Body Fat Burn Cardio Workout: ਅੱਜ ਕੱਲ ਲੋਕ ਆਪਣੀ ਜਿੰਦਗੀ ਵਿਚ ਇੰਨੇ ਬਿਜ਼ੀ ਹੋ ਗਏ ਹਨ ਕਿ ਉਨ੍ਹਾਂ ਕੋਲ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਵੀ ਸਮਾਂ ਨਹੀਂ ਹੁੰਦਾ। ਦਫਤਰ ਤੋਂ ਘਰ ਅਤੇ ਘਰ ਤੋਂ ਦਫਤਰ ਅੱਜ ਕੱਲ ਸਾਰਿਆਂ ਦਾ ਲਾਈਫਸਟਾਈਲ ਇਸ ਤਰ੍ਹਾਂ ਦਾ ਹੀ ਹੋ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਮੋਟਾਪੇ ਦੀ ਸਮੱਸਿਆ ਵੱਧ ਰਹੀ ਹੈ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਵੱਖੋ-ਵੱਖਰੇ ਤਰੀਕਿਆਂ ਨੂੰ ਅਪਣਾਉਂਦੇ ਹਨ। ਕੋਈ ਯੋਗਾ ਕਰਦਾ ਹੈ ਅਤੇ ਕੋਈ ਸਹੀ ਖੁਰਾਕ ਦੀ ਪਾਲਣਾ ਕਰਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਜਿਹੜੀਆਂ ਐਕਸਰਸਾਈਜ਼ ਤੁਸੀਂ ਕਰਦੇ ਹੋ ਉਨ੍ਹਾਂ ਤੋਂ ਇਲਾਵਾ ਕੁਝ ਅਜਿਹੀਆਂ ਕਸਰਤਾਂ ਵੀ ਹਨ ਜੋ ਤੇਜ਼ੀ ਨਾਲ ਭਾਰ ਘਟਾਉਂਦੀਆਂ ਹਨ। ਜਿਹੜੀਆਂ ਐਕਸਰਸਾਈਜ਼ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਕਾਰਡੀਓ ਵਰਕਆਊਟ ਹੁੰਦੇ ਹਨ। ਜੋ ਬਹੁਤ ਤੇਜ਼ੀ ਨਾਲ ਭਾਰ ਘਟਾਉਂਦੇ ਹਨ। ਕਈ ਅਭਿਨੇਤਰੀਆਂ ਕਾਰਡਿਓ ਵਰਕਆਊਟ ਦੁਆਰਾ ਭਾਰ ਘਟਾਉਂਦੀਆਂ ਹਨ। ਫੈਟ ਨੂੰ ਬਰਨ ਕਰਨ ਲਈ ਹਾਈ-ਇੰਟੈਸਿਟੀ ਹੋਣੀ ਚਾਹੀਦੀ ਹੈ ਅਤੇ ਅੱਜ ਅਸੀਂ ਤੁਹਾਨੂੰ ਉਹ ਵਰਕਆਊਟ ਦੱਸਣ ਜਾ ਰਹੇ ਹਾਂ ਜੋ ਫੈਟ ਨੂੰ ਬਹੁਤ ਜਲਦੀ ਬਰਨ ਕਰਦੀਆਂ ਹਨ।
ਰੱਸੀ ਟੱਪਣਾ: ਰੱਸੀ ਟੱਪਣਾ ਜਿਸ ਨੂੰ ਸਕਿੱਪਿੰਗ ਵੀ ਕਿਹਾ ਜਾਂਦਾ ਹੈ। ਰੱਸੀ ਟੱਪਣ ਨਾਲ ਫੈਟ ਬਹੁਤ ਜਲਦੀ ਬਰਨ ਹੁੰਦਾ ਹੈ। ਇਹ ਨਾ ਸਿਰਫ ਤੁਹਾਡੇ ਸਰੀਰ ਦੇ ਫੈਟ ਨੂੰ ਘਟਾਉਂਦਾ ਹੈ, ਬਲਕਿ ਤੁਹਾਡੇ ਪੈਰਾਂ ਅਤੇ ਮੋਢਿਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਭਾਰ ਘਟਾਉਣ ਲਈ ਕਈ ਵਾਰ ਜੋਸ਼-ਜੋਸ਼ ‘ਚ ਲੋਕ ਰੱਸੀ ਟੱਪਦੇ ਸਮੇਂ ਰਫਤਾਰ ਦਾ ਧਿਆਨ ਨਹੀਂ ਰੱਖਦੇ ਹਨ ਪਰ ਇਸ ਵਿਚ ਸਪੀਡ ਦਾ ਹੀ ਸਾਰਾ ਕੰਮ ਹੁੰਦਾ ਹੈ। ਇਕ ਮਿੰਟ ਵਿਚ ਜਿਨ੍ਹਾਂ ਸੰਭਵ ਹੋ ਸਕੇ ਰੱਸੀ ਟੱਪੋ ਅਤੇ ਫਿਰ ਬਾਅਦ ਵਿਚ 20-30 ਸਕਿੰਟ ਲਈ ਜ਼ਰੂਰ ਆਰਾਮ ਕਰੋ।
ਸਵੀਮਿੰਗ ਵੀ ਹੈ ਬੈਸਟ: ਸਵੀਮਿੰਗ ਕਰਨ ਲਈ ਤੁਹਾਡੇ ਸਰੀਰ ਦੀ ਬਹੁਤ ਜ਼ਿਆਦਾ ਐਨਰਜ਼ੀ ਲੱਗਦੀ ਹੈ। ਇਸ ਨਾਲ ਤੁਹਾਡੇ ਸਾਰੇ ਸਰੀਰ ‘ਤੇ ਅਸਰ ਪੈਂਦਾ ਹੈ। ਸਵੀਮਿੰਗ ਕਰਨ ਨਾਲ ਇੱਕ ਤਾਂ ਤੁਹਾਡਾ ਭਾਰ ਜਲਦੀ ਘੱਟ ਹੁੰਦਾ ਹੈ ਅਤੇ ਉੱਥੇ ਹੀ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਦੀ ਵਾਧੂ ਕਸਰਤ ਵੀ ਹੋ ਜਾਂਦਾ ਹੈ। ਇਸ ਲਈ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਵੀਮਿੰਗ ਤੁਹਾਡੇ ਲਈ ਸਭ ਤੋਂ ਵਧੀਆ ਆਪਸ਼ਨ ਹੋਵੇਗਾ।
ਰਨਿੰਗ ਕਰੋ: ਸੈਰ ਕਰਨਾ ਅਤੇ ਰਨਿੰਗ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਸਾਡੀ ਪਾਚਣ ਸ਼ਕਤੀ ਵੀ ਸਹੀ ਹੈ. ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰੋਜ਼ ਚਲਾਉਣਾ ਚਾਹੀਦਾ ਹੈ, ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਦੌੜ ਦੀ ਗਤੀ ਆਮ ਹੈ. ਇਹ ਕੈਲੋਰੀ ਨੂੰ ਸਾੜਨ ਦਾ ਸਭ ਤੋਂ ਵਧੀਆ ਅਤੇ ਅਸਾਨ ਤਰੀਕਾ ਹੈ. ਜੇ ਤੁਸੀਂ ਜਿੰਮ ‘ਤੇ ਜਾਂਦੇ ਹੋ ਅਤੇ ਟ੍ਰੈਡਮਿਲ’ ਤੇ ਚਲਦੇ ਹੋ, ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਪਹਿਲਾਂ ਤੋਂ ਚੱਲਣ ਲਈ ਇਕ ਸਹੀ ਸਮਾਂ ਅਤੇ ਦੂਰੀ ਤੈਅ ਕੀਤੀ ਹੈ. ਸਰੀਰ ਦਾ ਵਾਧੂ ਚਰਬੀ ਜੋ ਤੁਹਾਡੇ ਸਰੀਰ ਨੂੰ ਚੱਲਣ ਨਾਲ ਮਿਲਦੀ ਹੈ ਬਹੁਤ ਜਲਦੀ ਘਟਾ ਦਿੱਤੀ ਜਾਂਦੀ ਹੈ.
ਸਾਈਕਲਿੰਗ ਕਰੋ: ਸਾਈਕਲਿੰਗ ਦੇ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹਨ। ਸਾਈਕਲਿੰਗ ਨਾਲ 1,150 ਕੈਲੋਰੀ ਪ੍ਰਤੀ ਘੰਟਾ ਬਰਨ ਹੁੰਦੀ ਹੈ। ਜੇ ਤੁਸੀਂ ਆਪਣੇ ਸਰੀਰ ਦੇ ਫੈਟ ਨੂੰ ਜਲਦੀ ਬਰਨ ਕਰਨਾ ਚਾਹੁੰਦੇ ਹੋ ਤਾਂ ਸਾਈਕਲ ਚਲਾਉਣ ਤੋਂ ਵਧੀਆ ਹੋਰ ਕੋਈ ਆਪਸ਼ਨ ਨਹੀਂ ਹੋ ਸਕਦਾ।
ਪੌੜੀਆਂ ਚੜ੍ਹਨਾ: ਕਾਰਡੀਓ ਵਰਕਆਊਟ ਵਿਚ ਸਭ ਤੋਂ ਵਧੀਆ ਅਤੇ ਪ੍ਰਸਿੱਧ ਵਰਕਆਊਟ ਦੀ ਗੱਲ ਕਰੀਏ ਤਾਂ ਪੌੜੀ ਚੜ੍ਹਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਨਾਲ ਫੈਟ ਬਹੁਤ ਜਲਦੀ ਬਰਨ ਹੁੰਦਾ ਹੈ। ਕਈ ਅਭਿਨੇਤਰੀਆਂ ਸਰੀਰ ਦੇ ਫੈਟ ਨੂੰ ਘਟਾਉਣ ਲਈ ਇਹ ਆਪਸ਼ਨ ਵੀ ਚੁਣਦੀਆਂ ਹਨ। ਜੇ ਤੁਹਾਡੇ ਕੋਲ ਪੂਰੇ ਦਿਨ ਵਿਚ ਜਿੰਮ ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ 10 ਤੋਂ 15 ਵਾਰ ਪੌੜੀਆਂ ਚੜ੍ਹੋਗੇ ਇਸ ਲਈ ਤੁਸੀਂ ਜਲਦੀ ਹੀ ਨਤੀਜੇ ਵੇਖੋਗੇ। ਹਾਂ ਪਹਿਲਾਂ ਤਾਂ ਤੁਹਾਡਾ ਸਰੀਰ ਥੋੜ੍ਹਾ ਥੱਕ ਜਾਵੇਗਾ ਪਰ ਹੌਲੀ-ਹੌਲੀ ਤੁਹਾਡਾ ਸਰੀਰ ਕਿਰਿਆਸ਼ੀਲ ਹੋਣਾ ਸ਼ੁਰੂ ਹੋ ਜਾਵੇਗਾ।