Divisional Railway Manager thanks farmers : ਫਿਰੋਜ਼ਪੁਰ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਦਯੋਗ ਦੇ ਹਿੱਤ ਵਿੱਚ ਮਾਲ ਗੱਡੀਆਂ ਨੂੰ ਸਮੇਂ ਸਿਰ ਚਲਾਉਣ ਦਾ ਉੱਤਮ ਫੈਸਲਾ ਲਿਆ ਹੈ। ਪੰਜਾਬ ਵਿਚ ਤਕਰੀਬਨ 30 ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਨ੍ਹਾਂ ਵਿਚੋਂ ਅੱਜ ਸ਼ਾਮ 5 ਵਜੇ ਤੱਕ, 26 ਥਾਵਾਂ ਤੋਂ ਕਿਸਾਨ ਭਰਾਵਾਂ ਨੇ ਖਾਲੀ ਕੀਤੀਆਂ ਹਨ। ਜੀਆਰਪੀ ਵੱਲੋਂ ਇਜਾਜ਼ਤ ਤੋਂ ਬਾਅਦ ਫਿਰੋਜ਼ਪੁਰ ਡਵੀਜ਼ਨ ਵੱਲੋਂ ਮਾਲ ਗੱਡੀਆਂ ਦੀ ਤੁਰੰਤ ਰਫਤਾਰ ਨੂੰ ਯਕੀਨੀ ਬਣਾਉਣ ਲਈ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਭਰਾ ਜਿੱਥੇ- ਜਿਥੇ ਰੇਲ ਟਰੈਕ ’ਤੇ ਬੈਠੇ ਹੋਏ ਸਨ, ਉਨ੍ਹਾਂ ਦੇ ਖਾਲੀ ਕਰਨ ਤੋਂ ਬਾਅਦ ਇੰਜੀਨੀਅਰਿੰਗ ਵਿਭਾਗ ਵੱਲੋਂ ਟ੍ਰੈਕ ਦੀ ਫਿਟੰਗ ਦੀ ਜਾਂਚ ਕੀਤੀ ਗਈ।
ਟਰੈਕ ਦਾ ਸਹੀ ਨਿਰੀਖਣ ਕਰਨ ਤੋਂ ਬਾਅਦ ਬੀਤੀ ਰਾਤ ਡਿਪੂ ਸਟੇਸ਼ਨ ਤੋਂ ਲਾਈਟ ਇੰਜਣ ਚਲਾ ਕੇ ਇਹ ਯਕੀਨੀ ਬਣਾਇਆ ਗਿਆ ਕਿ ਮਾਲ ਗੱਡੀਆਂ ਨੂੰ ਸੁਰੱਖਿਅਤ ਢੰਗ ਨਾਲ ਚਲਾਇਆ ਜਾ ਸਕਦਾ ਹੈ। ਮੰਡਲ ਰੇਲਵੇ ਮੈਨੇਜਰ ਨੇ ਦੱਸਿਆ ਕਿ ਅੱਜ, 22 ਅਕਤੂਬਰ ਨੂੰ ਮੰਡਲ ਦੇ ਵੱਖ-ਵੱਖ ਸਟੇਸ਼ਨਾਂ ਤੋਂ ਜਲਦੀ ਤੋਂ ਜਲਦੀ ਲਗਭਗ 12 ਭਰੀਆਂ ਹੋਈਆਂ ਮਾਲ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾਈ ਗਈ ਸੀ। ਜਿਸ ਵਿਚ ਇਕ ਖਾਧ ਪਦਾਰਥ ਵਾਲੀ ਮਾਲ ਰੇਲ ਗੱਡੀ ਲੁਧਿਆਣਾ ਤੋਂ ਜੰਮੂ ਲਈ ਚਲਾਈ ਗਈ ਸੀ ਅਤੇ ਦੂਜੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜੋ ਅੰਬਾਲਾ ਡਿਵੀਜ਼ਨ ਵਿਚ ਕਲੀਅਰੈਂਸ ਮਿਲਣ ਤੋਂ ਬਾਅਦ ਤਬਦੀਲ ਕਰ ਦਿੱਤੀਆਂ ਜਾਣਗੀਆਂ।
ਡਵੀਜ਼ਨਲ ਰੇਲਵੇ ਮੈਨੇਜਰ ਨੇ ਦੱਸਿਆ ਕਿ ਜਿਵੇਂ ਹੀ ਫਿਰੋਜ਼ਪੁਰ ਅਤੇ ਅੰਬਾਲਾ ਡਿਵੀਜ਼ਨ ਵਿਚ ਟਰੈਕ ਦੀ ਪੂਰਨ ਪ੍ਰਵਾਨਗੀ ਦੇ ਨਾਲ- ਨਾਲ, ਟਰੈਕ ਦੀ ਫਿਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ, ਉਵੇਂ ਹੀ ਸਾਰੀਆਂ ਰੇਲ ਗੱਡੀਆਂ ਨੂੰ ਤੇਜ਼ ਰਫਤਾਰ ਨਾਲ ਚਲਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮੰਡਲਾਂ ਦੇ ਮਾਨਾਂਵਾਲਾ ਰੇਲਵੇ ਸਟੇਸ਼ਨ ਨੇੜੇ ਕਿਸਾਨਾਂ ਨੇ ਟਰੈਕ ਖਾਲੀ ਨਾ ਕੀਤੇ ਜਾਣ ਕਾਰਨ ਸੰਚਾਲਨ ਅੰਸ਼ਿਕ ਤੌਰ ‘ਤੇ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਦਯੋਗ ਦੇ ਹਿੱਤ ਵਿੱਚ ਮਾਲ ਗੱਡੀਆਂ ਨੂੰ ਸਮੇਂ ਸਿਰ ਚਲਾਉਣ ਦਾ ਉੱਤਮ ਫੈਸਲਾ ਲਿਆ ਹੈ। ਪੰਜਾਬ ਵਿਚ ਤਕਰੀਬਨ 30 ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਨ੍ਹਾਂ ਵਿਚੋਂ ਅੱਜ ਸ਼ਾਮ 5 ਵਜੇ ਤੱਕ 26 ਥਾਵਾਂ ਤੋਂ ਕਿਸਾਨ ਭਰਾਵਾਂ ਨੇ ਖਾਲੀ ਕੀਤੀਆਂ ਹਨ।