bihar election sasaram rally pm modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਸਾਸਾਰਾਮ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਜੰਮੂ-ਕਸ਼ਮੀਰ ਤੋਂ ਆਰਟੀਕਲ-37 ਹਟਾਉਣ ਲਈ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ ਜਾ ਨਹੀਂ। ਅਸੀਂ ਇਹ ਫੈਸਲਾ ਲਿਆ, ਐਨ ਡੀ ਏ ਸਰਕਾਰ ਨੇ ਲਿਆ, ਪਰ ਅੱਜ ਇਹ ਲੋਕ ਇਸ ਫੈਸਲੇ ਨੂੰ ਉਲਟਾਉਣ ਦੀ ਗੱਲ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਜੇ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਆਰਟੀਕਲ – 370 ਨੂੰ ਫਿਰ ਲਾਗੂ ਕੀਤਾ ਜਾਵੇਗਾ। ਇਹ ਲੋਕ ਤੁਹਾਡੀਆਂ ਜ਼ਰੂਰਤਾਂ ਨਾਲ ਕਦੇ ਸਬੰਧਿਤ ਨਹੀਂ ਸਨ। ਉਨ੍ਹਾਂ ਦਾ ਧਿਆਨ ਆਪਣੇ ਸੁਆਰਥ ‘ਤੇ, ਆਪਣੀ ਤਿਜੌਰੀ ‘ਤੇ ਰਿਹਾ ਹੈ। ਇਹੀ ਕਾਰਨ ਹੈ ਕਿ ਭੋਜਪੁਰ ਸਮੇਤ ਪੂਰੇ ਬਿਹਾਰ ਵਿੱਚ ਲੰਬੇ ਸਮੇਂ ਤੋਂ ਬਿਜਲੀ, ਸੜਕਾਂ, ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਵਿਕਾਸ ਨਹੀਂ ਹੋ ਸਕਿਆ।
ਵਿਰੋਧੀ ਧਿਰ ਦੀ ਨਿੰਦਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿੱਥੇ ਦੇਸ਼ ਸੰਕਟ ਨੂੰ ਸੁਲਝਾ ਕੇ ਅੱਗੇ ਵੱਧ ਰਿਹਾ ਹੈ, ਉੱਥੇ ਹੀ ਇਹ ਲੋਕ ਦੇਸ਼ ਦੇ ਹਰ ਮਤੇ ਦੇ ਸਾਹਮਣੇ ਰੋੜਾ ਬਣ ਕੇ ਖੜੇ ਹਨ। ਜੇ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਅਤੇ ਦਲਾਲਾਂ ਤੋਂ ਮੁਕਤ ਕਰਨ ਦਾ ਫੈਸਲਾ ਲਿਆ ਹੈ, ਤਾਂ ਉਹ ਖੁੱਲ੍ਹੇ ਤੌਰ ‘ਤੇ ਵਿਚੋਲੇ ਅਤੇ ਦਲਾਲਾਂ ਦੇ ਹੱਕ ਵਿੱਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੰਡੀ ਅਤੇ ਐਮਐਸਪੀ ਤਾਂ ਬਹਾਨਾ ਹਨ, ਅਸਲ ‘ਚ ਦਲਾਲਾਂ ਅਤੇ ਵਿਚੋਲੇ ਲੋਕਾਂ ਨੂੰ ਬਚਾਉਣਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਸਿੱਧੇ ਤੌਰ ‘ਤੇ ਕਿਸਾਨਾਂ ਦੇ ਬੈਂਕ ਖਾਤੇ ‘ਚ ਪੈਸੇ ਦੇਣ ਦਾ ਕੰਮ ਸ਼ੁਰੂ ਹੋਇਆ ਤੱਦ ਵੀ ਉਨ੍ਹਾਂ ਨੇ ਗੁੰਮਰਾਹ ਕੀਤਾ। ਜਦੋਂ ਰਾਫੇਲ ਜਹਾਜ਼ ਖਰੀਦੇ ਗਏ ਸਨ, ਓਦੋਂ ਵੀ ਉਹ ਵਿਚੋਲੇ ਅਤੇ ਦਲਾਲਾਂ ਦੀ ਭਾਸ਼ਾ ਬੋਲ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ, ਵਿਚੋਲਿਆਂ ਅਤੇ ਦਲਾਲਾਂ ਨੂੰ ਸੱਟ ਮਾਰੀ ਜਾਂਦੀ ਹੈ, ਤਾਂ ਉਹ ਘਬਰਾ ਜਾਂਦੇ ਹਨ, ਉਹ ਗੁੱਸੇ ਹੁੰਦੇ ਹਨ। ਅੱਜ ਹਾਲਾਤ ਇਹ ਹੋ ਗਈ ਹੈ ਕਿ ਇਹ ਲੋਕ ਉਨ੍ਹਾਂ ਲੋਕਾਂ ਦਾ ਸਮਰਥਨ ਕਰਨ ਤੋਂ ਸੰਕੋਚ ਨਹੀਂ ਕਰਦੇ ਜੋ ਭਾਰਤ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚ ਰਹੇ ਹਨ।