kapil dev in hospital: ਨਵੀਂ ਦਿੱਲੀ: ਸਾਲ 1983 ਵਿੱਚ ਭਾਰਤ ਨੂੰ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ। ਕਪਿਲ ਦੇਵ ਨੂੰ ਰਾਜਧਾਨੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਐਂਜੀਓਪਲਾਸਟੀ ਸਰਜਰੀ ਕੀਤੀ ਜਾ ਰਹੀ ਹੈ। ਕਪਿਲ ਦੇਵ 61 ਸਾਲਾਂ ਦੇ ਹਨ। ਕਪਿਲ ਦੇਵ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਹੈ ਕਿ ਹੁਣ ਕਪਿਲ ਦੇਵ ਦੀ ਸਥਿਤੀ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਕਪਿਲ ਦੇਵ ਨੇ 131 ਟੈਸਟ ਮੈਚਾਂ ਵਿੱਚ ਅੱਠ ਸੈਂਕੜੇ ਅਤੇ 27 ਅਰਧ ਸੈਂਕੜਿਆਂ ਦੀ ਮਦਦ ਨਾਲ 5248 ਦੌੜਾਂ ਬਣਾਈਆਂ ਹਨ। ਟੈਸਟ ਮੈਚਾਂ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 163 ਦੌੜਾਂ ਹੈ। ਇਸ ਦੇ ਨਾਲ ਹੀ ਕਪਿਲ ਦੇਵ ਨੇ 225 ਵਨਡੇ ਮੈਚਾਂ ਵਿੱਚ ਇੱਕ ਸੈਂਕੜਾ ਅਤੇ 14 ਅਰਧ ਸੈਂਕੜਿਆਂ ਦੀ ਮਦਦ ਨਾਲ 3783 ਦੌੜਾਂ ਬਣਾਈਆਂ ਹਨ। ਵਨਡੇ ਮੈਚਾਂ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 175 ਹੈ।
ਕਪਿਲ ਦੇਵ ਨੇ 131 ਟੈਸਟ ਮੈਚਾਂ ਵਿੱਚ 434 ਵਿਕਟਾਂ ਲਈਆਂ ਹਨ। ਕਪਿਲ ਨੇ ਆਪਣਾ ਪਹਿਲਾ ਟੈਸਟ 16 ਅਕਤੂਬਰ 1978 ਨੂੰ ਪਾਕਿਸਤਾਨ ਖਿਲਾਫ ਖੇਡਿਆ ਸੀ। ਕਪਿਲ ਦੇਵ ਨੇ 225 ਵਨਡੇ ਮੈਚਾਂ ਵਿੱਚ 253 ਵਿਕਟਾਂ ਲਈਆਂ ਹਨ। ਕਪਿਲ ਨੇ ਆਪਣਾ ਪਹਿਲਾ ਵਨਡੇ 1 ਅਕਤੂਬਰ 1978 ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਿਆ ਸੀ। 1983 ਵਿੱਚ, ਕਪਿਲ ਦੇਵ ਦੀ ਕਪਤਾਨੀ ਵਿੱਚ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ, ਜੋ ਕ੍ਰਿਕਟ ਜਗਤ ਦੇ ਸਰਬੋਤਮ ਆਲਰਾਉਂਡਰਾ ਵਿੱਚੋਂ ਇੱਕ ਹਨ। ਵਿਸ਼ਵ ਕੱਪ ਦੇ ਇਸ ਸੁਨਹਿਰੀ ਪਲ ‘ਤੇ ਬਾਲੀਵੁੱਡ ‘ਚ ਇੱਕ ਫਿਲਮ ਵੀ ਬਣ ਰਹੀ ਹੈ, ਜਿਸ ਦਾ ਨਾਂ ’83’ ਹੈ। ਇਸ ਫਿਲਮ ਵਿੱਚ ਅਭਿਨੇਤਾ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਦੀ ਅਸਲ ਪਤਨੀ ਕਪਿਲ ਦੇਵ ਦੀ ਪਤਨੀ ਰੋਮੀ ਦੇਵੀ ਦੀ ਭੂਮਿਕਾ ਨਿਭਾ ਰਹੀ ਹੈ।