Union Education Minister : ਰੋਪੜ : ITI ਰੋਪੜ ਦੇ ਸਥਾਈ ਕੈਂਪਸ ਦਾ ਉਦਘਾਟਨ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੀਤਾ। ਇਸ ਕੈਂਪਸ ਨੂੰ ਉਨ੍ਹਾਂ ਨੇ ਦੇਸ਼ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਬੇਹਤਰ ਭਵਿੱਖ ਮਿਲੇਗਾ। ਇਸ ਨਲਾ ਵਰਚੂਅਲ ਤੌਰ ‘ਤੇ ਕੇਂਦਰੀ ਰਾਜ ਮੰਤਰੀ ਸੰਜੇ ਧੋਤਰੇ ਵੀ ਮੌਜੂਦ ਸਨ। ਰਮੇਸ਼ ਪੋਖਰਿਆਲ ਨੇ ਨਵੀਂ ਸਿੱਖਿਆ ਨੀਤੀ ਨੂੰ ਦੇਸ਼ ਦੇ ਹਿੱਤ ‘ਚ ਦੱਸਦੇ ਹੋਏ ਕਿਹਾ ਕਿ ਇਹ ਸਿੱਖਿਆ ਨੀਤੀ ਬਹੁਤ ਲੰਬੇ ਸਮੇਂ ਤੋਂ ਬਾਅਦ ਆਈ ਹੈ। ਇਸ ਨਾਲ ਨੌਜਵਾਨਾਂ ਦਾ ਭਵਿੱਖ ਉਜਵਲ ਹੋਵੇਗਾ।
ਕੇਂਦਰੀ ਮੰਤਰੀ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤ ‘ਚ 1000 ਯੂਨੀਵਰਸਿਟੀਆਂ ਹਨ ਪਰ ਫਿਰ ਵੀ ਭਾਰਤ ਦੇ ਨੌਜਵਾਨ ਵਿਦੇਸ਼ਾਂ ‘ਚ ਪੜ੍ਹਨ ਜਾਂਦੇ ਹਨ। ਇਸ ਨਾਲ ਭਾਰਤ ਦੀ ਪ੍ਰਤਿਭਾ ਤੇ ਪੈਸਾ ਦੋਵੇਂ ਖਰਾਬ ਹੁੰਦੇ ਹਨ। ਇਸ ਸਿੱਖਿਆ ਨੀਤੀ ਨਾਲ ਆਉਣ ਵਾਲੇ ਸਮੇਂ ‘ਚ ਕਾਫੀ ਸੁਧਾਰ ਹੋਵੇਗਾ। ਉਹ ਸਮਾਂ ਹੁਣ ਦੂਰ ਨਹੀਂ ਜਦੋਂ ਵਿਦੇਸ਼ ਤੋਂ ਨੌਜਵਾਨ ਭਾਰਤ ‘ਚ ਪੜ੍ਹਨ ਵਾਸਤੇ ਆਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਜ਼ਿਆਦਾਤਰ ਆਬਾਦੀ ਨੌਜਵਾਨਾਂ ਦੀ ਹੈ ਜੇਕਰ ਅਸੀਂ ਇਸ ਨੂੰ ਸੰਸਾਧਨ ਵਜੋਂ ਵਰਤੋਂ ‘ਚ ਲਿਆਉਂਦੇ ਹਾਂ ਤਾਂ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ।
ਆਈ. ਟੀ. ਆਈ. ਰੋਪੜ ਦੇ ਨਿਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਗ੍ਰੀਨ ਕੈਂਪਸ ਦਾ ਇੱਕ ਵੀਡੀਓ ਵੀ ਦਿਖਾਇਆ। ਇਸ ਵੀਡੀਓ ‘ਚ ਸੌਰ ਊਰਜਾ, ਵਾਤਾਵਰਣ ਦੇ ਅਨੁਕੂਲ ਬਦਲ, ਸਾਫ ਪਾਣੀ ਦਾ ਪ੍ਰਬੰਧ ਆਦਿ ਤਕਨੀਕਾਂ ਬਾਰੇ ਦੱਸਿਆ ਸੀ। ਭਾਰਤੀ ਉਦਯੋਗਿਕ ਸੰਸਥਾ ਰੋਪੜ ਦੀ ਸਥਾਪਨਾ 2008 ‘ਚ ਸ਼ੁਰੂ ਹੋਈ ਸੀ। ਇਹ ਕੈਂਪਸ 500 ਏਕੜ ਦੀ ਜ਼ਮੀਨ ‘ਚ ਫੈਲਿਆ ਹੋਇਆ ਹੈ। ਇਨ੍ਹਾਂ ‘ਚ ਅਕਾਦਮਿਕ ਵਿਭਾਗਾਂ ਲ 4.76 ਵਰਗ ਮੀਟਰ ਦੇ ਖੇਤਰਫਲ ‘ਚ ਇੱਕ ਸੁਪਰ ਅਕਾਦਮਿਕ ਬਲਾਕ ਬਣਾਇਆ ਜਾ ਰਿਹਾ ਹੈ। ਉਥੇ ਆਉਣ ਵਾਲੇ ਦਿਨਾਂ ‘ਚ ਲਾਇਬ੍ਰੇਰੀ ਦਾ ਨਿਰਮਾਣ ਵੀ ਕੀਤਾ ਜਾਵੇਗਾ।