Moga police arrest : ਮੋਗਾ ਪੁਲਿਸ ਨੇ ਹਰਮਨਜੀਤ ਸਿੰਘ ਉਰਫ ਹਰਮਨ ਭਾਉ ਪੁੱਤਰ ਜਸਵੰਤ ਸਿੰਘ ਨਿਵਾਸੀ ਚੀਮਾ, ਪੀਐਸ ਸਦਰ ਪੱਟੀ, ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਖਿਲਾਫ FIR ਨੰ: 96 ਮਿਤੀ 23.10.20 ਅ / ਧ 22 ਐੱਨ ਡੀ ਪੀ ਐਸ ਅਤੇ 25,27 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਦੇ ਗਿਰੋਹ ਦੇ ਦੋ ਹੋਰ ਸਾਥੀ, ਅਜੈ ਕੁਮਾਰ ਉਰਫ ਮਨੀ ਪੁੱਤਰ ਮਨਜੀਤਪਾਲ ਸਿੰਘ ਵਾਸੀ ਕੋਟਕਪੂਰਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਭਿੰਡਰ ਪੁੱਤਰ ਜਗਜੀਤ ਸਿੰਘ ਵਾਸੀ ਭਿੰਡਰ ਕਲਾਂ, ਮੋਗਾ ਜੋ ਕਿ ਬਹੁਤ ਬਦਨਾਮ ਅਪਰਾਧੀ ਵੀ ਹਨ, ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਉਕਤ ਮਾਮਲੇ ਵਿੱਚ ਹਰਮਨ ਕੋਲੋਂ 2000 ਨਸ਼ੀਲੀਆਂ ਗੋਲੀਆਂ ਟ੍ਰਾਮਾਡੋਲ ਐਸ.ਆਰ ਅਤੇ 12 ਬੋਰ ਦਾ ਇੱਕ ਹਥਿਆਰ ਸਮੇਤ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਗੈਂਗਸਟਰ ਸਮੂਹਿਕ ਤੌਰ ‘ਤੇ ਹਾਈਵੇ ਲੁੱਟਾਂ ਖੋਹਾਂ, ਫਿਰੌਤੀ ਲਈ ਕਤਲ ਦੀ ਕੋਸ਼ਿਸ਼, ਗੈਂਗ ਯੁੱਧ ਲੁੱਟ-ਖੋਹ ਦੇ ਕਈ ਮਾਮਲਿਆਂ ਵਿਚ ਸ਼ਾਮਲ ਸਨ।
ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਮੋਗਾ ਨੇ ਦੱਸਿਆ ਕਿ ਹਰਮਨਜੀਤ ਸਿੰਘ ਉਰਫ ਹਰਮਨ ਭਾਉ ਜੋ ਇਸ ਗਿਰੋਹ ਦਾ ਮੁੱਖ ਹਿੱਟਮੈਨ ਅਤੇ ਸ਼ਾਰਪਸ਼ੂਟਰ ਹੈ, ਇੱਕ ਬਦਨਾਮ ਗੈਂਗਸਟਰ ਸੀ ਜੋ ਪਹਿਲਾਂ ਹੀ 10 ਐਫਆਈਆਰਜ਼ ਵਿੱਚ ਲੋੜੀਂਦਾ ਸੀ। ਪਿਛਲੇ ਦਿਨੀਂ ਉਸ ਨੇ ਕੀਤੇ ਵੱਖ-ਵੱਖ ਜੁਰਮਾਂ ਦਾ ਪਤਾ ਲਾਉਣ ਦੇ ਉਦੇਸ਼ ਨਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹ ਸਰੋਤ ਵੀ ਕਿਥੋਂ ਉਸਨੇ ਉਨ੍ਹਾਂ ਜੁਰਮਾਂ ਨੂੰ ਅੰਜਾਮ ਦੇਣ ਲਈ ਹਥਿਆਰ ਪ੍ਰਾਪਤ ਕੀਤੇ ਸਨ। ਹੁਣ ਤੱਕ ਪੰਚਕੂਲਾ ਤੋਂ ਬੰਦੂਕ ਦੀ ਨੋਕ ‘ਤੇ ਖੋਹੀ ਗਈ ਇੱਕ ਫਾਰਚੂਨਰ ਕਾਰ ਅਤੇ 12 ਬੋਰ ਦੀ ਬੰਦੂਕ ਜੋ ਉਸਨੇ ਕੋਟਕਪੂਰਾ ਦੇ ਹਸਪਤਾਲ ਦੇ ਇੱਕ ਗਾਰਡ ਕੋਲੋਂ ਖੋਹ ਲਈ ਸੀ, ਬਰਾਮਦ ਕੀਤੀ ਗਈ ਹੈ। ਅਗਲੇਰੀ ਪੁੱਛ-ਗਿੱਛ ਨਾਲ ਆਉਣ ਵਾਲੇ ਦਿਨਾਂ ‘ਚ ਉਸ ਦੇ ਸਾਥੀਆਂ ਦੀ ਹੋਰ ਰਿਕਵਰੀ ਅਤੇ ਗ੍ਰਿਫਤਾਰੀਆਂ ਹੋਣ ਉਮੀਦ ਹੈ।