72 New Corona cases : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਕਾਫੀ ਘਟਨੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 72 ਨਵੇਂ ਮਾਮਲੇ ਸਾਹਮਣੇ ਆਏ, ਉਥੇ 85 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਦੇ 13920 ਮਾਮਲੇ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 13009 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਇਸ ਦੇ 697 ਮਾਮਲੇ ਐਕਟਿਵ ਹਨ। ਉਥੇ ਹੀ 214 ਲੋਕਾਂ ਨੇ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆਈ।
ਮਿਲੀ ਜਾਣਕਾਰੀ ਮੁਤਾਬਕ ਅੱਜ ਪਾਜ਼ੀਟਿਵ ਪਾਏ ਗਏ ਮਾਮਲੇ ਸੈਕਟਰ-7, ਸੈਕਟਰ-8, ਸੈਕਟਰ-10, ਸੈਕਟਰ-12, ਸੈਕਟਰ-14, ਸੈਕਟਰ-15, ਸੈਕਟਰ-19, ਸੈਕਟਰ-20, ਸੈਕਟਰ-21, ਸੈਕਟਰ-22, ਸੈਕਟਰ-23, ਸੈਕਟਰ-27, ਸੈਕਟਰ-28, ਸੈਕਟਰ-29, ਸੈਕਟਰ-32, ਸੈਕਟਰ-34, ਸੈਕਟਰ-37, ਸੈਕਟਰ-38, ਸੈਕਟਰ-40, ਸੈਕਟਰ-41, ਸੈਕਟਰ-43, ਸੈਕਟਰ-44, ਸੈਕਟਰ- 45, ਸੈਕਟਰ-46, ਬੇਹਲਾਨਾ, ਬੁੜੈਲ, ਦਾਦੂਮਾਜਰਾ, ਧਨਾਸ, ਫੈਦਾਂ, ਕਾਝੇਰੀ, ਮਨੀਮਾਜਰਾ ਤੇ ਰਾਮਦਰਬਾਰ ਤੋਂ ਸਾਹਮਣੇ ਆਏ ਹਨ।
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਯੂਟੀ ’ਚ 1064 ਲੋਕਾਂ ਦੇ ਰੈਪਿਡ ਐਂਟੀਜਨ ਸੈਂਪਲ ਲਏ ਗਏ। ਹੁਣ ਤੱਕ ਸ਼ਹਿਰ ਵਿੱਚੋਂ 100045 ਲੋਕਾਂ ਦੇ ਕੋਵਿਡ- 19 ਦੇ ਰੈਪਿਡ ਐਂਟੀਜਨ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 85522 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਉਥੇ ਹੀ ਹੁਣ ਤੱਕ ਸ਼ਹਿਰ ਵਿੱਚ 13920 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿੱਚੋਂ 603 ਸੈਂਪਲ ਰਿਜੈਕਟ ਹੋਏ ਹਨ, ਜਦਕਿ 131 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਦੇ 4,31,97,419 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 11,43,709 ਮੌਤਾਂ ਹੋ ਚੁੱਕੀਆਂ ਹਨ, ਜਦਕਿ ਭਾਰਤ ਵਿੱਚ 77,61,312 ਪਾਜ਼ੀਟਿਵ ਮਾਮਲੇ ਮਿਲੇ ਹਨ ਤੇ ਹੁਣ ਤੱਕ 1,17,306 ਮੌਤਾਂ ਹੋ ਚੁੱਕੀਆਂ ਹਨ।