1 killed and : ਅੰਮ੍ਰਿਤਸਰ ‘ਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਚਰਚ ‘ਚ ਕੁਝ ਲੋਕਾਂ ਨੇ ਕਈ ਰਾਊਂਡ ਫਾਈਰਿੰਗ ਕੀਤੀ। ਇਸ ਘਟਨਾ ‘ਚ ਚਰਚ ਦੇ ਪਾਸਟਰ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਦੋਸ਼ੀ ਰਣਦੀਪ ਸਿੰਘ ਗਿੱਲ ਨੇ 7-8 ਸਾਥੀਆਂ ਨਾਲ ਚਰਚਾ ‘ਚ ਵੜ ਕੇ ਲਗਭਗ 20 ਰਾਊਂਡ ਗੋਲੀਆਂ ਚਲਾਈਆਂ। ਰਣਦੀਪ ਇਸ ਗੱਲ ਤੋਂ ਨਾਰਾਜ਼ ਸੀ ਕਿ ਲੌਕਡਾਊਨ ਦੌਰਾਨ ਪਾਸਟਰ ਪ੍ਰਿੰਸ ਨੇ ਉਸ ਨੂੰ ਚਰਚ ‘ਚ ਆਉਣ ਤੋਂ ਰੋਕਿਆ ਸੀ। ਇਸ ਗੱਲ ਨੂੰ ਲੈ ਕੇ ਰਣਦੀਪ ਤੇ ਪ੍ਰਿੰਸ ਵਿਚਕਾਰ ਝਗੜਾ ਸੀ। ਕੁਝ ਦਿਨ ਪਹਿਲਾਂ ਹੀ ਦੋਵਾਂ ਦਰਮਿਆਨ ਸਮਝੌਤਾ ਵੀ ਹੋਇਆ ਸੀ ਪਰ ਅੱਜ ਰਣਦੀਪ ਨੇ ਚਰਚ ‘ਚ ਦਾਖਲ ਹੋ ਕੇ ਫਾਇਰਿੰਗ ਕਰ ਦਿੱਤੀ।
ਮ੍ਰਿਤਕ ਪ੍ਰਿੰਸ ਦੇ ਪਰਿਵਾਰ ਨੇ ਕਿਹਾ ਕਿ ਰਣਦੀਪ ਬਾਬਾ ਖੇਤਰਪਾਲ ਸ਼ਕਤੀ ਦਲ ਆਲ ਇੰਡੀਆ ਦਾ ਚੇਅਰਮੈਨ ਵੀ ਹੈ। ਉਸ ਨੇ ਹੀ ਚਰਚ ‘ਚ ਫਾਇਰਿੰਗ ਕੀਤੀ। ਜ਼ਖਮੀ ਪ੍ਰਿੰਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਸ ਦਾ ਭਰਾ ਮਨੋਜ ਵੀ ਇਸ ‘ਚ ਜ਼ਖਮੀ ਹੋ ਗਿਆ। ਕ੍ਰਿਸਚੀਅਨ ਸਮਾਜ ਮੋਰਚਾ ਦੇ ਨੇਤਾ ਜਸਪਾਲ ਸਿੰਘ ਤੇ ਪ੍ਰਿੰਸ ਦੇ ਵੱਡੇ ਭਰਾ ਨੇ ਦੱਸਿਆ ਕਿ ਰਣਦੀਪ ਦੀ ਪ੍ਰਿੰਸ ਨਾਲ ਰੰਜਿਸ਼ ਸੀ। ਲੋਕਡਾਊਨ ‘ਚ ਕੁਝ ਲੋਕ ਚਰਚ ‘ਚ ਆ ਕੇ ਪ੍ਰਾਰਥਨਾ ਕਰਦੇ ਸਨ। ਹਾਲਾਂਕਿ ਚਰਚ ਦੇ ਪਾਸਟਰ ਨੇ ਚਰਚ ‘ਚ ਲੋਕਾਂ ਦੇ ਆਉਣ ‘ਤੇ ਰੋਕ ਲਗਾ ਦਿੱਤੀ ਸੀ। ਲੌਕਡਾਊਨ ‘ਚ ਰਣਦੀਪ ਦਾ ਇਸੇ ਗੱਲ ਨੂੰ ਲੈ ਕੇ ਪ੍ਰਿੰਸ ਨਾਲ ਵਿਵਾਦ ਸੀ। ਭਾਵੇਂ ਰਾਜ਼ੀਨਾਮਾ ਹੋ ਗਿਆ ਸੀ ਪਰ ਰਣਦੀਪ ਨੇ ਮਨ ‘ਚ ਹੀ ਖੁੰਦਕ ਰੱਖ ਲਈ, ਜਿਸ ਕਾਰਨ ਰਣਦੀਪ ਤੇ ਪ੍ਰਿੰਸ ਵਿਚਾਲੇ ਸ਼ੁੱਕਰਵਾਰ ਨੂੰ ਚਰਚ ‘ਚ ਹੀ ਝਗੜਾ ਹੋ ਗਿਆ। ਪ੍ਰਿੰਸ ਲਗਾਤਾਰ ਮੁਆਫੀ ਮੰਗ ਰਿਹਾ ਸੀ ਪਰ ਰਣਦੀਪ ਤੇ ਉਸ ਦੇ ਸਾਥੀਆਂ ਨੇ ਪਿਸਤੌਲ ਤੇ ਦੋਨਾਲੀ ਨਾਲ ਗੋਲੀਆਂ ਚਲਾ ਦਿੱਤੀਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਮੰਗਲ ਸਿੰਘ ਮੌਤੇ ‘ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ACP ਨੇ ਦੱਸਿਆ ਕਿ ਰਣਦੀਪ ਸਿੰਘ ਗਿੱਲ ਤੇ ਉਸ ਦੇ ਸਾਥੀਆਂ ਨੇ ਪਿਸਤੌਲ ਨਾਲ 15 ਤੋਂ 20 ਗੋਲੀਆਂ ਚਲਾਈਆਂ ਜਿਸ ਦੌਰਾਨ ਪ੍ਰਿੰਸ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਮਨੋਜ ਗੰਭੀਰ ਜ਼ਖਮੀ ਹੋ ਗਿਆ।