cm arvind kejriwal free corona vaccine right publiਕੋਰੋਨਾ ਦੀ ਵੈਕਸੀਨ ਮੁਫਤ ਹੋਵੇ ਜਾਂ ਇਸ ਲਈ ਸਰਕਾਰ ਕੀਮਤ ਵਸੂਲੇ, ਇਸ ਮੁੱਦੇ ‘ਤੇ ਲੰਬੀ ਬਹਿਸ ਛਿੜੀ ਹੋਈ ਹੈ।ਬੀਜੇਪੀ ਵਲੋਂ ਬਿਹਾਰ ‘ਚ ਸੱਤਾ ‘ਚ ਆਉਣ ‘ਤੇ ਹਰ ਵਿਅਕਤੀ ਨੂੰ ਮੁਫਤ ਕੋਰੋਨਾ ਵੈਕਸੀਨ ਦੀ ਐਲਾਨ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਕੇਂਦਰ ਤੋਂ ਮੁਫਤ ਕੋਰੋਨਾ ਵੈਕਸੀਨ ਮਿਲੇ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੂਰੇ ਦੇਸ਼ ਨੂੰ ਮੁਫਤ ਵੈਕਸੀਨ
ਮਿਲਣੀ ਚਾਹੀਦੀ ਹੈ।ਇਹ ਪੂਰੇ ਦੇਸ਼ ਦਾ ਅਧਿਕਾਰ ਹੈ।ਕੇਜਰੀਵਾਲ ਨੇ ਕਿਹਾ ਕਿ ਸਾਰੇ ਲੋਕ ਕੋਰੋਨਾ ਤੋਂ ਪ੍ਰੇਸ਼ਾਨ ਹਨ।ਇਸ ਲਈ ਹਰ ਭਾਰਤੀ ਨੂੰ ਕੋਰੋਨਾ ਦੀ ਵੈਕਸੀਨ ਮਿਲਣੀ ਚਾਹੀਦੀ ਹੈ।ਹਾਲਾਂਕਿ ਕੋਰੋਨਾ ਵੈਕਸੀਨ ਦਾ ਅਜੇ ਟ੍ਰਾਇਲ ਹੀ ਹੋ ਰਿਹਾ ਹੈ।ਪਰ ਖ੍ਰੀਦ ਦੀ ਪ੍ਰਕਿਰਿਆ ਕਾਫੀ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਹੈ।ਬਿਹਾਰ ‘ਚ ਕੋਰੋਨਾ ਵੈਕਸੀਨ ਦੀ ਮੁਫਤ ਘੋਸ਼ਣਾ ਕੀਤੀ ਗਈ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਨੇ ਵੀ ਆਪਣੇ-ਆਪਣੇ ਨਾਗਰਿਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਦੇਣ ਦਾ ਐਲਾਨ ਕੀਤਾ।ਦੂਜੇ ਪਾਸੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਫੰਡ ਦੇਵੇ ਜਾਂ ਨਾ ਦੇਵੇ, ਉਹ ਆਪਣੇ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਜ਼ਰੂਰ ਮੁਹੱਈਆ ਕਰਾਏਗੀ।