This old royal carriage : ਮਾਲੇਰਕੋਟਲਾ : ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਕਈ ਲੋਕਾਂ ਦੇ ਸ਼ੌਂਕ ਤਾਂ ਅਵੱਲੇ ਹੀ ਹੁੰਦੇ ਹਨ। ਅਜਿਹਾ ਹੀ ਇੱਕ ਪੁਰਾਣੇ ਜ਼ਮਾਨੇ ਦੀ ਸ਼ਾਹੀ ਗੱਡੀ ਰੱਖਣ ਦਾ ਸ਼ੌਂਕ ਹੈ ਇਥੇ ਮਾਲੇਰਕੋਟਲਾ ਦੇ ਨੇੜੇ ਪਿੰਡ ਇਮਾਮਗੜ੍ਹ ਦੇ ਇੱਕ ਬੰਦੇ ਨੂੰ, ਜਿਸ ਨੇ ਇੱਕ ਪੁਰਾਣੀ ਗੱਡੀ ਲੈ ਕੇ ਉਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਕਿ ਕੋਈ ਵੀ ਇਸ ਗੱਡੀ ਨੂੰ ਦੇਖਦਾ ਹੀ ਰਹਿ ਜਾਵੇ। ਇਸ ਗੱਡੀ ਵਿੱਚ ਸਾਈਲੈਂਟ ਇੰਜਣ ਲੱਗਾ ਹੋਇਆ ਹੈ ਅਤੇ ਇਸ ਦਾ ਹਾਰਨ ਵੀ ਪੁਰਾਣੇ ਜ਼ਮਾਨੇ ਵਾਲਾ ਹੈ। ਪੂਰੇ ਇਲਾਕੇ ਵਿੱਚ ਖਿੱਚ ਦਾ ਕੇਂਦਰ ਬਣੀ ਇਹ ਗੱਡੀ ਲੋਕਾਂ ਨੂੰ ਇੰਨੀ ਪਸੰਦ ਆਉਂਦੀ ਹੈ ਕਿ ਲੋਕੀ ਰਾਹ ਵਿੱਚ ਇਸ ਨੂੰ ਰੋਕ ਕੇ ਇਸ ਨਾਲ ਸੈਲਫੀ ਲੈਣ ਤੋਂ ਰੋਕ ਨਹੀਂ ਪਾਉਂਦਾ ਹੈ।
ਇਸ ਬਾਰੇ ਗੱਡੀ ਦੇ ਮਾਲਕ ਰਵਿੰਦਰ ਰੰਧਾਵਾ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਦੇਰ ਤੋਂ ਪੁਰਾਣੀ ਗੱਡੀ ਲੈਣ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਦਾਦਾ ਜੀ ਤੇ ਪਿਤਾ ਜੀ ਵੀ ਟੈਕਸੀ ਲਾਈਨ ਵਿੱਚ ਕੰਮ ਕਰਦੇ ਸਨ। ਤੇ ਉਹ ਵੀ ਇਸੇ ਲਾਈਨ ਵਿੱਚ ਹੋਣ ਕਾਰਨ ਉਸ ਨੂੰ ਪੁਰਾਣੀ ਗੱਡੀ ਰੱਖਣ ਦਾ ਸ਼ੌਕ ਸੀ। ਗੱਡੀ ਲੈਣ ਲਈ ਉਹ ਕਈ ਸ਼ਹਿਰਾਂ ਤੇ ਸੂਬਿਆਂ ਵਿੱਚ ਘੁੰਮੇ, ਅਖੀਰ ਹਰਿਆਣਾ ਤੋਂ ਉਨ੍ਹਾਂ ਨੂੰ ਇਹ ਗੱਡੀ ਮਿਲੀ। ਫਿਰ ਉਨ੍ਹਾਂ ਨੇ ਉਸ ਵਿੱਚ ਕਈ ਇੰਸਟਰੁਮੈਂਟ ਖੁਦ ਲਗਵਾਏ ਅਤੇ ਇਸ ਨੂੰ ਇਕ ਰਾਇਲ ਸ਼ਾਹੀ ਗੱਡੀ ਬਣਾਈ। ਉਨ੍ਹਾਂ ਨੇ ਇਸ ਵਿੱਚ ਪੁਰਾਣੇ ਜ਼ਮਾਨੇ ਦਾ ਭੌਂਪੂ ਕਿਸਮ ਦਾ ਹਾਰਨ ਲਗਾਇਆ ਹੈ।
ਉਨ੍ਹਾਂ ਦੱਸਿਆ ਕਿ ਲੋਕ ਇਸ ਗੱਡੀ ਪੈਟਰੋਲ ‘ਤੇ ਹੈ ਪਰ ਇਸ ਦੀ ਆਵਾਜ਼ ਨਾ ਦੇ ਬਰਾਬਰ ਹੈ। ਉਨ੍ਹਾਂ ਨੇ ਇਹ ਗੱਡੀ 9 ਲੱਖ ਰੁਪਏ ਵਿੱਚ ਖਰੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਪੇਂਟ ਤੇ ਫਿਨਿਸ਼ਿੰਗ ਉਨ੍ਹਾਂ ਨੇ ਖੁਦ ਕਰਵਾਈ ਸੀ ਅਤੇ ਜੇਕਰ ਹੋਰ ਵੀ ਪੁਰਾਣਾ ਸਾਮਾਨ ਮਿਲਦਾ ਹੈ ਤਾਂ ਉਹ ਉਸ ਨਾਲ ਗੱਡੀ ਨੂੰ ਸਿੰਗਾਰਦੇ ਰਹਿਣਗੇ। ਲੋਕਾਂ ਵੱਲੋਂ ਵੀ ਇਸ ਗੱਡੀ ਨੂੰ ਦੇਖ ਕੇ ਰਸਤੇ ਵਿੱਚ ਰੁਕਵਾ ਕੇ ਸੈਲਫੀ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਪਣੇ ਸ਼ੌਕ ਲਈ ਇਸ ਵਿੱਚ ਸਵਾਰ ਹੋਣਾ ਚਾਹੇ ਤਾਂ ਉਹ ਹੋਣ ਦਿੰਦੇ ਹਨ। ਦੱਸਣਯੋਗ ਹੈ ਕਿ ਜਿਸ ਸਮੇਂ ਪੱਤਰਕਾਰ ਗੱਡੀ ਦੇ ਮਾਲਕ ਨਾਲ ਗੱਲ ਕਰ ਰਿਹਾ ਸੀ ਉਸ ਵੇਲੇ ਵੀ ਇੱਕ ਰਾਹਗੀਰ ਇਸ ਗੱਡੀ ਨਾਲ ਸੈਲਫੀ ਲੈਣ ਲਈ ਉਨ੍ਹਾਂ ਦੇ ਕੋਲ ਖੜ੍ਹਾ ਸੀ।