coronavirus cases increases schools reopen govt close again: ਮਿਜ਼ੋਰਮ ਸਰਕਾਰ ਨੇ ਇਕ ਵਾਰ ਫਿਰ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਇਹ ਫੈਸਲਾ ਲਿਆ ਗਿਆ ਹੈ।ਦਰਅਸਲ ਸੂਬਾ ਸਰਕਾਰ ਨੇ 16 ਅਕਤੂਬਰ ਤੋਂ ਸਕੂਲਾਂ ਨੂੰ ਖੋਲਿਆ ਸੀ।ਜਿਸ ਤੋਂ ਬਾਅਦ ਕੋਰੋਨਾ ਦੇ ਦਰਜਨ ਭਰ ਮਾਮਲੇ ਸਾਹਮਣੇ ਆਏ।ਕਈ ਵਿਦਿਆਰਥੀ ਕੋਰੋਨਾ ਦੀ ਚਪੇਟ ‘ਚ ਆ ਗਏ।ਸਾਰੇ ਇੰਨਫੈਕਟਿਡ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ।
ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੂਬਾ ਸਰਕਾਰ ਹਰਕਤ ‘ਚ ਆਈ ਹੈ ਅਤੇ ਸਾਵਧਾਨੀ ਇੱਕ ਵਾਰ ਫਿਰ ਤੋਂ ਸਾਰੇ ਸਕੂਲਾਂ ਨੂੰ 26 ਅਕਤੂਬਰ ਤੋਂ ਬੰਦ ਰੱਖਣ ਦਾ ਫੈਸਲਾ ਕੀਤਾ।ਦੱਸਣਯੋਗ ਹੈ ਕਿ ਮਿਜ਼ੋਰਮ ‘ਚ ਅਜੇ ਤੱਕ ਕੋਰੋਨਾ ਨਾਲ ਇੱਕ ਮੌਤ ਨਹੀਂ ਹੋਈ ਹੈ।ਦੱਸਣਯੋਗ ਹੈ ਕਿ ਮਿਜ਼ੋਰਮ ‘ਚ 8 ਮਹੀਨੇ ਦੇ ਇੱਕ ਬੱਚੇ ਸਮੇਤ 30 ਲੋਕਾਂ ‘ਚ ਕੋਵਿਡ-19 ਸੰਕਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੇਟਿਵ ਦੀ ਸੰਖਿਆ 2300 ਤੋਂ ਪਾਰ ਹੋ ਗਈ।ਸਿਹਤ ਵਿਭਾਗ ਨੇ ਦੱਸਿਆ ਕਿ ਆਈਜੋਲ ਤੋਂ 15 ਮਾਮਲੇ ਸਾਹਮਣੇ ਆਏ ਹਨ,ਇਸਤੋਂ ਬਾਅਦ 8 ਮਾਮਲੇ ਸੇਰਛਿਪ ਤੋਂ, 5 ਮਾਮਲੇ ਲੁੰਗਲੇਈ ਤੋਂ ਅਤੇ 2 ਮਾਮਲੇ ਹੰਥਿਆਲ ਜ਼ਿਲੇ ਤੋਂ ਆਏ ਹਨ।ਇੱਕ ਅਧਿਕਾਰੀ ਨੇ ਦੱਸਿਆ, ‘ਨਵੇਂ ਮਰੀਜਾਂ ‘ਚ 8 ਮਹੀਨੇ ਦੇ ਬੱਚੇ ਸਮੇਤ 9 ਬੱਚੇ ਸ਼ਾਮਲ ਹਨ।ਲੁੰਗਲੇਈ ‘ਚ ਪਾਏ ਗਏ 5 ਮਰੀਜ਼ਾਂ ਸਰਹੱਦ ਸੁਰੱਖਿਆ ਬਲ ਦੇ ਨੌਜਵਾਨ ਹਨ।