punjab cm urges punjab farmers: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਸਾਨ ਅੰਦੋਲਨ ਕਾਰਨ ਅਗਲੇ ਦੋ-ਚਾਰ ਦਿਨਾਂ ਤੱਕ ਪੰਜਾਬ ਬਿਜਲੀ ਤੋਂ ਵਾਂਝਾ ਹੋ ਜਾਏਗਾ। ਉਨ੍ਹਾਂ ਕਿਹਾ ਕੋਲੇ ਦੀ ਤੋਟ ਕਾਰਨ ਪੰਜਾਬ ਵਿੱਚ ਹੁਣ ਸਿਰਫ਼ ਇੱਕ ਥਰਮਲ ਪਲਾਂਟ ਹੀ ਚੱਲ ਰਿਹਾ ਹੈ ਤੇ ਜਦੋਂ ਉਹ ਬੰਦ ਹੋ ਗਿਆ ਤਾਂ ਸੂਬੇ ’ਚ ਬਿਜਲੀ ਗੁੱਲ ਹੋ ਜਾਏਗੀ। ਇਸਦੇ ਨਾਲ ਉਨ੍ਹਾਂ ਇਹ ਵੀ ਸ਼ਪੱਸ਼ਟ ਕੀਤਾ ਕਿ ਰਾਜ ਕੋਲ ਨੈਸ਼ਨਲ ਗਰਿੱਡਡ ਪਾਸੋਂ ਵੀ ਬਿਜਲੀ ਖਰੀਦਣ ਲਈ ਪੈਸਾ ਨਹੀਂ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨਾਲ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ, ਜਦੋਂ ਕਿ ਪੰਜਾਬ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ ਤਾਂ ਉਹਨਾਂ ਨੂੰ ਦਿੱਲੀ ਵਿੱਚ ਜਾ ਕੇ ਧਰਨੇ ਲਾਉਣੇ ਚਾਹੀਦੇ ਹਨ।
Home ਖ਼ਬਰਾਂ ਪੰਜਾਬ ਕਾਂਗਰਸ ਪਾਰਟੀ ਪੰਜਾਬ ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਅਗਲੇ 2-4 ਦਿਨਾਂ ਤੱਕ ਬਿਜਲੀ ਤੋਂ ਹੋ ਜਾਵੇਗਾ ਵਾਂਝਾ: ਕੈਪਟਨ
ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਅਗਲੇ 2-4 ਦਿਨਾਂ ਤੱਕ ਬਿਜਲੀ ਤੋਂ ਹੋ ਜਾਵੇਗਾ ਵਾਂਝਾ: ਕੈਪਟਨ
Oct 25, 2020 9:24 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .