New cease fire announced: 29 ਦਿਨਾਂ ਤੋਂ ਜਾਰੀ ਅਰਮੀਨੀਆ ਅਤੇ ਅਜ਼ਰਬੈਜਾਨ ਦੀ ਲੜਾਈ ਖਤਮ ਹੋ ਗਈ ਹੈ। ਦੋਵੇਂ ਦੇਸ਼ 26 ਅਕਤੂਬਰ ਦੀ ਅੱਧੀ ਰਾਤ ਤੋਂ ਜੰਗਬੰਦੀ ਲਾਗੂ ਕਰਨ ਲਈ ਸਹਿਮਤ ਹੋਏ । ਅਮਰੀਕਾ ਦੀ ਪਹਿਲ ‘ਤੇ ਅਰਮੀਨੀਆ ਅਤੇ ਅਜ਼ਰਬੈਜਾਨ ਵਿਚਕਾਰ ਜੰਗਬੰਦੀ ਹੋਈ ਹੈ । ਇਸ ਦੀ ਘੋਸ਼ਣਾ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੀਤੀ ਸੀ।
ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕਿਹਾ, “ਅਰਮੀਨੀਆਈ ਪ੍ਰਧਾਨ ਮੰਤਰੀ ਨਿਕੋਲਸ ਪਸ਼ੀਨਾਨ ਅਤੇ ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੂੰ ਵਧਾਈ, ਜੋ ਅੱਧੀ ਰਾਤ ਨੂੰ ਜੰਗਬੰਦੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਾਲਣ ਕਰਨ ਲਈ ਸਹਿਮਤ ਹੋਏ। ਇਹ ਬਹੁਤ ਸਾਰੀਆਂ ਜਾਨਾਂ ਬਚਾਵੇਗਾ। ਇਸ ਤੋਂ ਪਹਿਲਾਂ ਮਾਈਕ ਪੋਂਪੀਓ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਜੰਗਬੰਦੀ ਦਾ ਐਲਾਨ ਕੀਤਾ ਸੀ।
ਗੌਰਤਲਬ ਹੈ ਕਿ ਅਰਮੀਨੀਆ ਅਤੇ ਅਜ਼ਰਬੈਜਾਨ ਦੁਨੀਆ ਦੇ ਨਕਸ਼ੇ ਵਿੱਚ ਦੋ ਛੋਟੇ ਦੇਸ਼ ਹਨ, ਪਰ ਉਨ੍ਹਾਂ ਵਿਚਾਲੇ ਨਾਗੋਰਨੋ ਕਾਰਾਬਾਖ ਨੂੰ ਲੈ ਕੇ ਲਗਭਗ ਇੱਕ ਮਹੀਨੇ ਤੋਂ ਅਜਿਹੀ ਭਿਆਨਕ ਲੜਾਈ ਚੱਲ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਇਸ ਲੜਾਈ ਵਿੱਚ ਦੋਵਾਂ ਪਾਸਿਆਂ ਦੇ ਤਕਰੀਬਨ 5000 ਲੋਕ ਮਾਰੇ ਜਾ ਚੁੱਕੇ ਹਨ । ਇਸ ਕਰਕੇ, ਹਰੇਕ ਦੀ ਨਜ਼ਰ ਇਨ੍ਹਾਂ ਦੋਵਾਂ ਦੇਸ਼ਾਂ ‘ਤੇ ਟਿਕੀ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਮੀਨੀਆ ਅਤੇ ਅਜ਼ਰਬੈਜਾਨ ਨੇ ਇੱਕ-ਦੂਜੇ ‘ਤੇ ਸ਼ਾਂਤਮਈ ਹੱਲ ਕੱਢਣ ਵਿੱਚ ਰੁਕਾਵਟਾਂ ਪਾਉਣ ਦਾ ਦੋਸ਼ ਲਾਇਆ ਸੀ। ਅਰਮੀਨੀਆ ਨੇ ਅਜੇਰੀ ਫੌਜ ‘ਤੇ ਨਾਗਰਿਕ ਇਲਾਕਿਆਂ’ ਤੇ ਬੰਬ ਸੁੱਟਣ ਦਾ ਦੋਸ਼ ਲਾਇਆ । ਉੱਥੇ ਹੀ ਅਜ਼ਰਬੈਜਾਨ ਨੇ ਇਸ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਉਹ ਜੰਗਬੰਦੀ ਨੂੰ ਲਾਗੂ ਕਰਨ ਲਈ ਤਿਆਰ ਹੈ, ਪਰ ਪਹਿਲਾਂ ਅਰਮੀਨੀਆਈ ਫੌਜਾਂ ਨੂੰ ਜੰਗ ਦਾ ਮੈਦਾਨ ਛੱਡਣਾ ਪਵੇਗਾ। ਉੱਥੇ ਗਈ ਦੂਜੇ ਪਾਸੇ ਨਾਗੋਰਨੋ ਕਾਰਾਬਾਖ ਦੇ ਸਥਾਨਕ ਅਧਿਕਾਰੀਆਂ ਨੇ ਅਜੇਰੀ ਫੌਜ ‘ਤੇ ਆਸਕੇਰਨ ਅਤੇ ਮਾਰਟੂਨੀ ਦੇ ਇਲਾਕਿਆਂ ਵਿੱਚ ਬਸਤੀਆਂ ‘ਤੇ ਫਾਇਰਿੰਗ ਕਰਨ ਦਾ ਦੋਸ਼ ਲਗਾਇਆ ਹੈ।