sc declines petitions seeking 50 percent obcs reservation: ਤਾਮਿਲਨਾਡੂ ‘ਚ ਸੂਬਾ ਸੰਚਾਲਿਤ ਮੈਡੀਕਲ ਕਾਲਜਾਂ ‘ਚ ਹੋਰ ਪਿਛੜੇ ਵਰਗ ਲਈ 50 ਫੀਸਦ ਸੀਟਾਂ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਖਾਰਿਜ ਕਰ ਦਿੱਤਾ।ਦੱਸਣਯੋਗ ਹੈ ਕਿ ਤਾਮਿਲਨਾਡੂ ਸੂਬੇ ‘ਚ ਆਲ ਇੰਡੀਆ ਕੋਟੇ ਤਹਿਤ ਇਸ ਸਾਲ ਮੈਡੀਕਲ ਕਾਲਜਾਂ ‘ਚ ਪਿਛੜੀ ਜਾਤੀਆਂ ਲਈ 50 ਫੀਸਦ ਸੀਟਾਂ ਦੀ ਮੰਗ ਕੀਤੀ ਗਈ ਸੀ।ਤਾਮਿਲਨਾਡੂ ਸਰਕਾਰ ਦੀ ਕੇਂਦਰ ਸਰਕਾਰ ਆਲ ਇੰਡੀਆ ਦੇ ਤਹਿਤ,
ਤਾਮਿਲਨਾਡੂ ‘ਚ ਅੰਡਰ ਗ੍ਰੈਜੂਏਟ,ਪੋਸਟ ਗ੍ਰੈਜੂਏਟ ਮੈਡੀਕਲ ਅਤੇ ਡੈਂਟਲ ਕੋਰਸ ‘ਚ ਓਬੀਸੀ ਨੂੰ 50 ਫੀਸਦ ਰਾਂਖਵਾਕਰਨ ਨਾ ਦਿੱਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ।ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਮੈਡੀਕਲ ਕਾਲਜਾਂ ‘ਚ ਓਬੀਸੀ ਲਈ ਸੀਟਾਂ ਦੀ ਵਿਵਸਥਾ ਨਾ ਹੋਣਾ ਸੰਵਿਧਾਨਿਕ ਅਧਿਕਾਰਾਂ ਦਾ ਉਲੰਘਣ ਹੈ।ਨਾਲ ਹੀ ਕੇਂਦਰ ਸਰਕਾਰ ਵਲੋਂ ਆਲ ਇੰਡੀਆ ਕੋਟਾ ਤਹਿਤ ਸੂਬੇ ‘ਚ ਓਬੀਸੀਨੂੰ 50 ਫੀਸਦ ਸੀਟਾਂ ਨਾ ਦਿੱਤੇ ਜਾਣ ਦਾ ਵਿਰੋਧ ਵੀ ਕੀਤਾ ਗਿਆ ਸੀ।ਇਸ ਤੋਂ ਇਲਾਵਾ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਤਾਮਿਲਨਾਡੂ ‘ਚ ਓਬੀਸੀ,ਐੱਸਸੀ,ਐੱਸਟੀ ਲਈ 69 ਫੀਸਦੀ ਸੀਟਾਂ ਹੈ।