Indane Change Booking Number: ਇੰਡੇਨ ਗੈਸ ਕੰਪਨੀ ਨੇ ਆਪਣੇ ਖਪਤਕਾਰਾਂ ਲਈ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਦੇ ਚੱਲਦਿਆਂ ਇੰਡੇਨ ਗੈਸ ਖਪਤਕਾਰਾਂ ਨੂੰ ਹੁਣ ਸਿਲੰਡਰ ਬੁੱਕ ਕਰਨ ਲਈ ਨਵੇਂ ਨੰਬਰ ਦੀ ਵਰਤੋਂ ਕਰਨੀ ਪਵੇਗੀ। ਇੰਡੇਨ ਗੈਸ ਕੰਪਨੀ ਨੇ ਇੰਟਰਐਕਟਿਵ ਵੌਇਸ ਰਿਸਪਾਂਸ ਸਿਸਟਮ ਵਿੱਚ ਬਦਲਾਅ ਕਰ ਕੇ ਇੱਕ ਨਵਾਂ ਨੰਬਰ ਕਰ ਦਿੱਤਾ ਹੈ। ਹੁਣ, ਇੰਡੇਨ ਗਾਹਕਾਂ ਨੂੰ ਸਿਲੰਡਰ ਬੁੱਕ ਕਰਨ ਲਈ +91 77189555555 ‘ਤੇ ਡਾਇਲ ਕਰਕੇ ਬੁੱਕ ਕਰ ਸਕਣਗੇ। ਉੱਤਰ ਪ੍ਰਦੇਸ਼ ਦੇ ਰਾਜ ਵਿੱਚ ਲਗਭਗ 2.19 ਕਰੋੜ ਲੋਕ ਇੰਡੇਨ ਗੈਸ ਦੇ ਖਪਤਕਾਰ ਹਨ । ਬਾਕੀ ਦੀ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜੋ ਪਹਿਲਾਂ ਵਰਗਾ ਹੈ।
SMS ਨਾਲ ਵੀ ਬੁੱਕ ਕਰਿਆ ਸਕੋਗੇ ਸਿਲੰਡਰ
ਇੰਡੇਨ ਗੈਸ ਕੰਪਨੀ ਦੇ ਗਾਹਕ ਹੁਣ SMS ਰਾਹੀਂ ਵੀ ਸਿਲੰਡਰ ਬੁੱਕ ਕਰ ਸਕਣਗੇ । ਪਹਿਲਾਂ SMS ਰਾਹੀਂ ਸਿਲੰਡਰ ਬੁੱਕ ਕਰਨ ਦੀ ਕੋਈ ਸਹੂਲਤ ਨਹੀਂ ਸੀ। ਜਿਸਦੀ ਸ਼ੁਰੂਆਤ ਨਵੀਂ ਬੁਕਿੰਗ ਦੇ ਆਉਣ ਨਾਲ ਹੋਵੇਗੀ । ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਡੀਜੀਐਮ ਮਨੀਸ਼ ਕੁਮਾਰ ਨੇ ਦੱਸਿਆ ਕਿ ਨਵੇਂ ਨੰਬਰ ‘ਤੇ SMS ਭੇਜਣ ਨਾਲ ਖਪਤਕਾਰ ਸਿਲੰਡਰ ਬੁੱਕ ਕਰਵਾ ਸਕਣਗੇ । ਪਰ ਇਸ ਸਹੂਲਤ ਦੀ ਟੈਸਟਿੰਗ ਅਜੇ ਵੀ ਜਾਰੀ ਹੈ।
SMS ਰਾਹੀਂ ਦਿੱਤੀ ਜਾਵੇਗੀ ਜਾਣਕਾਰੀ
ਸਿਲੰਡਰ ਬੁਕਿੰਗ ਲਈ ਵਰਤੋਂ ਵਿੱਚ ਲਏ ਜਾਣ ਵਾਲੇ ਨਵੇਂ ਨੰਬਰ ਦੀ ਜਾਣਕਾਰੀ ਸਾਰੇ ਉਪਭੋਗਤਾਵਾਂ ਨੂੰ SMS ਰਾਹੀਂ ਦਿੱਤੀ ਜਾਵੇਗੀ। ਇਸਦੀ ਜਾਣਕਾਰੀ IOC ਦੇ ਜਨਰਲ ਮੈਨੇਜਰ ਅਰੁਣ ਪ੍ਰਸਾਦ ਨੇ ਦਿੱਤੀ। ਫਿਲਹਾਲ ਹੁਣ ਸਾਰੇ ਉਪਭੋਗਤਾ ਸਿਲੰਡਰਾਂ ਦੀ ਬੁਕਿੰਗ ਲਈ 8726024365 ਮੋਬਾਈਲ ਨੰਬਰ ਦੀ ਵਰਤੋਂ ਕਰ ਰਹੇ ਸਨ, ਹ=ਜਿਸਦੀ ਜਗ੍ਹਾ ਨਵੇਂ ਨੰਬਰ ਨੇ ਲੈ ਲਈ ਹੈ।