No danger of blackouts and power : ਪੰਜਾਬ ਵਿੱਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਾਰਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੰਦ ਹੋ ਜਾਣ ਦੀ ਚਰਚਾ ਚੱਲ ਰਹੀ ਹੈ। ਸਿਆਸੀ ਆਗੂਆਂ ਵੱਲੋਂ ਵੀ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੋਲਾ ਖਤਮ ਹੋਣ ਦੀ ਕਗਾਰ ’ਤੇ ਹੈ, ਜਿਸ ਨਾਲ ਥਰਮਲ ਪਲਾਂਟ ਬੰਦ ਹੋ ਜਾਣਗੇ ਅਤੇ ਸੂਬੇ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਏਗਾ। ਤੁਹਾਨੂੰ ਦੱਸ ਦੇਈਏ ਕਿ ਪੀਐਸਪੀਸੀਐਲ ਦੇ ਚੇਅਰਮੈਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅਜੇ ਬਲੈਕ ਆਊਟ ਅਤੇ ਬਿਜਲੀ ਕੱਟਾਂ ਦਾ ਕੋਈ ਖਤਰਾ ਨਹੀਂ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਏ. ਵੇਨੂੰਪ੍ਰਸਾਦ ਨੇ ਦੱਸਿਆ ਕਿ ਵਿਭਾਗ ਕੋਲ ਅਜੇ ਬਿਜਲੀ ਦੇ ਹੋਰ ਵੀ ਸੋਮੇ ਹਨ, ਜਿਨ੍ਹਾਂ ਵਿੱਚ ਹਾਈਡਲ ਤੋਂ 1000 ਮੈਗਾਵਾਟ, ਸੋਲਰ ਤੋਂ 600 ਮੈਗਾਵਾਟ ਅਤੇ ਬਾਇਓਮਾਸ ਤੋਂ 200 ਮੈਗਾਵਟਾ ਦੇ ਕਰੀਬ ਬਿਜਲੀ ਮਿਲਦੀ ਹੈ। ਉਂਝ ਪੰਜਾਬ ਵਿੱਚ ਪੰਜਾਬ ਵਿੱਚ ਇਸ ਵੇਲੇ ਹਰ ਰੋਜ਼ ਦੀ ਮੰਗ ਸਾਢੇ 6000 ਮੈਗਾਵਾਟ ਬਿਜਲੀ ਦੀ ਹੈ, ਰਾਤ ਨੂੰ ਇਹ ਘੱਟ ਕੇ 4500 ਮੈਗਾਵਾਟ ਰਹਿ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਜੇ ਵੀ 1000 ਮੈਗਾਵਾਟ ਬਿਜਲੀ ਪਾਵਰ ਐਕਸਚੇਂਜ ਤੋਂ ਖਰੀਦ ਰਿਹਾ ਹੈ। ਉਂਝ ਥਰਮਲ ਪਲਾਂਟਾਂ ਤੋਂ ਵਿਭਾਗ ਆਪਣੀ ਮਰਜ਼ੀ ਮੁਤਾਬਕ ਬਿਜਲੀ ਪੈਦਾ ਕਰ ਸਕਦਾ ਹੈ ਜਦਕਿ ਪਾਵਰ ਐਕਸਚੇਂਜ ਤੋਂ ਬਿਜਲੀ ਖਰੀਦਣੀ ਮਹਿੰਗੀ ਪੈਂਦੀ ਹੈ ਅਤੇ ਉਸ ਦੀ ਭੁਗਤਾਨ ਵੀ ਨਾਲੋ-ਨਾਲ ਰੋਜ਼ਾਨਾ ਕਰਨਾ ਪੈਂਦਾ ਹੈ।
ਪੀਸੀਪੀਸੀਐਲ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਵਿੱਚ ਅਜੇ ਤੱਕ ਇਹ ਸਥਿਤੀ ਨਹੀਂ ਆਈ ਕਿ ਕੱਟ ਲਗਾਏ ਜਾਣ ਜਾ ਬਲੈਕ ਆਊਟ ਕਰਨਾ ਪਏ, ਹਾਲਾਂਕਿ ਭਵਿੱਖ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਥਰਮਲ ਪਾਵਰ ਪਲਾਂਟਾਂ ਦੇ ਚੱਲਣ ਨਾਲ ਫਲੈਕਸਿਬੀਲਟੀ ਬਣੀ ਰਹਿੰਦੀ ਹੈ ਕਿਉਂਕਿ ਸੋਲਰ ਸਿਸਟਮ ਸਾਡੇ ਕੰਟਰੋਲ ਵਿੱਚ ਨਹੀਂ ਹਨ ਅਤੇ ਪਾਵਰ ਐਕਸਚੇਂਜ ਤੋਂ ਬਿਜਲੀ ਕਦੇ ਵੱਧ ਤੇ ਕਦੇ ਠੀਕ ਰੇਟ ‘ਤੇ ਮਿਲਦੀ ਹੈ। ਇਸ ਲਈ ਥਰਮਲ ਪਲਾਂਟ ਚੱਲਣੇ ਜ਼ਰੂਰੀ ਹਨ ਪਰ ਇਸ ਤਰ੍ਹਾਂ ਨਹੀਂ ਹੈ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਪੰਜਾਬ ਕੋਲ ਬਿਜਲੀ ਦੇ ਸਾਰੇ ਸੋਮੇ ਬੰਦ ਹੋ ਜਾਣਗੇ।