Ayurveda Weight loss: ਔਰਤਾਂ ਆਪਣੇ ਬਾਹਰ ਨਿਕਲੀ ਤੋਂਦ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਰਹਿੰਦੀਆਂ ਹਨ। ਬੈਲੀ ਫੈਟ ਨਾ ਸਿਰਫ ਪ੍ਰਸੈਨੀਲਿਟੀ ‘ਤੇ ਅਸਰ ਪਾਉਂਦਾ ਹੈ ਪਰ ਇਸ ਕਾਰਨ ਔਰਤਾਂ ਆਪਣੇ ਮਨਪਸੰਦ ਦੇ ਕੱਪੜੇ ਵੀ ਨਹੀਂ ਪਾ ਪਾਉਂਦੀਆਂ। ਲੱਖ ਕੋਸ਼ਿਸ਼ ਕਰਨ ਦੇ ਬਾਅਦ ਵੀ ਔਰਤਾਂ ਨੂੰ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਹੋ ਪਾਉਦੇ। ਅਜਿਹੇ ‘ਚ ਤੁਸੀਂ ਕਿਉਂ ਨਾ ਤੁਸੀਂ ਆਯੁਰਵੈਦਿਕ ਤਰੀਕਿਆਂ ਅਪਣਾ ਕੇ ਦੇਖੋ। ਇੱਥੇ ਅੱਜ ਅਸੀਂ ਤੁਹਾਨੂੰ ਆਯੁਰਵੈਦ ਦੇ 5 ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜੋ ਭਾਰ ਘਟਾਉਣ ਵਿਚ ਬਹੁਤ ਪ੍ਰਭਾਵਸ਼ਾਲੀ ਹਨ। ਖਾਸ ਗੱਲ ਇਹ ਹੈ ਕਿ ਇਹ ਤੁਹਾਨੂੰ ਕੋਈ ਮਾੜਾ ਪ੍ਰਭਾਵ ਨਹੀਂ ਦੇਵੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਭਾਰ ਘਟਾਉਣ ਦੇ ਆਯੁਰਵੈਦ ਦੇ 5 ਰਾਜ਼…
ਦਿਨ ‘ਚ ਤਿੰਨ ਵਾਰ ਭੋਜਨ ਕਰੋ: ਆਯੁਰਵੈਦ ਦੇ ਅਨੁਸਾਰ ਇਕ ਵਾਰ ਖਾਣ ਦੀ ਬਜਾਏ ਛੋਟੇ-ਛੋਟੇ ਮੀਲਜ਼ ਲੈਣਾ ਚਾਹੀਦਾ ਹਨ। ਤੁਸੀਂ ਇੱਕ ਦਿਨ ਵਿੱਚ 3 ਛੋਟੇ ਅਤੇ 3 ਵੱਡੇ ਭੋਜਨ ਲੈ ਸਕਦੇ ਹੋ। ਇਹ ਮੈਟਾਬੋਲਿਜ਼ਮ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ ਅਤੇ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਉੱਥੇ ਹੀ ਥੋੜਾ-ਥੋੜਾ ਖਾਣ ਨਾਲ ਐਨਰਜ਼ੀ ਵੀ ਬਰਕਰਾਰ ਰਹਿੰਦੀ ਹੈ ਅਤੇ ਫੈਟ ਵੀ ਬਰਨ ਹੁੰਦਾ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਮਨ ‘ਤੇ ਕਾਬੂ ਪਾਓ ਅਤੇ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰੋ। ਪ੍ਰੋਸੈਸਡ ਫੂਡ ਜਾਂ ਜ਼ੰਕ ਫ਼ੂਡ ਨਾ ਸਿਰਫ ਭਾਰ ਵਧਾਉਂਦੇ ਹਨ ਬਲਕਿ ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਘਰ ਵੀ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਤੋਂ ਪਰਹੇਜ਼ ਤੁਹਾਡੇ ਲਈ ਵਧੀਆ ਹੈ।
ਗਰਮ ਪਾਣੀ ਪੀਓ: ਗਰਮ ਪਾਣੀ ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਰ ਆਯੁਰਵੈਦ ਵਿਚ ਗਰਮ ਪਾਣੀ ਪੀਣ ਦੇ ਵੀ ਕੁਝ ਨਿਯਮ ਹਨ। ਸਵੇਰੇ ਖਾਲੀ ਪੇਟ ਦੋ ਗਲਾਸ ਗਰਮ ਪਾਣੀ ਪੀਓ। ਤੁਹਾਨੂੰ ਦਿਨ ਵਿਚ 3-4 ਵਾਰ ਗਰਮ ਪਾਣੀ ਪੀਣਾ ਚਾਹੀਦਾ ਹੈ। ਇਹ ਵੀ ਯਾਦ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ। ਇਸ ਤੋਂ ਇਲਾਵਾ ਨਿੰਬੂ ਪਾਣੀ ‘ਚ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਭਾਰ ਘਟਾਉਣ ਲਈ ਕੌਫ਼ੀ ਅਤੇ ਹਰਬਲ ਟੀ ਵੀ ਸਭ ਤੋਂ ਵਧੀਆ ਆਪਸ਼ਨ ਹਨ। ਇਸ ਨਾਲ ਸਰੀਰ ਦਾ ਐਕਸਟਰਾ ਫੈਟ ਨਿਕਲ ਜਾਂਦਾ ਹੈ ਜਿਸ ਨਾਲ ਫੈਟ ਬਰਨਿੰਗ ਪ੍ਰੋਸੈਸ ਤੇਜ਼ ਹੋ ਜਾਂਦਾ ਹੈ।
ਸ਼ਾਮ 7 ਵਜੇ ਤੋਂ ਬਾਅਦ ਨਾ ਖਾਓ: ਖਾਣ-ਪੀਣ ਦਾ ਅਨਿਯਮਿਤ ਸਮਾਂ ਹਜ਼ਮ ਵਿਚ ਰੁਕਾਵਟ ਪਾਉਂਦਾ ਹੈ ਜਿਸ ਨਾਲ ਨਾ ਸਿਰਫ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਬਲਕਿ ਭਾਰ ਵੀ ਵਧਦਾ ਹੈ। ਆਯੁਰਵੈਦ ਦੇ ਅਨੁਸਾਰ ਭੋਜਨ ਸ਼ਾਮ 7 ਵਜੇ ਤੱਕ ਕਰ ਲੈਣਾ ਚਾਹੀਦਾ ਹੈ। ਇਹ ਭੋਜਨ ਨੂੰ ਅਸਾਨੀ ਨਾਲ ਹਜ਼ਮ ਕਰ ਦਿੰਦਾ ਹੈ ਅਤੇ ਰਾਤ ਭਰ ਸਰੀਰ ਨੂੰ ਡੀਟੌਕਸਾਈਫ ਕਰਦਾ ਹੈ। ਇਸ ਨਾਲ ਤੁਸੀਂ ਸਵੇਰੇ ਤਰੋਤਾਜ਼ਾ ਮਹਿਸੂਸ ਕਰਦੇ ਹੋ ਅਤੇ ਫੈਟ ਬਰਨਿੰਗ ਪ੍ਰੋਸੈਸ ਵੀ ਤੇਜ਼ ਹੋ ਜਾਂਦਾ ਹੈ।
ਨੀਂਦ ਨੂੰ ਕਰੋ ਟ੍ਰੈਕ: ਮੋਟਾਪੇ ਦਾ ਇਕ ਕਾਰਨ ਅਧੂਰੀ ਨੀਂਦ ਹੈ ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਦਿਨ ਵਿਚ ਘੱਟੋ-ਘੱਟ 8-9 ਘੰਟੇ ਦੀ ਨੀਂਦ ਲਓ। ਇਸ ਤੋਂ ਇਲਾਵਾ ਦੇਰ ਰਾਤ ਨੂੰ ਜਾਗਣ ਦੀ ਬਜਾਏ 10 ਵਜੇ ਤਕ ਸੌ ਜਾਓ ਅਤੇ ਸਵੇਰੇ 6 ਵਜੇ ਤੱਕ ਉਠੋ।