Two purse snatching cases : ਜ਼ੀਰਕਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਸ਼ਹਿਰ ਵਿੱਚ ਦੋ ਪਰਸ ਖੋਹਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਇੱਕ ਮਾਮਲੇ ਵਿੱਚ ਤਾਂ ਸਨੈਚਿੰਗ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਪੁਲਿਸ ਨੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਲੁੱਟ-ਖੋਹ ਦੀਆਂ ਸ਼ਿਕਾਰ ਔਰਤਾਂ ਹਨ।
ਪਹਿਲਾ ਮਾਮਲਾ ਸਵੇਰੇ 12 ਵਜੇ ਦਾ ਹੈ ਜਦੋਂ ਪੰਚਸ਼ੀਲ ਦੀ ਰਹਿਣ ਵਾਲੀ ਦਲਜੀਤ ਕੌਰ ਦੁਕਾਨ ਬੰਦ ਕਰਕੇ ਦੁਕਾਨ ਮਾਲਕ ਨਾਲ ਘਰ ਪਰਤ ਰਹੀ ਸੀ। ਦੁਕਾਨ ਮਾਲਕ ਨੇ ਉਸ ਨੂੰ ਘਰ ਤੋਂ ਕੁਝ ਦੂਰੀ ’ਤੇ ਸੜਕ ’ਤੇ ਹੀ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਕਰੀਬ 25 ਮੀਟਰ ਦੀ ਦੂਰੀ ‘ਤੇ ਆਪਣੇ ਘਰ ਦੇ ਨਜ਼ਦੀਕ ਉਹ ਪੈਦਲ ਹੀ ਜਾ ਰਹੀ ਸੀ ਕਿ ਇਕ ਨੌਜਵਾਨ ਨੇ ਪਿੱਛਿਓਂ ਆ ਕੇ ਉਸ ਦਾ ਪਰਸ ਖੋਹ ਲਿਆ ਅਤੇ ਉਸਨੂੰ ਇਕ ਹਥਿਆਰ ਦਿਖਾਇਆ ਅਤੇ ਉਥੋਂ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਜਿਸ ਵਿਚ ਇਹ ਦੇਖਿਆ ਗਿਆ ਹੈ ਕਿ ਤਿੰਨ ਨੌਜਵਾਨ ਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਦਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਸ ਵਿਚ ਕਰੀਬ 5000 ਰੁਪਏ ਅਤੇ ਘਰ ਦੀਆਂ ਚਾਬੀਆਂ ਸਨ।
ਦੂਜੀ ਘਟਨਾ ਜ਼ੀਰਕਪੁਰ ਦੀ ਬਾਦਲ ਕਲੋਨੀ ਦੀ ਹੈ ਜਿਥੇ ਪੂਜਾ ਨਾਮ ਦੀ ਇਕ ਔਰਤ ਨੇ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਇਕ ਨੌਜਵਾਨ ਨੇ ਉਸ ਨੂੰ ਪਿੱਛਿਓਂ ਧੱਕਾ ਦਿੱਤਾ ਅਤੇ ਪਰਸ ਖੋਹ ਕੇ ਫਰਾਰ ਹੋ ਗਿਆ। ਧੱਕਾ ਲੱਗਣ ਨਾਲ ਉਹ ਡਿੱਗ ਗਈ, ਉਦੋਂ ਤੱਕ ਲੁਟੇਰਾ ਫਰਾਰ ਹੋ ਚੁੱਕਾ ਸੀ। ਉਸਨੇ ਦੱਸਿਆ ਕਿ ਉਸਦੇ ਪਰਸ ਵਿੱਚ 12, 13 ਰੁਪਏ ਨਕਦ ਏਟੀਐਮ ਕਾਰਡ ਅਤੇ ਕੁਝ ਦਸਤਾਵੇਜ਼ ਸਨ, ਜਿਸ ਦੀ ਜਾਣਕਾਰੀ ਜ਼ੀਰਕਪੁਰ ਪੁਲਿਸ ਨੂੰ ਦਿੱਤੀ ਗਈ ਹੈ। ਥਾਣਾ ਜ਼ੀਰਕਪੁਰ ਦੇ ਜਾਂਚ ਅਧਿਕਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਚਸ਼ੀਲ ਚੋਰੀ ਦੀ ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ, ਜਿਸ ਦੇ ਅਧਾਰ ‘ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਲਿਆ ਜਾਵੇਗਾ।