Flights from Amritsar to Nanded Sahib : ਅੰਮ੍ਰਿਤਸਰ : ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਹੈ ਕਿ ਸਿੱਖਾਂ ਦੇ ਪ੍ਰਸਿਧ ਤੀਰਥ ਸਥਾਨ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਚਾਲੇ ਅੰਮ੍ਰਿਤਸਰ ਤੋਂ ਹਵਾਈ ਸੇਵਾ ਮੁੜ ਤੋਂ ਸ਼ੁਰੂ ਹੋ ਰਹੀ ਹੈ। ਇਹ ਹਵਾਈ ਸੇਵਾ 10 ਨਵੰਬਰ ਨੂੰ ਸ਼ੁਰੂ ਹੋਵੇਗੀ ਅਤੇ ਇਸ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦਾ ਸ੍ਰੀ ਦਰਬਾਰ ਸਾਹਿਬ ਤੇ ਮਹਾਰਸ਼ਟਰ ਦਾ ਨਾਂਦੇੜ ਸਾਹਿਬ ਦੋਵੇਂ ਸਿੱਖੀ ਇਤਿਹਾਸ ਵਿੱਚ ਵੱਡੀ ਅਹਿਮੀਅਤ ਰਖਦੇ ਹਨ ਜਿਸ ਨਾਲ ਮਹਾਰਾਸ਼ਟਰ ਤੇ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸ਼ਰਧਾਲੂਆਂ ਹੁਣ ਗੁਰੂਘਰਾਂ ਦੇ ਦਰਸ਼ਨਾਂ ਲਈ ਆਸਾਨੀ ਨਾਲ ਜਾ ਸਕਣਗੇ।
ਜ਼ਿਕਰਯੋਗ ਹੈ ਕਿ ਹੁਣ ਤਕ ਸਿਰਫ ਸ਼ਨੀਵਾਰ ਅਤੇ ਐਤਵਾਰ ਚੱਲਦੀਆਂ ਰਹੀਆਂ ਇਹ ਉਡਾਣਾਂ ਦੀ ਜਗ੍ਹਾ ਹੁਣ ਇਹ ਹਵਾਈ ਸੇਵਾ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਚੱਲੇਗੀ। ਜ਼ਿਕਰਯੋਗ ਹੈ ਕਿ ਨਾਂਦੇੜ ਸਾਹਿਬ ਦੀ ਹਵਾਈ ਸੇਵਾ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਬੰਦ ਕੀਤਾ ਗਿਆ ਸੀ, ਜਸ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ। ਲਾਕਡਾਉਨ ਦੇ ਸਮੇਂ ਤੋਂ ਦਿੱਲੀ, ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਨਾਂਦੇੜ ਜਾਣ ਵਾਲੀ ਸਾਰੀਆਂ ਉਡਾਣਾਂ ਬੰਦ ਸਨ।ਜਿਸ ਵਜ੍ਹਾ ਨਾਲ ਸੰਗਤਾਂ ਨੂੰ ਭਾਰੀ ਮੁਸ਼ਕਲ ਹੋ ਰਹੀ ਹੈ, ਕਿਉਂਕਿ ਕੋਵਿਡ ਦੇ ਸਮੇਂ ਕਿਤੇ ਨਾ ਕਿਤੇ ਹਵਾਈ ਯਾਤਰਾ ਸੁਰੱਖਿਅਤ ਸਮਝੀ ਜਾਂਦੀ ਹੈ। ਇਸ ਲਈ ਉੱਤਰ ਭਾਰਤ ਤੋਂ ਤਖ਼ਤ ਹਜ਼ੂਰ ਸਾਹਿਬ ਜਾਣ ਦੀ ਇੱਛੁਕ ਸੰਗਤਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ। ਇਸ ਸੰਬੰਧੀ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਮੁਲਾਕਾਤ ਕੀਤੀ ਸੀ। ਇਹ ਪੱਤਰ ਹਜ਼ੂਰ ਸਾਹਿਬ ਤਖਤ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਅਤੇ ਕਾਰਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਨੇ ਆਪਣੇ ਵਿਸ਼ੇਸ਼ ਦੂਤ ਰਾਹੀਂ ਜੀ.ਕੇ. ਨੂੰ ਭੇਜੀਆ ਸੀ।