Traders are not buying : ਦੀਵਾਲੀ ਨੂੰ ਰੋਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਦੀਵਾਲੀ ਵਾਲੇ ਦਿਨ ਲੋਕਾਂ ਵੱਲੋ ਆਪਣੇ ਘਰਾਂ ਵਿੱਚ ਦੀਵੇ ਜਲਾ ਕੇ ਰੋਸ਼ਨੀ ਕੀਤੀ ਜਾਂਦੀ ਹੈ ਬੇਸ਼ਕ ਹੁਣ ਬਾਜ਼ਾਰ ਵਿੱਚ ਰੋਸ਼ਨੀ ਲਈ ਮੋਮਬੱਤੀ ,ਬਿਜਲੀ ਦੀਆਂ ਲੜੀਆਂ ਤੇ ਹੋਰ ਸਮਾਨ ਆ ਗਿਆ ਹੈ ਇਸ ਸਭ ਦੇ ਬਾਵਜੂਦ ਮਿੱਟੀ ਦੇ ਦੀਵਿਆਂ ਨੇ ਅੱਜ ਵੀ ਆਪਣੀ ਜਗ੍ਹਾਂ ਬਣਾਈ ਹੋਈ ਹੈ। ਕੋਰੋਨਾ ਨੇ ਜਿਥੇ ਪੰਜਾਬ ਦੇ ਸਾਰੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਇਸ ਵਾਰ ਦੀਵਾਲੀ ਮੌਕੇ ਦੀਵਿਆਂ ਦੇ ਕਾਰੋਬਾਰ ‘ਤੇ ਵੀ ਇਸ ਦੀ ਮਾਰ ਪਈ ਹੈ।
ਤਰਨ ਤਾਰਨ ਵਿਖੇ ਵੱਡੇ ਪੱਧਰ ‘ਤੇ ਕਾਰੀਗਰਾਂ ਵੱਲੋ ਮਿੱਟੀ ਦੇ ਦੀਵੇ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਖਰੀਦ ਲਈ ਸੂਬੇ ਅਤੇ ਦੂਸਰੇ ਗਵਾਂਢੀ ਰਾਜਾਂ ਤੋਂ ਵੱਡੇ ਪੱਧਰ ‘ਤੇ ਖਰੀਦਦਾਰ ਖਰੀਦਦਾਰੀ ਕਰਨ ਆਉਦੇ ਸਨ ਜਿਸ ਕਾਰਨ ਦੀਵਾਲੀ ਮੌਕੇ ਉੱਕਤ ਕਾਰੀਗਰਾਂ ਦੀ ਚੰਗੀ ਕਮਾਈ ਹੋ ਜਾਂਦੀ ਸੀ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੀ ਮਾਰ ਬਾਕੀ ਕੰਮਾਂ ਕਾਰਾਂ ਵਾਂਗ ਮਿੱਟੀ ਦੇ ਬਰਤਨ ਅਤੇ ਦੀਵੇ ਤਿਆਰ ਕਰਨ ਵਾਲੇ ਕਾਰੀਗਰਾਂ ਤੇ ਵੀ ਪਈ ਹੈ ਕਾਰੀਗਰਾਂ ਵੱਲੋ ਦੀਵਾਲੀ ਨੂੰ ਦੇਖਦਿਆਂ ਵੱਡੀ ਪੱਧਰ ‘ਤੇ ਦੀਵੇ ਤਿਆਰ ਕੀਤੇ ਜਾ ਰਹੇ ਹਨ ਲੇਕਿਨ ਦੀਵਾਲੀ ਵਿੱਚ ਕੁਝ ਕੁ ਦਿਨ ਹੀ ਬਾਕੀ ਰਹਿ ਜਾਣ ਕਾਰਨ ਅਤੇ ਬਾਹਰ ਤੋਂ ਵਾਪਰੀ ਨਾ ਆਉਣ ਕਾਰਨ ਦੀਵਿਆਂ ਦੀ ਵਿਕਰੀ ਨਾ ਹੋਣ ਕਾਰਨ ਦੀਵੇ ਤਿਆਰ ਕਰਨ ਵਾਲੇ ਕਾਰੀਗਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਦੀਵੇ ਤਿਆਰ ਕਰਨ ਵਾਲੇ ਕਾਰੀਗਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੰਮ ‘ਤੇ ਕੋਰੋਨਾ ਦੀ ਕਾਫੀ ਮਾਰ ਪਈ ਹੈ।
ਉਨ੍ਹਾਂ ਕਿਹਾ ਕਿ ਦੀਵੇ ਤਾਂ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਤਿਆਰ ਕਰ ਲਏ ਹਨ ਲੇਕਿਨ ਖਰੀਦਦਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਕਰਜ਼ਾ ਲਾਹੁਣ ਦੀ ਚਿੰਤਾ ਲੱਗੀ ਹੋਈ ਹੈ ਕਾਰੀਗਰਾਂ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਵਾਰ ਕੋਰੋਨਾ ਦੇ ਚੱਲਦਿਆ ਦੀਵਾਲੀ ਫਿੱਕੀ ਹੀ ਰਹੇਗੀ। ਦੂਜੇ ਪਾਸੇ ਦੀਵਿਆਂ ਨੂੰ ਰੰਗ ਕਰ ਰਹੀ ਕਾਰੀਗਰਾਂ ਦੀ ਛੋਟੀ ਬੱਚੀ ਨੇ ਦੱਸਿਆਂ ਕਿ ਕੋਰੋਨਾ ਕਾਰਨ ਸਕੂਲ ਬੰਦ ਹਨ ਅਤੇ ਉਹ ਘਰ ਰਹਿ ਕੇ ਪੜ੍ਹਾਈ ਵੀ ਕਰ ਰਹੀ ਹੈ ਤੇ ਨਾਲ ਨਾਲ ਕੰਮ ਵੀ ਕਰ ਰਹੀ ਹੈ।