indra gandhi india national congress death anneverasry: 31 ਅਕਤੂਬਰ ਅੱਜ ਦਾ ਦਿਨ ਭਾਰਤ ਦੇ ਇਤਿਹਾਸ ‘ਚ ਵੱਡੀ ਮਹੱਤਤਾ ਰੱਖਦਾ।ਇਸ ਦਿਨ ਕਤਲ ਹੋਇਆ ਸੀ 1984 ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ। ਇੰਦਰਾ ਗਾਂਧੀ ਉਹ ਨਾਮ ਜੋ ਅੱਜ ਵੀ ਪੰਜਾਬੀਆਂ ਅਤੇ ਸਿੱਖਾਂ ਨੂੰ ਬਹੁਤਾ ਚੰਗਾ ਨਹੀਂ ਲੱਗਦਾ।ਪੰਜਾਬ ‘ਚ ਇੰਦਰਾ ਗਾਂਧੀ ਦਾ ਨਾਮ ਜਦੋਂ ਕੋਈ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਤਸਵੀਰ ਚੇਤੇ ਆਉਂਦੀ ਹੈ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਅਕਾਲ ਤਖਤ ਨੂੰ ਢਾਹੇ ਜਾਣ ਦੀ ਅਤੇ ਉਸੇ ਆਪਰੇਸ਼ਨ ਬਲੂ ਸਟਾਰ ਦੀ ਜਿਸ ਦਾ ਬਦਲਾ ਲੈਣ ਲਈ 31 ਅਕਤੂਬਰ 1984 ਦੇ ਦਿਨ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਹੀ ਸੁਰੱਖਿਆ ‘ਚ ਤਾਇਨਾਤ ਗਾਰਡਾਂ ਸਤਵੰਤ ਅਤੇ
ਬੇਅੰਤ ਸਿੰਘ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਪਰ ਇੱਕ ਗੱਲ ਜਿਹੜੀ ਅੱਜ ਸਭ ਨੂੰ ਰੜਕਦੀ ਹੈ ਉਹ ਕਿ ਕੀ ਇੰਦਰਾ ਗਾਂਧੀ ਨੂੰ ਖਬਰ ਹੋ ਗਈ ਸੀ ਆਪਣੀ ਮੌਤ ਦੀ ਜਾਂ ਉਸ ਨਾਲ ਕੁਝ ਮਾੜਾ ਹੋਣ ਵਾਲਾ ਹੈ।ਤੁਹਾਨੂੰ ਦੱਸਦੇ ਹਾਂ ਕਿ 31 ਅਕਤੂਬਰ ਤੋ 1 ਦਿਨ ਪਹਿਲਾਂ ਭਾਵ 30 ਅਕਤੂਬਰ ਦੀ ਆਪਣੀ ਮੌਤ ਤੋਂ ਇਕੱ ਦਿਨ ਪਹਿਲਾਂ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣਾ ਭਾਸ਼ਣ ਬਦਲ ਦਿੱਤਾ ਸੀ।ਦੇਸ਼ ਦੀ ਜਨਤਾ ਸਾਹਮਣੇ ਉਨ੍ਹਾਂ ਨੇ ਭਾਸ਼ਣ ‘ਚ ਕੁਝ ਅਜਿਹਾ ਕਹਿ ਦਿੱਤਾ ਜਿਸ ਨੂੰ ਸੁਣ ਕੇ ਜਨਤਾ ਦੇ ਰੌਂਗੜੇ ਖੜੇ ਹੋ ਗਏ।ਇੰਦਰਾ ਗਾਂਧੀ ਦੀ ਮੌਤ ਤੋਂ ਪਹਿਲਾ ਉਹ ਰਾਤ
ਜਦੋਂ ਉਹ ਸੌਂ ਨਾ ਸਕੇ।ਇੰਦਰਾ ਗਾਂਧੀ ਨੇ ਜਨਤਕ ਭਾਸ਼ਣ ‘ਚ ਕੁਝ ਅਜਿਹਾ ਬੋਲ ਦਿੱਤਾ ਜੋ ਹਰ ਸੁਣਨ ਵਾਲੇ ਨੂੰ ਹੈਰਾਨ ਕਰ ਗਿਆ।ਉਸ ਵੇਲੇ ਇੰਦਰਾ ਦੇ ਬੋਲ ਸਨ ਕਿ ਅੱਜ ਮੈਂ ਇਥੇ ਹਾਂ ਹੋ ਸਕਦਾ ਹੈ ਕਲ ਮੈਂ ਇਥੈ ਨਾ ਹੋਵੇ।ਉਨ੍ਹਾਂ ਕਿਹਾ ਜਦੋਂ ਮੈਂ ਮਰਾਂਗੀ ਮੇਰੇ ਖੂਨ ਦਾ ਇੱਕ-ਇੱਕ ਕਤਰਾ ਦੇਸ਼ ਨੂੰ ਮਜ਼ਬੂਤ ਕਰਨ ‘ਚ ਸਹਾਈ ਹੋਵੇਗਾ।ਜਦੋਂ ਹੀ ਇੰਦਰਾ ਗਾਂਧੀ ਭਾਸ਼ਣ ਦੇ ਕੇ ਬਾਹਰ ਨਿਕਲੀ ਤਾਂ ਉਨ੍ਹਾਂ ਦੀ ਸੁਰੱਖਿਆ ‘ਚ ਤੈਨਾਤ ਸੰਤਰੀ ਸਤਵੰਤ ਸਿੰਘ ਅਤੇ ਕਾਸਟੇਬਲ ਬੇਅੰਤ ਸਿੰਘ ਨੇ ਉਨ੍ਹਾਂ ਨੂੰ ਸੈਲੂਟ ਮਾਰ ਕੇ ਨਾਲ ਹੀ ਉਨ੍ਹਾਂ ‘ਤੇ .38 ਬੋਰ ਸਹਿਕਾਰੀ ਗੰਨ ਨਾਲ ਉਨ੍ਹਾਂ ‘ਤੇ ਗੋਲੀਆਂ ਦਾਗ ਦਿੱਤੀਆਂ ਅਤੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਿਰ ਕਿਉਂ ਇੰਦਰਾ ਗਾਂਧੀ ਨੇ ਆਪਣੇ ਹੀ ਭਾਸ਼ਣ ‘ਚ ਆਪਣੀ ਹੀ ਮੌਤ ਦਾ ਜ਼ਿਕਰ ਕੀਤਾ ਕਿਉਂ ਉਹ ਮੌਤ ਤੋਂ ਪਹਿਲੀ ਰਾਤ ਉਹ ਸੌਂ ਨਾ ਸਕੀ ਇਹ ਸਾਰੇ ਸਵਾਲ ਉਨ੍ਹਾਂ ਦੇ ਨਾਲ ਕਬਰ ‘ਚ ਦਫਨ ਹੋ ਗਏ।