The burden of : ਪੰਜਾਬ ‘ਚ ਥਰਮਲ ਪਲਾਂਟ ਬੰਦ ਹੋਣ ਨਾਲ ਬਿਜਲੀ ਸਪਲਾਈ ਦਾ ਸਾਰਾ ਦਾਰੋਮਦਾਰ ਹੁਣ ਨੈਸ਼ਨਲ ਗਰਿੱਡ ‘ਤੇ ਆ ਗਿਆ ਹੈ। ਜੇਕਰ ਰਣਜੀਤ ਸਾਗਰ ਜਾਂ ਭਾਖੜਾ ਡੈਮ ‘ਚ ਤਕਨੀਕੀ ਖਰਾਬੀ ਆਈ ਜਾਂ ਫਿਰ ਟ੍ਰਾਂਸਮਿਸ਼ਨ ਲਾਈਨ ‘ਚ ਕੋਈ ਗੜਬੜੀ ਹੋਈ ਤਾਂ ਪੰਜਾਬ ‘ਚ ਬਲੈਕਆਊਟ ਦੇ ਹਾਲਾਤ ਪੈਦਾ ਹੋਣਾ ਤੈਅ ਹਨ ਪਰ ਰਾਹਤ ਦੀ ਗੱਲ ਇਹ ਵੀ ਹੈ ਕਿ ਸਰਦੀ ਦਾ ਮੌਸਮ ਆਉਣ ਨਾਲ ਸੂਬੇ ‘ਚ ਬਿਜਲੀ ਦੀ ਖਪਤ ਦਿਨੋ-ਦਿਨ ਘੱਟ ਰਹੀ ਹੈ। ਪੰਜਾਬ ‘ਚ ਇਸ ਸਮੇਂ ਰਾਜਪੁਰਾ, ਤਲਵੰਡੀ ਸਾਬੋ, ਗੋਇੰਦਵਾਲ ਸਾਹਿਬ, ਰੋਪੜ ਤੇ ਬਠਿੰਡਾ ‘ਚ ਥਰਮਲ ਪਲਾਂਟ ਹਨ। ਬਠਿੰਡਾ ਥਰਮਲ ਪਲਾਂਟ ਤਾਂ ਪਹਿਲਾਂ ਹੀ ਬੰਦ ਸੀ। ਹੁਣੇ ਜਿਹੇ ਹੁਣ ਬਾਕੀ ਚਾਰੋਂ ਵੀ ਬੰਦ ਹੋ ਗਏ ਹਨ। ਝੋਨੇ ਦੇ ਸੀਜ਼ਨ ‘ਚ ਬਿਜਲੀ ਦੀ ਖਪਤ 14000 ਮੈਗਾਵਾਟ ਪ੍ਰਤੀਦਿਨ ਤੱਕ ਪੁੱਜ ਜਾਂਦੀ ਹੈ। ਸਾਧਾਰਨ ਤੌਰ ‘ਤੇ ਬਿਜਲੀ ਦੀ ਮੰਗ 9000 ਮੈਗਾਵਾਟ ਤੱਕ ਰਹਿੰਦੀ ਹੈ। ਗਰਮੀ ਤੇ ਝੋਨੇ ਦੇ ਸੀਜ਼ਨ ‘ਚ ਖਪਤ 5000 ਮੈਗਾਵਾਟ ਹੋਰ ਵੱਧ ਜਾਂਦੀ ਹੈ।
ਪੰਜਾਬ ਨੂੰ ਗਰਮੀ ‘ਚ ਪੰਜ ਥਰਮਲ ਪਲਾਂਟਾਂ ਤੋਂ ਇਲਾਵਾ ਬਾਕੀ ਦੀ ਬਿਜਲੀ ਭਾਖੜਾ, ਰਣਜੀਤ ਸਾਗਰ ਡੈਮ, ਜੋਗਿੰਦਰ ਨਗਰ ਡੈਮ, ਛੋਟੇ ਨਹਿਰੀ ਪ੍ਰਾਜੈਕਟ, ਸੈਂਟਰਲ ਪੂਰ ਦੇ ਫਿਕਸ ਕੋਟਾ ਤੇ ਸਰਕਾਰੀ ਥਰਮਲ ਪਲਾਂਟ ਤੋਂ ਮਿਲਦੀ ਹੈ। ਕੁੱਲ ਮਿਲਾ ਕੇ 7000 ਮੈਗਾਵਾਟ ਡੈਮ ਤੇ ਨਹਿਰੀ ਪ੍ਰਾਜੈਕਟ ਤੋਂ ਬਿਜਲੀ ਪੰਜਾਬ ਨੂੰ ਮਿਲਦੀ ਹੈ ਜਦੋਂ ਕਿ ਬਾਕੀ ਥਰਮਲ ਪਲਾਂਟ ਪੈਦਾ ਕਰਦੇ ਹਨ। ਜੇਕਰ ਪੰਜਾਬ ਦੇ ਥਰਮਲ ਪਲਾਂਟ ‘ਚ ਕੋਇਲਾ ਨਹੀਂ ਵੀ ਪਹੁੰਚਦਾ ਤਾਂ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਹੈ। ਡੈਮ ਤੇ ਸੈਂਟਰਲ ਪੂਲ ਤੋਂ ਬਿਜਲੀ ਦੀ ਕਮੀ ਜਾਰੀ ਰਹੇਗੀ। ਇਸ ਤਰ੍ਹਾਂ ਪੰਜਾਬ ‘ਚ ਬਿਜਲੀ ਦਾ ਦਾਰੋਮਦਾਰ ਡੈਮ ਦੇ ਮੋਢਿਆਂ ‘ਤੇ ਹੈ। ਪੰਜਾਬ ਨੂੰ 2000 ਮੈਗਾਵਾਟ ਬਿਜਲੀ ਸੈਂਟਰਲ ਪੂਰ ਤੋਂ ਵੀ ਮਿਲਦੀ ਹੈ। ਅਜਿਹੇ ‘ਚ ਅਜੇ ਕਣਕ ਦੀ ਬੀਜਾਈ ਤੱਕ ਪੰਜਾਬ ਨੂੰ ਇੰਨੀ ਬਿਜਲੀ ਦੀ ਲੋੜ ਵੀ ਨਹੀਂ ਹੈ, ਇਸ ਲਈ ਕੇਂਦਰੀ ਸੰਸਾਧਨ ਕਾਫੀ ਹਨ। 7000 ਮੈਗਾਵਾਟ ਬਿਜਲੀ ਜਿਥੇ ਡੈਮ ਤੋਂ ਮਿਲ ਰਹੀ ਹੈ ਉਥੇ 2000 ਮੈਗਾਵਾਟ ਸੈਂਟਰਲ ਪੂਰ ਤੋਂ ਮਿਲਣੀ ਸ਼ੁਰੂ ਹੋ ਚੁੱਕੀ ਹੈ।
ਹਰ ਸਾਲ ਪੰਜਾਬ ‘ਚ ਥਰਮਲ ਪਲਾਂਟ ਸਰਦੀ ਦੇ ਮੌਸਮ ‘ਚ ਬੰਦ ਕਰ ਦਿੱਤੇ ਜਾਂਦੇ ਹਨ।ਸਿਰਫ ਮਸ਼ੀਨਰੀ ਹੀ ਚਲਾਈ ਜਾਂਦੀ ਹੈ ਤਾਂ ਕਿ ਸੰਕਟ ਵਾਲੀ ਸਥਿਤੀ ‘ਚ ਬਿਜਲੀ ਦਾ ਉਤਪਾਦਨ ਕੀਤਾ ਜਾ ਸਕੇ। ਇਸ ਲਈ ਕੋਇਲੇ ਦੀ ਵਿਵਸਥਾ ਕਰਨੀ ਹੋਵੇਗੀ। ਪੰਜਾਬ ‘ਚ ਸਰਦੀ ਦੇ ਮੌਸਮ ‘ਚ ਬਿਜਲੀ ਦੀ ਖਪਤ 7 ਤੋਂ 9 ਹਜ਼ਾਰ ਮੈਗਾਵਾਟ ਹੁੰਦੀ ਹੈ, ਇਸ ਲਈ ਥਰਮਲ ਪਲਾਂਟ ਬੰਦ ਕਰ ਦਿੱਤੇ ਜਾਂਦੇ ਹਨ ਤੇ ਬਿਜਲੀ ਦਾ ਉਤਪਾਦਨ ਰੋਕ ਦਿੱਤਾ ਜਾਂਦਾ ਹੈ। ਜੇਕਰ ਬਿਜਲੀ ਦਾ ਉਤਪਾਦਨ ਕਰਨ ਵੀ ਹੋਵੇ ਤਾਂ ਹੁਣ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਦੀ ਮਸ਼ੀਨਰੀ ਨੂੰ ਚਲਾ ਕੇ ਰੱਖਿਆ ਗਿਆ ਹੈ। ਕੋਇਲਾ ਮਿਲਦੇ ਹੀ 24 ਘੰਟੇ ‘ਚ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ।