bathinda indian army soldier sukhmander on duty death: ਬਠਿੰਡਾ ਦੇ ਮੌੜ ਮੰਡੀ ਦੇ ਪਿੰਡ ਘੁੰਮਣ ਦੇ ਫੌਜੀ ਸੁਖਮੰਦਰ ਸਿੰਘ ਦੀ ਡਿਊਟੀ ਦੌਰਾਨ ਕਿਸੇ ਬਿਮਾਰੀ ਦੇ ਕਾਰਨ ਮੌਤ ਹੋ ਗਈ।ਜਿਸਦੇ ਚੱਲਦਿਆਂ ਸੁਖਮੰਦਰ ਸਿੰਘ ਦੀ ਸ਼ੋਸਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੈ ਕਿ ਜਿਸਨੂੰ ਦੇਖ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦਾ ਸਹੀ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋਈ ਹੈ, ਵੀਡੀਓ ‘ਚ ਸੁਖਮੰਦਰ ਸਿੰਘ ਬੀਮਾਰੀ ਕਾਰਨ ਤੜਫਦਾ ਦਿਖਾਈ ਦੇ ਰਿਹਾ ਹੈ ਪਰ ਉਸਦਾ ਕੋਈ ਵੀ ਇਲਾਜ ਨਹੀਂ ਕਰਾ ਰਿਹਾ।ਦੱਸਣਯੋਗ ਹੈ ਕਿ ਸੁਖਮੰਦਰ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਬੁੱਢੇ ਮਾਂ-ਬਾਪ ਦਾ ਬੁਢਾਪੇ ‘ਚ ਸਹਾਰਾ ਸੀ।ਸੁਖਮੰਦਰ ਸਿੰਘ ਇਸ ਦੁਨੀਆ ‘ਚ ਨਹੀਂ ਰਿਹਾ।ਜਾਣਕਾਰੀ ਮੁਤਾਬਕ ਸੁਖਮੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਉਸਦੀ ਫੌਜ ਦੀ ਟੁਕੜੀ ਮ੍ਰਿਤਕ ਦੇ ਪਿੰਡ ਲੈ ਕੇ ਆਈ ਸੀ ਤਾਂ ਪਿੰਡ ਵਾਲਿਆਂ ਨੇ
ਉਨ੍ਹਾਂ ਤੋਂ ਪੁੱਛਿਆ ਕਿ ਸੁਖਮੰਦਰ ਦਾ ਸਮੇਂ ਸਿਰ ਇਲਾਜ ਕਿਉਂ ਨਹੀਂ ਕਰਾਇਆ ਗਿਆ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕੇ।ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਦੇਸ਼ ਦੀ ਰਾਖੀ ਲਈ ਸਰਹੱਦਾਂ ‘ਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਪਰ ਬਾਅਦ ‘ਚ ਉਨ੍ਹਾਂ ਦੀ ਸ਼ਹੀਦੀ ਦਾ ਕੋਈ ਖਾਸ ਮੁੱਲ ਨਹੀਂ ਪੈਂਦਾ।ਪਰ ਸੁਖਮੰਦਰ ਦੀ ਮੌਤ ਕੁਝ ਵੱਖ ਸੀ ਉਹ ਡਿਊਟੀ ਦੌਰਾਨ ਬਿਮਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ।ਹੁਣ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਉਸਦਾ ਸਹੀ ਸਮੇਂ ‘ਤੇ ਇਲਾਜ ਕਿਉਂ ਨਹੀਂ ਕਰਾਇਆ ਗਿਆ।ਸੁਖਮੰਦਰ ਆਪਣੇ ਕਮਰੇ ‘ਚ ਤੜਫਦਾ ਰਿਹਾ ਜਿਸ ਦੀ ਵੀਡੀਓ ਵਾਇਰਲ
ਹੋ ਰਹੀ ਹੈ।ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸੁਖਮੰਦਰ ਦਾ ਸਹੀ ਇਲਾਜ ਨਾ ਹੋਣ ਕਰਕੇ ਇਸ ਮੌਤ ਦਾ ਜ਼ਿੰਮੇਵਾਰ ਦਾ ਫੌਜ ਦੇ ਪ੍ਰਬੰਧਾਂ ਨੂੰ ਦੋਸ਼ੀ ਠਹਿਰਾ ਰਹੇ ਹਨ।ਅੱਜ ਸਬ-ਡਵੀਜ਼ਨ ਮੋੜ ਮੰਡੀ ਦੇ ਪਿੰਡ ਘੁੰਮਣ ਖੁਰਦ ‘ਚ ਫੌਜੀ ਸੁਖਮੰਦਰ ਸਿੰਘ ਮ੍ਰਿਤਕ ਦੇਹ ਪੁੱਜੀ ਅਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਨਮ-ਅੱਖਾਂ ਨਾਲ ਸੁਖਮੰਦਰ ਦਾ ਪੂਰੇ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਸੁਖਮੰਦਰ ਦੀ ਅਣਹੋਣੀ ਮੌਤ ਦੇ ਨਾਲ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ ਹੈ।ਪਿੰਡ ਵਾਸੀ ਅਤੇ ਪੂਰਾ ਪੰਜਾਬ ਫੌਜ ਦੇ ਇਸ ਤਰ੍ਹਾਂ ਦੇ ਘਟੀਆ ਸਿਹਤ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਉਠਾ ਰਹੇ ਹਨ, ਅੱਗੇ ਤੋਂ ਪੰਜਾਬ ਵਾਸੀ ਨੌਜਵਾਨ ਫੌਜ ‘ਚ ਭਰਤੀ ਹੋਣ ਤੋਂ ਪਹਿਲਾਂ ਸੌ ਵਾਰ ਸੋਚਣਗੇ ਅਤੇ ਮੋਦੀ ਨੂੰ ਲਾਹਨਤਾਂ ਪਾ ਰਹੇ ਹਨ।