nikita murder case violence police accused arrested: ਫਰੀਦਾਬਾਦ ਦੇ ਬੱਲਭਗੜ ‘ਚ 1 ਨਵੰਬਰ ਨੂੰ ਸਰਵ ਸਮਾਜ ਪੰਚਾਇਤ ਹੋਈ ਸੀ।ਦਸ਼ਹਿਰਾ ਮੈਦਾਨ ‘ਚ ਬਿਨਾਂ ਆਗਿਆ ਦੇ ਹੋਈ ਇਸ ਪੰਚਾਇਤ ‘ਚ ਇਕੱਠੇ ਹੋਏ ਲੋਕਾਂ ‘ਚ ਕੁਝ ਲੋਕਾਂ ਨੇ ਹਿੰਸਾ ਕੀਤੀ।ਨੈਸ਼ਨਲ ਹਾਈਵੇ ਜਾਮ ਕੀਤਾ ਅਤੇ ਦੁਕਾਨਾਂ ਦੀ ਭੰਨਤੋੜ ਕਰਨ ਦੇ ਨਾਲ ਹੀ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।ਕਈ ਥਾਂਈ ਅੱਗ ਲਗਾਈ ਗਈ।ਪੁਲਸ ਕਰਮਚਾਰੀਆਂ ‘ਤੇ ਵੀ ਪੱਥਰਬਾਜੀ ਕੀਤੀ ਗਈ ਜਿਸ ‘ਚ 10 ਪੁਲਸ ਮੁਲਾਜਮ ਜਖਮੀ ਹੋ ਗਏ ਸੀ।ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਸਖਤੀ ਨਾਲ ਪੇਸ਼ ਆਉਣਾ ਸਹੀ ਸਮਝਿਆ।ਪੁਲਸ ਨੇ ਹਿੰਸਾ ਦੇ ਦੋਸ਼ ‘ਚ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਦਾ ਕੋਰੋਨਾ ਟੈਸਟ ਕਰਾਇਆ ਗਿਆ, ਜਿਨ੍ਹਾਂ ‘ਚੋਂ ਤਿੰਨ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ‘ਚ ਦਿੱਲੀ ਦੇ ਰਾਹੁਲ, ਆਸ਼ੇਂਦਰ ਅਤੇ ਅਤੁਲ, ਨੋਇਡਾ ਦੇ ਪਿੰਟੂ ਅਤੇ ਵਿਸ਼ਾਲ, ਓਲਡ ਫਰੀਦਾਬਾਦ ਦੇ ਜਿਤੇਂਦਰ, ਡਬੂਆ ਕਲੋਨੀ ਫਰੀਦਾਬਾਦ ਦੇ ਕਾਰਤਿਕ, ਨੁੰਹ ਦੇ ਬਲਜੀਤ ਅਤੇ ਮਾਨ ਸ਼ਾਮਲ ਹਨ।ਇਸ ਤੋਂ ਇਲਾਵਾ
ਐੱਨਆਈਟੀ ਦੇ ਸੱਤਿਅਮ ਅਤੇ ਲੋਕੇਸ਼, ਸ਼ਾਹਪੁਰਾ-ਬੱਲਭਗੜ ਦੇ ਸ਼ੁਭਮ,ਫਰੀਦਾਬਾਦ ਸੈਕਟਰ 58 ਦੇ ਮੁਕੁਲ, ਮਨੀਸ਼ ਅਤੇ ਗੁੱਡਨ, ਪਲਵਲ ਦੇ ਨਰੇਸ਼, ਬਬਲੂ ਅਤੇ ਸਾਗਰ,ਨਾਹਰਾਵਾਲੀ ਦੇ ਦੀਪਕ, ਤਿਰਖਾ ਕਾਲੋਨੀ ਬੱਲਭਗੜ ਦੇ ਜੈਪ੍ਰਕਾਸ਼, ਭੋਂਡਸੀ ਗੁਰੂਗ੍ਰਾਮ ਦੇ ਸੋਨੂੰ,ਆਸ਼ੀਸ਼, ਜੀਤੂ ਅਤੇ ਮਨੀਸ਼, ਅਨਿਲ, ਨਿਰੰਜਨ, ਸੁਸ਼ੀਲ, ਪ੍ਰਵੀਨ,ਪ੍ਰਦੀਪ, ਬੱਲਭਗੜ ਸੈਕਟਰ 3 ਦੇ ਵਿਕਾਸ ਅਤੇ ਬਹਬਲਪੁਰ ਬੱਲਭਗੜ ਦੇ ਵਿਕਾਸ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ।ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ।ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।ਪੁਲਸ ਬੁਲਾਰੇ ਦੇ ਮੁਤਾਬਕ ਹਿੰਸਾਵਾਦੀਆਂ ਵਿਰੁੱਧ ਬੱਲਭਗੜ ਦੇ ਥਾਣਾ ਸ਼ਹਿਰ ‘ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 147,148,149,152,186,188, 269,270,283,332,341,353,427,435 ਸੰਘੀ ਸਹਾਇਤਾ ਰਾਜਮਾਰਗ ਅਧਿਨਿਯਮ ਦੀ ਧਾਰਾ 8ਬੀ ਅਤੇ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 51 ਤਹਿਤ ਕੇਸ ਨੰਬਰ 680 ਦਰਜ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਬੱਲਭਗੜ ਦੇ ਦਸ਼ਹਿਰਾ ਮੈਦਾਨ ‘ਚ 1 ਨਵੰਬਰ ਨੂੰ ਸਰਵ ਸਮਾਜ ਪੰਚਾਇਤ ਹੋਈ ਸੀ।ਨਿਕਿਤਾ ਨੂੰ ਨਿਆਂ ਅਤੇ ਹੱਤਿਆਰਿਆਂ ਨੂੰ ਸਖਤ ਸਜਾ ਦਿਵਾਉਣ ਦੀ ਮੰਗ ਨੂੂੰ ਲੈ ਕੇ ਹੋਈ ਇਸ ਪੰਚਾਇਤ ਦੌਰਾਨ ਹਿੰਸਾ ਹੋਈ ਤੇ ਹਿੰਸਕਾਂ ਨੂੰ ਐੱਨਐੱਚ ਨੂੰ ਜਾਮ ਕਰਨ ਦੇ ਨਾਲ ਦੁਕਾਨਾਂ ਦੀ ਭੰਨਤੋੜ ਕੀਤੀ ਅਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।ਇਸ ਘਟਨਾ ‘ਚ 10 ਪੁਲਸ ਕਰਮਚਾਰੀ ਜਖਮੀ ਵੀ ਹੋਏ ਸੀ।