Two innocent people fell: ਬਿਹਾਰ ਦੇ ਮਧੂਬਨੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬਾਬੂਬਰਹੀ ਥਾਣੇ ਦੇ ਪਿੰਡ ਬਰੈਲ ਵਿੱਚ ਸ਼ਰਾਧ ਲਈ ਉਬਲਦੇ ਦੁੱਧ ਵਿੱਚ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ । ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਵੇਂ ਬੱਚੇ ਬੁਰੀ ਤਰ੍ਹਾਂ ਸੜ ਗਏ ਤੇ ਉਨ੍ਹਾਂ ਦਾ ਕਿਸੇ ਵੀ ਹਸਪਤਾਲ ਵਿੱਚ ਇਲਾਜ ਨਹੀਂ ਹੋਇਆ । ਉਨ੍ਹਾਂ ਨੂੰ ਸਿਰਫ ਇੱਕ ਸਰਕਾਰੀ ਹਸਪਤਾਲ ਤੋਂ ਦੂਸਰੇ ਰੈਫ਼ਰ ਕਰ ਦਿੱਤਾ ਗਿਆ ਅਤੇ ਇਸ ਸਿਲਸਿਲੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸਭ ਤੋਂ ਵੱਡੇ ਬਜ਼ੁਰਗ ਰਾਮਵਿਲਾਸ ਦਾਸ ਦੀ 100 ਸਾਲਾਂ ਵਿੱਚ ਮੌਤ ਹੋ ਗਈ ਸੀ । ਜਿਸਦਾ ਸ਼ਰਧਾ ਐਤਵਾਰ ਨੂੰ ਹੋ ਰਿਹਾ ਸੀ। ਪਿੰਡ ਵਾਲੇ ਇਸ ਦੀ ਤਿਆਰੀ ਕਰ ਰਹੇ ਸਨ । ਸ਼ਰਾਧ ਲਈ 200 ਲੀਟਰ ਦੁੱਧ ਮੰਗਵਾਇਆ ਗਿਆ ਸੀ ਅਤੇ ਉਸਨੂੰ ਕੜਾਹੇ ਵਿੱਚ ਉਬਾਲਿਆ ਜਾ ਰਿਹਾ ਸੀ। ਇਹ ਸਾਰਾ ਪ੍ਰੋਗਰਾਮ ਘਰ ਦੇ ਬਾਹਰ ਹੋ ਰਿਹਾ ਸੀ। ਬੱਚਿਆਂ ਵਿੱਚ ਇਸਨੂੰ ਲੈ ਕੇ ਉਤਸੁਕਤਾ ਸੀ। ਪੰਜ ਸਾਲਾਂ ਦੀ ਅੰਜਲੀ, ਜੋ ਕਿ ਨੇੜੇ ਰਹਿੰਦੀ ਸੀ 1.5 ਸਾਲਾ ਅਮਿਤ ਨੂੰ ਆਪਣੀ ਗੋਦੀ ਵਿੱਚ ਲੈ ਕੇ ਕੜਾਹੇ ਕੋਲ ਪਹੁੰਚੀ। ਜਿਵੇ ਹੀ ਉਹ ਉੱਥੇ ਪਹੁੰਚੀ ਉਸਦਾ ਸੰਤੁਲਨ ਵਿਗੜ ਗਿਆ ਅਤੇ ਬੱਚੇ ਨਾਲ ਉਬਲਦੇ ਹੋਏ ਦੁੱਧ ਵਾਲੇ ਕੜਾਹੇ ਵਿੱਚ ਡਿੱਗ ਗਈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਕੜਾਹੇ ਵਿੱਚ ਡਿੱਗੀ ਉਸ ਸਮੇਂ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਇਸ ਲਈ ਜਦੋਂ ਲੋਕ ਪਹੁੰਚੇ, ਦੋਵੇਂ ਕਾਫ਼ੀ ਸੜ ਚੁੱਕੇ ਸਨ। ਜਿਸ ਤੋਂ ਬਾਅਦ ਦੋਵਾਂ ਨੂੰ ਜਲਦੀ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਖੁਟੌਨਾ ਲਿਜਾਇਆ ਗਿਆ । ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਖੁਟੌਨਾ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਨੂੰ 35 ਕਿਲੋਮੀਟਰ ਦੀ ਦੂਰੀ ‘ਤੇ ਸਦਰ ਹਸਪਤਾਲ ਰੈਫਰ ਕਰ ਦਿੱਤਾ । ਜਦੋਂ ਪਰਿਵਾਰ ਮਧੂਬਨੀ ਸਦਰ ਹਸਪਤਾਲ ਪਹੁੰਚੇ ਤਾਂ ਇਥੋਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ 45 ਕਿਲੋਮੀਟਰ ਦੂਰ ਡੀਐਮਸੀਐਚ ਰੈਫ਼ਰ ਕਰ ਦਿੱਤਾ ।
ਦੱਸ ਦੇਈਏ ਕਿ ਇਸ ਦੌਰਾਨ ਰਸਤੇ ਵਿੱਚ ਡੇਢ ਸਾਲਾਂ ਅਮਿਤ ਦੀ ਮੌਤ ਹੋ ਗਈ । ਪਰਿਵਾਰ ਅੰਜਲੀ ਨੂੰ ਲੈ ਕੇ ਡੀਐਮਸੀਐਚ ਪਹੁੰਚੇ, ਪਰ ਡੀਐਮਸੀਐਚ ਨੇ ਬਰਨ ਇਕਾਈ ਨਾ ਹੋਣ ਕਾਰਨ ਡਾਕਟਰ ਨੇ ਅੰਜਲੀ ਨੂੰ ਪੀਐਮਸੀਐਚ ਰੈਫ਼ਰ ਕਰ ਦਿੱਤਾ । ਇਲਾਜ ਅਤੇ ਐਂਬੂਲੈਂਸ ਲਈ ਪਰਿਵਾਰਕ ਮੈਂਬਰਾਂ ਕੋਲ ਪੈਸੇ ਨਹੀਂ ਹੋਣ ਕਰਕੇ ਉਹ ਲੰਬੇ ਸਮੇਂ ਲਈ ਮਦਦ ਦੀ ਉਡੀਕ ਕਰਦੇ ਰਹੇ। ਇਸ ਸਮੇਂ ਦੌਰਾਨ ਅੰਜਲੀ ਦੀ ਵੀ ਮੌਤ ਹੋ ਗਈ।