IPL 2020 MI vs SRH: ਸ਼ਾਰਜਾਹ: ਅੱਜ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਦਾ IPL ਦੀ ਟੇਬਲ ਟੌਪਰ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਜੇਕਰ ਹੈਦਰਾਬਾਦ ਨੇ ਆਈਪੀਐਲ ਦੇ ਪਲੇਆਫ ਲਈ ਕੁਆਲੀਫਾਈ ਕਰਨਾ ਹੈ ਤਾਂ ਉਨ੍ਹਾਂ ਨੂੰ ਮੁੰਬਈ ਨੂੰ ਹਰਾਉਣਾ ਪਏਗਾ। ਹਾਲਾਂਕਿ ਸਨਰਾਈਜ਼ਰਸ ਹੈਦਰਾਬਾਦ ਨੇ ਆਈਪੀਐਲ ਦੇ ਆਪਣੇ ਆਖਰੀ ਦੋ ਮੈਚਾਂ ਵਿੱਚ ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾਇਆ ਹੈ। ਪਰ ਹੁਣ ਐਸਆਰਐਚ ਦੀ ਲੜਾਈ ਚੋਟੀ ਦੀਆਂ 4 ਟੀਮਾਂ ਵਿੱਚ ਜਗ੍ਹਾ ਬਣਾਉਣ ਲਈ ਹੈ। ਹੈਦਰਾਬਾਦ ਦੀ ਟੀਮ ਕੋਲ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨਾਲੋਂ ਵਧੀਆ ਰਨ ਰੇਟ ਹੈ, ਇਸ ਲਈ ਮੁੰਬਈ ਨੂੰ ਹਰਾ ਕੇ ਉਹ ਟੂਰਨਾਮੈਂਟ ਦੇ ਅੰਤਮ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਸਕਦੀ ਹੈ। ਹੈਦਰਾਬਾਦ 13 ਮੈਚਾਂ ਵਿੱਚ ਛੇ ਜਿੱਤਾਂ ਅਤੇ ਸੱਤ ਹਾਰਾ ਦੇ ਨਾਲ 12 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਹੈ। ਜੇ ਉਹ ਮੁੰਬਈ ਨੂੰ ਹਰਾਉਂਦੀ ਹੈ, ਤਾਂ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਬਰਾਬਰ 14 ਅੰਕਾਂ ‘ਤੇ ਹੋਵੇਗੀ। ਅਜਿਹੀ ਸਥਿਤੀ ਵਿੱਚ, ਪਲੇਆਫ ਦੀਆਂ ਦੂਜੀਆਂ ਦੋ ਟੀਮਾਂ ਦਾ ਫੈਸਲਾ ਨੈੱਟ ਰਨ ਰੇਟ ਦੇ ਅਧਾਰ ਤੇ ਲਿਆ ਜਾਵੇਗਾ।
ਸਨਰਾਈਜ਼ਰਸ ਹੈਦਰਾਬਾਦ (ਐਸਆਰਐਚ) ਦੀ ਟੀਮ ਨੂੰ ਆਈਪੀਐਲ 2020 ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਣ ਲਈ ਮੁੰਬਈ ਇੰਡੀਅਨਜ਼ (ਐਮਆਈ) ਦੀ ਸਖਤ ਚੁਣੌਤੀ ਨੂੰ ਪਾਰ ਕਰਨਾ ਪਏਗਾ। ਇਸ ਜਿੱਤ ਲਈ, ਇਹ ਜ਼ਰੂਰੀ ਹੋਵੇਗਾ ਕਿ ਹੈਦਰਾਬਾਦ ਦਾ ਬੱਲੇਬਾਜ਼ੀ ਕ੍ਰਮ ਵਧੀਆ ਪ੍ਰਦਰਸ਼ਨ ਕਰੇ ਹੈ ਅਤੇ ਇੱਕ ਮਜ਼ਬੂਤ ਸਕੋਰ ਬਣਾਏ। ਟੀਮ ਦੀ ਨਵੀਂ ਸ਼ੁਰੂਆਤੀ ਜੋੜੀ ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਨੇ ਪਿੱਛਲੇ ਦੋ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਹਾ ਨੇ ਵਰਨਰ ਦੇ ਸਾਬਕਾ ਸਾਥੀ ਜੋਨੀ ਬੇਅਰਸਟੋ ਦੀ ਤਰ੍ਹਾਂ ਹੀ ਬੱਲੇਬਾਜ਼ੀ ਕੀਤੀ ਹੈ। ਜਿਸ ਦੀ ਟੀਮ ਨੂੰ ਵੀ ਜਰੂਰਤ ਸੀ। ਹੈਦਰਾਬਾਦ ਦੀ ਗੇਂਦਬਾਜ਼ੀ ਸ਼ਾਨਦਾਰ ਫਾਰਮ ‘ਚ ਹੈ। ਸੰਦੀਪ ਸ਼ਰਮਾ ਅਤੇ ਟੀ. ਨਟਰਾਜਨ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਦੋਵੇਂ ਸ਼ੁਰੂਆਤ ਵਿੱਚ ਹੀ ਟੀਮ ਨੂੰ ਸਫਲਤਾ ਦਵਾਉਂਦੇ ਹਨ ਅਤੇ ਡੈਥ ਓਵਰਾਂ ਵਿੱਚ ਵੀ ਦੌੜਾਂ ਨਹੀਂ ਖਰਚਦੇ। ਬੱਲੇ ਤੋਂ ਇਲਾਵਾ ਹੋਲਡਰ ਵੀ ਗੇਂਦ ਨਾਲ ਟੀਮ ਲਈ ਵੀ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਮੁੰਬਈ ਦੀ ਟੀਮ ਰੋਹਿਤ ਸ਼ਰਮਾ ਦੀ ਗੈਰਹਾਜ਼ਰੀ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।