Rahul gandhi rally in kishanganj: ਬਿਹਾਰ ਵਿੱਚ ਦੂਜੇ ਪੜਾਅ ਲਈ ਅੱਜ ਵੋਟਿੰਗ ਜਾਰੀ ਹੈ। ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਨੇ ਤੀਜੇ ਪੜਾਅ ਲਈ ਵੀ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਮਹਾਂ ਗੱਠਜੋੜ ਦੇ ਵਲੋਂ ਰਾਹੁਲ ਗਾਂਧੀ ਕਟਿਹਾਰ ਤੋਂ ਬਾਅਦ ਹੁਣ ਕਿਸ਼ਨਗੰਜ ਵਿੱਚ ਇੱਕ ਹੋਰ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਇਸ ਜਨਤਕ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਕਿਸ਼ਨਗੰਜ ਰੈਲੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਨਿਤੀਸ਼ ਅਤੇ ਮੋਦੀ ਨੇ ਮਿਲ ਕੇ ਬਿਹਾਰ ਨੂੰ ਲੁੱਟਿਆ ਹੈ। ਬਿਹਾਰ ਦੇ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਤਬਾਹ ਹੋ ਗਏ ਹਨ। ਹੁਣ ਬਿਹਾਰ ਦੇ ਨੌਜਵਾਨਾਂ ਅਤੇ ਕਿਸਾਨਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਮਹਾਂ ਗੱਠਜੋੜ ਨੂੰ ਚੋਣਾਂ ਵਿੱਚ ਜਿਤਾਉਣਾ ਹੈ ਅਤੇ ਬਿਹਾਰ ਨੂੰ ਬਦਲਣ ਦਾ ਕੰਮ ਸ਼ੁਰੂ ਕਰਨਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਆਰਐਸਐਸ ਨੇ ਕਿਸਾਨਾਂ ਅਤੇ ਗਰੀਬਾਂ ‘ਤੇ ਸਭ ਤੋਂ ਵੱਧ ਹਮਲਾ ਕੀਤਾ ਹੈ। ਭਾਜਪਾ-ਆਰਐਸਐਸ ਦਾ ਕੰਮ ਨਫ਼ਰਤ ਫੈਲਾਉਣਾ ਹੈ। ਭਾਜਪਾ ਦੀ ਬੀ-ਟੀਮ ਨਫ਼ਰਤ ਫੈਲਾਉਂਦੀ ਰਹਿੰਦੀ ਹੈ। ਅਸੀਂ ਏ ਅਤੇ ਬੀ ਦੋਵਾਂ ਟੀਮਾਂ ਨਾਲ ਲੜਦੇ ਹਾਂ।
ਰਾਹੁਲ ਗਾਂਧੀ ਨੇ ਕਿਹਾ ਕਿ ਛੱਤੀਸਗੜ੍ਹ ਦੀ ਸਰਕਾਰ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਉਂਦੀ ਹੈ ਅਤੇ ਬਿਹਾਰ ਸਰਕਾਰ ਕਿਸਾਨਾਂ ਦੇ ਪੈਸੇ ਖੋਹ ਲੈਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਵਾਂ ਖੇਤੀਬਾੜੀ ਬਿੱਲ ਪੇਸ਼ ਕੀਤਾ ਹੈ, ਜੋ ਕਿ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਇਹ ਬਿੱਲ ਮੋਦੀ ਜੀ ਦੇ ਕੁੱਝ ਦੋਸਤਾਂ ਲਈ ਹੈ। ਕੀ ਕਿਸਾਨ ਅੰਬਾਨੀ ਅਤੇ ਅਡਾਨੀ ਨਾਲ ਸੌਦੇ ਕਰ ਸਕਣਗੇ? ਇੱਕ ਗੁਜਰਾਤ ਵਿੱਚ ਹੈ, ਇੱਕ ਬੰਬੇ ਵਿੱਚ ਹੈ ਅਤੇ ਤੁਸੀਂ ਬਿਹਾਰ ਵਿੱਚ ਹੋ। ਅਸੀਂ ਇਸ ਆਦਤ ਨੂੰ ਬਣਾਉਣਾ ਚਾਹੁੰਦੇ ਹਾਂ ਕਿ ਛੱਤੀਸਗੜ੍ਹ ਦੀ ਤਰ੍ਹਾਂ ਬਿਹਾਰ ਦੇ ਕਿਸਾਨਾਂ ਨੂੰ ਵੀ ਝੋਨੇ ਦੇ 2500 ਰੁਪਏ ਮਿਲਣ। ਇਸ ਤੋਂ ਪਹਿਲਾ ਰਾਹੁਲ ਗਾਂਧੀ ਨੇ ਪੀਐਮ ਮੋਦੀ ‘ਤੇ ਵਰ੍ਹਦਿਆਂ ਕਿਹਾ ਸੀ ਕਿ ਪੀਐਮ ਮੋਦੀ ਨੇ ਕੋਰੋਨਾ ਮਹਾਂਮਾਰੀ ਵਿੱਚ ਮਜਦੂਰਾਂ ਦੀ ਕੋਈ ਮਦਦ ਨਹੀਂ ਕੀਤੀ। ਪੀਐਮ ਨੇ ਕੋਈ ਠੋਸ ਫੈਸਲਾ ਨਹੀਂ ਲਿਆ ਪਰ ਬਲਕਿ ਕੋਰੋਨਾ ਖਿਲਾਫ ਲੜਾਈ ‘ਚ ਪਹਿਲਾਂ ਘੰਟੀ ਵੱਜਵਾਈ ਅਤੇ ਫਿਰ ਫੋਨ ਲਾਈਟ ਚਲਵਾਈ। ਪ੍ਰਧਾਨ ਮੰਤਰੀ ‘ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਜਦੂਰਾਂ ਦਾ ਧਿਆਨ ਨਹੀਂ ਰੱਖਿਆ। ਮਜ਼ਦੂਰ ਪੈਦਲ ਹੀ ਆਪਣੇ ਘਰ ਪਹੁੰਚੇ ਸੀ।