US election result update: ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਵੋਟਿੰਗ ਹੋਈ ਹੈ। ਇਸ ਵਾਰ ਅਮਰੀਕਾ ਵਿੱਚ ਮੁਕਾਬਲਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋ ਬਿਡੇਨ ਦੇ ਵਿੱਚਕਾਰ ਹੈ। 3 ਨਵੰਬਰ ਨੂੰ ਹੋਈ ਵੋਟਿੰਗ ਦਾ ਨਤੀਜਾ ਅੱਜ ਆਵੇਗਾ। ਇਸ ਸਮੇਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਸ਼ੁਰੂਆਤੀ ਰੁਝਾਨ ਵੀ ਸਾਹਮਣੇ ਆ ਰਹੇ ਹਨ। ਜੋ ਸ਼ੁਰੂਆਤੀ ਰੁਝਾਨ ਸਾਹਮਣੇ ਆਏ ਹਨ ਉਨ੍ਹਾਂ ਦੇ ਅਨੁਸਾਰ ਇਸ ਸਮੇਂ ਤੱਕ ਡੈਮੋਕਰੇਟਸ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅੱਗੇ ਚੱਲ ਰਹੇ ਹਨ, ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਿੱਛੇ ਚੱਲ ਰਹੇ ਹਨ। ਸਿਰਫ ਅਮਰੀਕਾ ਹੀ ਨਹੀਂ, ਬਲਕਿ ਪੂਰੀ ਦੁਨੀਆ ਦਾ ਧਿਆਨ ਅਮਰੀਕਾ ਦੇ ਚੋਣ ਨਤੀਜਿਆਂ ‘ਤੇ ਕੇਂਦ੍ਰਿਤ ਹੈ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਲਈ ਕੁੱਲ 270 ਚੋਣ ਵੋਟਾਂ ਦੀ ਜਰੂਰਤ ਹੈ। ਜਦਕਿ ਕੁੱਲ ਵੋਟਾਂ ਦੀ ਗਿਣਤੀ 538 ਹੈ। ਹਾਲਾਂਕਿ, ਇਸ ਵਾਰ ਜ਼ਿਆਦਾਤਰ ਵੋਟ ਮੇਲ-ਇਨ ਦੁਆਰਾ ਪਈਆਂ ਗਈਆਂ ਹਨ, ਇਸ ਤਰ੍ਹਾਂ ਸ਼ੁਰੂਆਤੀ ਨਤੀਜਿਆਂ ਅਤੇ ਅੰਤਮ ਨਤੀਜਿਆਂ ਵਿੱਚ ਵੱਡਾ ਅੰਤਰ ਹੋ ਸਕਦਾ ਹੈ।
ਇਸ ਤੋਂ ਪਹਿਲਾ ਸ਼ੁਰੂਆਤੀ ਰੁਝਾਨ ਵਿੱਚ ਰਾਸ਼ਟਰਪਤੀ ਅਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਨੇ ਵਧੀਆ ਸ਼ੁਰੂਆਤ ਕਰ ਇੰਡੀਯਾਨਾ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਸੀ। ਇਹ ਰਾਜ ਉਪ-ਰਾਸ਼ਟਰਪਤੀ ਮਾਈਕ ਪੈਂਸ ਦਾ ਘਰੇਲੂ ਰਾਜ ਹੈ ਅਤੇ ਇੱਥੇ ਆਮ ਤੌਰ ‘ਤੇ ਰਿਪਬਲੀਕਨ ਪਾਰਟੀ ਦੀ ਹੀ ਜਿੱਤ ਹੁੰਦੀ ਹੈ। ਹਾਲਾਂਕਿ, 2008 ਵਿੱਚ ਬਰਾਕ ਓਬਾਮਾ ਨੇ ਨਜ਼ਦੀਕੀ ਜਿੱਤ ਪ੍ਰਾਪਤ ਕੀਤੀ ਸੀ। ਇੰਡੀਯਾਨਾ ਵਿੱਚ 11 ਕਾਲਜ ਦੀਆਂ ਵੋਟਾਂ ਹਨ ਜੋ ਹੁਣ ਟਰੰਪ ਦਾ ਹਿੱਸਾ ਮੰਨੀਆਂ ਜਾਂਦੀਆਂ ਹਨ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਗਿਣਤੀ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ। ਇਹ ਕਿਸੇ ਵੀ ਸਮੇਂ ਸਪੱਸ਼ਟ ਹੋ ਜਾਵੇਗਾ ਕਿ ਅਮਰੀਕੀ ਜਨਤਾ ਨੇ ਡੋਨਾਲਡ ਟਰੰਪ ਨੂੰ ਇੱਕ ਹੋਰ ਮੌਕਾ ਦਿੱਤਾ ਹੈ ਜਾਂ ਫਿਰ ਬਿਡੇਨ ਨੂੰ ਸੱਤਾ ਸੌਂਪਣ ਦਾ ਫੈਸਲਾ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਅਜੇ ਵੀ ਬਹੁਤ ਅੱਗੇ ਹਨ, ਪਰ ਪ੍ਰਮੁੱਖ ਰਾਜਾਂ ਵਿੱਚ ਰਿਪਬਲੀਕਨ ਪਾਰਟੀ ਦੇ ਡੋਨਲਡ ਟਰੰਪ ਨਾਲ ਨੇੜਲਾ ਮੁਕਾਬਲਾ ਹੈ । ਇਸ ਵਾਰ ਚੋਣਾਂ ਕਾਫ਼ੀ ਗੁੰਝਲਦਾਰ ਹਨ। ਦੋਵੇਂ ਉਮੀਦਵਾਰ ਟਰੰਪ ਅਤੇ ਬਿਡੇਨ ਦਾ ਚੋਣਾਂ ਦੇ ਦਿਨ ਦਾ ਦੌਰਾ ਜਾਰੀ ਹੈ। ਟਰੰਪ RNC ਸਟਾਫ ਨੂੰ ਅਲਿੰਗਟਨ ਅਤੇ ਵਰਜੀਨੀਆ ਵਿੱਚ ਮਿਲਣ ਗਏ, ਜਦੋਂ ਕਿ ਬਿਡੇਨ ਆਪਣੇ ਬਚਪਨ ਦੇ ਹੋਮ ਟਾਊਨ ਸਕਰੈਂਟਨ ਅਤੇ ਪੈਨਸਿਲਵੇਨੀਆ ਗਏ ਹਨ।