Excise department of : ਅੰਮ੍ਰਿਤਸਰ : ਐਕਸਾਈਜ਼ ਵਿਭਾਗ ਦੇ ਮੋਬਾਈਲ ਵਿੰਗ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਦੋ ਵਪਾਰੀਆਂ ਤੋਂ ਇੱਕ ਕਿਲੋ ਸੋਨਾ ਬਰਾਮਦ ਕੀਤਾ ਹੈ ਜਿਸ ਦੀ ਕੀਮਤ ਲਗਭਗ 32 ਲੱਖ ਰੁਪਏ ਦੱਸੀ ਜਾ ਰਹੀ ਹੈ। ਸੋਨੇ ਨੂੰ ਕਬਜ਼ੇ ‘ਚ ਲੈ ਕੇ ਮੋਬਾਈਲ ਵਿੰਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਕਸਾਈਜ਼ ਵਿਭਾਗ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇੰਨਾ ਸੋਨਾ ਉਹ ਕਿਥੇ ਲੈ ਕੇ ਜਾ ਰਹੇ ਸਨ? ਜਿਲ੍ਹੇ ‘ਚ ਪਿਛਲੇ ਕੁਝ ਸਮੇਂ ਤੋਂ ਨਾਕਾਬੰਦੀ ਕਰਕੇ ਇਨ੍ਹਾਂ ਗਲਤ ਕਾਰਵਾਈਆਂ ‘ਤੇ ਧਿਆਨ ਰੱਖਿਆ ਜਾ ਰਿਹਾ ਹੈ ਜਿਸ ‘ਚ ਅੱਜ ਐਕਸਾਈਜ਼ ਵਿਭਾਗ ਨੂੰ ਸਫਲਤਾ ਵੀ ਮਿਲੀ ਹੈ।
ਅੰਮ੍ਰਿਤਸਰ ਐਕਸਾਈਜ਼ ਵਿਭਾਗ ਦੇ ਮੋਬਾਈਲ ਵਿੰਗ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ 1 ਕਿਲੋ ਸੋਨੇ ਸਣੇ ਦੋ ਵਪਾਰੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਨੇ ਵਪਾਰੀਆਂ ਕੋਲੋਂ ਬਿੱਲ ਮੰਗਿਆ ਤਾਂ ਉਹ ਬਿੱਲ ਨਹੀਂ ਦਿਖਾ ਸਕੇ। ਜਿਸ ਤੋਂ ਮੋਬਾਈਲ ਵਿੰਗ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਇਹ ਸੋਨਾ ਨਾਜਾਇਜ਼ ਤੌਰ ‘ਤੇ ਲਿਆਂਦਾ ਜਾ ਰਿਹਾ ਹੈ।ਉਸੇ ਸਮੇਂ ਸੋਨੇ ਨੂੰ ਜ਼ਬਤ ਕਰ ਲਿਆ ਗਿਆ। ਹਰਦੀਪ ਕੌਰ ਭਮਰਾ ਮੁਤਾਬਕ ਸੋਨੇ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਇਸ ਦੀ ਕੀਮਤ 32 ਲੱਖ ਰੁਪਏ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।