presidential election trump claims fraud announces SC: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੀ ਗਿਣਤੀ ‘ਚ ਵੱਡੀ ਧੋਖਾਧੜੀ ਹੋਈ ਹੈ ਅਜਿਹਾ ਕਹਿਣਾ ਡੋਨਾਲਡ ਟਰੰਪ ਦਾ ਹੈ।ਰਾਸ਼ਟਰਪਤੀ ਚੋਣਾਂ ਲਈ ਬੱਧਵਾਰ ਨੂੰ ਕਈ ਸੂਬਿਆਂ ‘ਚ ਵੋਟਾਂ ਦੀ ਗਿਣਤੀ ਹੋ ਰਹੀ ਹੈ।ਜਿਸ ‘ਚ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ।ਰਾਸ਼ਟਪਤੀ ਨੇ ਚੋਣ ਪ੍ਰਕਿਰਿਆ ‘ਚ ਗੜਬੜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਭ
ਕੁਝ ਖਤਮ ਹੋ ਗਿਆ ਹੈ।ਇਹ ਸਰਸਰਾ ਜਨਤਾ ਨਾਲ ਛਲ ਹੈ।ਇਹ ਹਰਕਤ ਮੁਲਕ ਨੂੰ ਸ਼ਰਮਸ਼ਾਰ ਕਰ ਦੇਵੇਗੀ।ਅਸੀਂ ਇਹ ਚੋਣਾਂ ਜਿੱਤ ਰਹੇ ਸੀ, ਹਾਲਾਂਕਿ ਜਿੱਤ ਹੀ ਚੁੱਕੇ ਸੀ।ਅਮਰੀਕਾ ਦਾ ਰਾਸ਼ਟਰਪਤੀ ਚੁਣਨਾ ਦਿਲਚਸਪ ਬਣ ਗਿਆ ਸੀ।ਬਾਇਡਨ 225 ਇਲੈਕਟੋਰਲ ਕਾਲਜ ਸੀਟ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਸਨ।ਜਦੋਂ ਕਿ ਟਰੰਪ ਨੂੰ 213 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ।