Soup health benefits: ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਸ ਮੌਸਮ ਵਿੱਚ ਸੂਪ ਤੋਂ ਜ਼ਿਆਦਾ ਫ਼ਾਇਦੇਮੰਦ ਹੋਰ ਕੁੱਝ ਵੀ ਨਹੀਂ। ਆਮ ਤੌਰ ‘ਤੇ ਲੋਕ ਬੀਮਾਰ ਹੋਣ ‘ਤੇ ਸੂਪ ਦਾ ਸੇਵਨ ਕਰਦੇ ਹਨ ਪਰ ਤੰਦਰੁਸਤ ਰਹਿਣ ਲਈ ਰੋਜ਼ਾਨਾ ਇਸ ਨੂੰ ਪੀਣਾ ਜ਼ਰੂਰੀ ਹੁੰਦਾ ਹੈ। ਸੂਪ ਵਿਚ ਵਿਟਾਮਿਨ, ਪ੍ਰੋਟੀਨ, ਐਂਟੀ-ਆਕਸੀਡੈਂਟ ਅਤੇ ਮੈਗਨੀਸ਼ੀਅਮ ਵਰਗੇ ਬਹੁਤ ਸਾਰੇ ਗੁਣ ਹੁੰਦੇ ਹਨ ਜਿਸ ਨਾਲ ਤੁਸੀਂ ਸਰਦੀ-ਜ਼ੁਕਾਮ ਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਆਓ ਜਾਣਦੇ ਹਾਂ ਸਰਦੀਆਂ ਵਿੱਚ ਗਰਮਾ-ਗਰਮ ਸੂਪ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਦੇ ਹਨ।
ਸਰਦੀਆਂ ਵਿੱਚ ਕਿਹੜਾ ਸੂਪ ਪੀਣਾ ਚਾਹੀਦਾ: ਸਰਦੀਆਂ ਵਿੱਚ ਤੁਸੀਂ ਟਮਾਟਰ, ਪੱਤਾਗੋਭੀ, ਮਟਰ ਜਾਂ Sweet Corn ਸੂਪ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੀਮਾਰੀਆਂ ਤੋਂ ਬਚਣ ਲਈ ਕੱਦੂ, ਮਸ਼ਰੂਮ, ਬੀਨਜ਼ ਜਾਂ ਸਾਬਤ ਦਾਲਾਂ ਨਾਲ ਬਣਿਆ ਸੂਪ ਵੀ ਫਾਇਦੇਮੰਦ ਹੈ। ਜੇ ਤੁਸੀਂ Non-vegeterian ਹੋ ਤਾਂ ਤੁਸੀਂ ਸਰਦੀਆਂ ਵਿੱਚ ਚਿਕਨ ਸੂਪ ਪੀ ਸਕਦੇ ਹੋ। ਸੂਪ ਦਾ ਸੇਵਨ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ ਪਰ ਵੱਡੀ ਉਮਰ ਜਾਂ ਬਿਮਾਰ ਵਿਅਕਤੀ ਨੂੰ ਅਜਿਹਾ ਸੂਪ ਪੀਣਾ ਚਾਹੀਦਾ ਹੈ ਜਿਸ ਨੂੰ ਹਜ਼ਮ ਕਰਨ ਵਿਚ ਕੋਈ ਸਮੱਸਿਆ ਨਾ ਹੋਵੇ। ਉੱਥੇ ਹੀ ਬੱਚਿਆਂ ਨੂੰ ਸਰਦੀਆਂ ‘ਚ ਵੈਜੀਟੇਬਲ ਸੂਪ ਦੇਣਾ ਸਹੀ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਰੋਜ਼ਾਨਾ 50 ਮਿ.ਲੀ. ਸੂਪ ਦੇਣਾ ਚਾਹੀਦਾ ਹੈ ਜਦੋਂ ਕਿ ਇੱਕ ਸਿਹਤਮੰਦ ਵਿਅਕਤੀ ਰੋਜ਼ਾਨਾ 200-300 ਮਿ.ਲੀ. ਸੂਪ ਦਾ ਸੇਵਨ ਕਰ ਸਕਦਾ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਸੂਪ ਪੀਣ ਦੇ ਫ਼ਾਇਦੇ…
- ਇਸ ਮੌਸਮ ਵਿਚ ਸਰਦੀ-ਜ਼ੁਕਾਮ, ਗਲੇ ਵਿਚ ਖਰਾਸ਼ ਅਤੇ ਖੰਘ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਰੋਜ਼ਾਨਾ ਗਰਮਾ-ਗਰਮ ਸੂਪ ਦਾ ਸੇਵਨ ਕਰੋ। ਉੱਥੇ ਹੀ ਜੇ ਤੁਹਾਡੇ ਗਲ਼ੇ ਵਿਚ ਖਰਾਸ਼ ਜਾਂ ਖੰਘ ਹੈ ਤਾਂ ਸੂਪ ਵਿਚ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਲਓ।
- ਸੂਪ ਪੀਣ ਨਾਲ ਇਮਿਊਨਟੀ ਵੱਧਦੀ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਬੁਖਾਰ ਹੋਣ ‘ਤੇ ਕੋਈ ਵੀ ਸੂਪ ਪੀਓ। ਇਸ ਨਾਲ ਤੁਹਾਨੂੰ ਤਾਕਤ ਮਿਲੇਗੀ ਅਤੇ ਬੁਖਾਰ ਵੀ ਦੂਰ ਹੋ ਜਾਵੇਗਾ।
- ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਰੋਜ਼ਾਨਾ 1 ਕੱਪ ਵੈਜੀਟੇਬਲ ਸੂਪ ਦਾ ਸੇਵਨ ਕਰੋ। ਇਸ ਨਾਲ ਹੌਲੀ-ਹੌਲੀ ਤੁਹਾਡੀ ਭੁੱਖ ਵਧਣ ਲੱਗੇਗੀ।
- ਕਿਉਂਕਿ ਸੂਪ ਵਿਚ ਸਾਰੇ ਮਿਨਰਲਜ਼ ਅਤੇ ਵਿਟਾਮਿਨਜ਼ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ‘ਚ ਰੱਖਦਾ ਹੈ।
- ਸਰਦੀਆਂ ਵਿਚ ਪਾਣੀ ਨਾ ਪੀਣ ਕਾਰਨ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ। ਪਰ ਰੋਜ਼ਾਨਾ ਸੂਪ ਦਾ ਸੇਵਨ ਸਰੀਰ ਨੂੰ ਡੀਹਾਈਡਰੇਟ ਨਹੀਂ ਹੋਣ ਦੇਵੇਗਾ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚੇ ਰਹੋਗੇ।
- ਸੂਪ ਇਕ ਲੋ-ਕੈਲੋਰੀ ਫ਼ੂਡ ਹੈ ਇਸ ਲਈ ਇਸ ਦਾ ਸੇਵਨ ਮੋਟਾਪੇ ਨੂੰ ਕੰਟਰੋਲ ਵਿਚ ਰੱਖਦਾ ਹੈ। ਉੱਥੇ ਹੀ ਜੇ ਤੁਸੀਂ ਆਪਣਾ ਭਾਰ ਜਲਦੀ ਘਟਾਉਣਾ ਚਾਹੁੰਦੇ ਹੋ ਤਾਂ ਫਾਈਬਰ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਸੂਪ ਪੀਓ।
- ਇਸ ਦਾ ਸੇਵਨ ਬਿਮਾਰੀਆਂ ਵਿੱਚ ਇਸ ਲਈ ਵੀ ਕੀਤਾ ਜਾਂਦਾ ਹੈ ਕਿਉਂਕਿ ਇਹ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਨਾਲ ਹੀ ਇਸ ਨਾਲ ਬਿਮਾਰੀ ਤੋਂ ਜਲਦੀ ਠੀਕ ਹੋਣ ਵਿਚ ਵੀ ਸਹਾਇਤਾ ਮਿਲਦੀ ਹੈ।
- ਜੇ ਤੁਹਾਡੇ ਮੂੰਹ ਦਾ ਸੁਆਦ ਵਿਗੜ ਗਿਆ ਹੈ ਤਾਂ ਸੂਪ ਪੀਓ। ਇਸ ਨਾਲ ਤੁਹਾਡੇ ਮੂੰਹ ਦਾ ਸੁਆਦ ਵਾਪਸ ਆ ਜਾਵੇਗਾ।
- ਫਾਈਬਰ ਨਾਲ ਭਰਪੂਰ ਹੋਣ ਦੇ ਕਾਰਨ ਇਸ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸਦੇ ਨਾਲ ਤੁਸੀਂ ਮੁਹਾਂਸਿਆਂ, ਝੁਰੜੀਆਂ ਅਤੇ ਐਂਟੀ-ਏਜਿੰਗ ਦੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
- ਇਕ ਰਿਪੋਰਟ ਦੇ ਅਨੁਸਾਰ ਸੂਪ ਬ੍ਰੈਸਰ ਕੈਂਸਰ ਦੇ ਖ਼ਤਰੇ ਨੂੰ ਘੱਟ ਕਰ ਦਿੰਦਾ ਹੈ। ਇਸ ਤੋਂ ਇਲਾਵਾ ਸੂਪ ਦਾ ਸੇਵਨ ਪ੍ਰੋਸਟੇਟ ਅਤੇ ਦਿਮਾਗ ਦੇ ਕੈਂਸਰ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।