Sore throat home remedies: ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ ਗਲੇ ‘ਚ ਖਰਾਸ਼, ਖੰਘ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਗਲੇ ਵਿਚ ਦਰਦ, ਖੁਜਲੀ ਅਤੇ ਬਲਗਮ ਜੰਮ ਜਾਣ ਦੇ ਕਾਰਨ ਨਾ ਕੁਝ ਖਾਧਾ ਜਾਂ ਪੀਤਾ ਜਾਂਦਾ ਹੈ। ਭਾਵੇਂ ਗਲ਼ੇ ਦੀ ਖਰਾਸ਼ ਥੋੜ੍ਹੀ ਜਿਹੀ ਹੋਵੇ ਪਰ ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਮੁਸੀਬਤ ਵੀ ਬਣ ਸਕਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਸੀਂ ਮਿੰਟਾਂ ਵਿਚ ਗਲੇ ਦੀ ਖਰਾਸ਼, ਕਫ, ਖੰਘ ਤੋਂ ਛੁਟਕਾਰਾ ਪਾ ਸਕਦੇ ਹੋ ਉਹ ਵੀ ਬਿਨਾਂ ਕਿਸੀ ਸਾਈਡ ਇਫੈਕਟਸ ਅਤੇ ਘੱਟ ਖਰਚ ‘ਚ।
- ਗਰਮ ਪਾਣੀ ਵਿਚ ਨਮਕ ਪਾ ਕੇ ਦਿਨ ਵਿਚ 2-3 ਵਾਰ ਗਰਾਰੇ ਕਰੋ। ਇਸ ਨਾਲ ਗਲ਼ੇ ਦੀ ਖਰਾਸ਼ ਦੇ ਨਾਲ ਸੋਜ ਵੀ ਘੱਟ ਹੋਵੇਗੀ ਅਤੇ ਤੁਹਾਨੂੰ ਰਾਹਤ ਮਿਲੇਗੀ।
- ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਵਿਚ ਥੋੜ੍ਹੀ ਜਿਹੀ ਮੁਲੱਠੀ ਦੀ ਗੱਠ ਰੱਖ ਲਓ। ਇਸ ਤੋਂ ਇਲਾਵਾ ਕੋਸੇ ਪਾਣੀ ‘ਚ ਮੁਲੱਠੀ ਦਾ ਪਾਊਡਰ ਮਿਲਾਕੇ ਪੀਣ ਨਾਲ ਵੀ ਰਾਹਤ ਮਿਲੇਗੀ।
- 1 ਕੱਪ ਪਾਣੀ ‘ਚ 4-5 ਕਾਲੀ ਮਿਰਚ ਅਤੇ ਤੁਲਸੀ ਦੇ ਪੱਤਿਆਂ ਨੂੰ ਉਬਾਲ ਕੇ ਦਿਨ ਵਿਚ ਦੋ ਵਾਰ ਪੀਓ। ਅਜਿਹਾ ਉਦੋਂ ਤਕ ਕਰੋ ਜਦੋਂ ਤਕ ਆਰਾਮ ਨਹੀਂ ਮਿਲਦਾ।
- ਸਵੇਰੇ-ਸਵੇਰੇ ਸੌਂਫ ਚਬਾਉਣ ਨਾਲ ਵੀ ਬੰਦ ਗਲਾ ਖੁੱਲ੍ਹ ਜਾਂਦਾ ਹੈ। ਚਾਹ ਵਿਚ ਸੌਂਫ ਪਾ ਕੇ ਪੀਣ ਨਾਲ ਵੀ ਰਾਹਤ ਮਿਲੇਗੀ।
- 1/2 ਗ੍ਰਾਮ ਕੱਚਾ ਸੁਹਾਗਾ ਮੂੰਹ ਵਿੱਚ ਰੱਖਕੇ ਚੂਸਦੇ ਰਹੋ। ਇਸ ਨਾਲ 2-3 ਘੰਟੇ ਵਿਚ ਹੀ ਬੰਦ ਗਲਾ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ ਅਤੇ ਇਸ ਨਾਲ ਖੰਘ ਦੀ ਸਮੱਸਿਆ ਵੀ ਦੂਰ ਹੋਵੇਗੀ।
- ਅਦਰਕ ਦੇ ਰਸ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਗਲੇ ‘ਚ ਖਰਾਸ਼, ਖ਼ੰਘ ਅਤੇ ਬਲਗਮ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਇਸ ਨਾਲ ਗਲੇ ਦੀ ਸੋਜ ਤੋਂ ਵੀ ਅਰਾਮ ਮਿਲਦਾ ਹੈ।
- ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਹਲਦੀ ਵਾਲਾ ਦੁੱਧ ਪੀਓ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਚਿਕਿਤਸਕ ਗੁਣ ਗਲੇ ਦੀ ਖਰਾਸ਼, ਸੋਜ ਅਤੇ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੈ।
- ਗਲੇ ‘ਚ ਖਰਾਸ਼ ਹੋਣ ‘ਤੇ ਚਾਹ ‘ਚ ਸ਼ਹਿਦ ਅਤੇ ਸੇਬ ਦਾ ਸਿਰਕਾ ਮਿਲਾਕੇ ਪੀਣ ਨਾਲ ਵੀ ਤੁਰੰਤ ਰਾਹਤ ਮਿਲਦੀ ਹੈ। ਤੁਸੀਂ ਇਸ ਚਾਹ ਦਾ ਸੇਵਨ ਦਿਨ ਵਿਚ 2 ਵਾਰ ਕਰ ਸਕਦੇ ਹੋ।
- ਲੌਂਗ ਵਿਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਗਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸਦੇ ਲਈ 1-2 ਲੌਂਗਾਂ ਨੂੰ ਮੂੰਹ ਵਿੱਚ ਰੱਖ ਕੇ ਚੂਸੋ।
- ਕਾਲੀ ਮਿਰਚ ਅਤੇ 2 ਬਦਾਮ ਪੀਸ ਕੇ ਗੁਣਗੁਣੇ ਪਾਣੀ ਨਾਲ ਲਓ। ਇਸ ਨਾਲ ਗਲ਼ੇ ਦੇ ਰੋਗ ਦੂਰ ਹੋ ਜਾਂਦੇ ਹਨ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ
- ਪਾਣੀ ਜਾਂ liquid ਜ਼ਿਆਦਾ ਤੋਂ ਜ਼ਿਆਦਾ ਲਓ ਤਾਂ ਜੋ ਸਰੀਰ ਵਿਚੋਂ ਜ਼ਹਿਰੀਲੇ ਟਾਂਕਸਿਨਸ ਬਾਹਰ ਨਿਕਲ ਸਕਣ।
- ਕੋਸ਼ਿਸ਼ ਕਰੋ ਕਿ ਤੁਸੀਂ ਦਿਨ ਭਰ ਗੁਣਗੁਣਾ ਪਾਣੀ ਹੀ ਪੀਓ।
- ਪਿਪਰਮੈਂਟ ਵਾਲੀ ਹਰਬਲ ਚਾਹ ਪੀਣ ਨਾਲ ਵੀ ਰਾਹਤ ਮਿਲੇਗੀ।
- ਦਿਨ ਵਿਚ ਘੱਟੋ-ਘੱਟ 2 ਵਾਰ ਮੂੰਹ ਅਤੇ ਜੀਭ ਨੂੰ ਸਾਫ਼ ਕਰੋ।
- ਠੰਡੀਆਂ ਚੀਜ਼ਾਂ ਜਿਵੇਂ ਕਿ ਆਈਸ ਕਰੀਮ, ਕੋਲਡ ਡਰਿੰਕ, ਕੁਲਫੀ ਨਾ ਖਾਓ।
- ਮਸਾਲੇਦਾਰ, ਤਲੀਆਂ ਅਤੇ ਮੈਦੇ ਨਾਲ ਬਣੀਆਂ ਚੀਜ਼ਾਂ ਨਾ ਖਾਓ।