jasvir singh garhi to congress: ਬਹੁਜਨ ਸਮਾਜ ਪਾਰਟੀ ਲੁਧਿਆਣਾ ਵਲੋ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਧਰਨਾ ਅਤੇ ਰੋਸ਼ ਮਾਰਚ ਕੀਤਾ ਗਿਆ। ਹਜ਼ਾਰਾ ਦਾ ਵਿਸ਼ਾਲ ਇਕੱਠ ਨੀਲੇ ਝੰਡਿਆਂ ਤੇ ਤਖਤੀਆਂ ਨਾਲ ਸੜਕ ਤੇ ਅੰਬੇਡਕਰ ਚੋਕ ਤੋਂ ਘੰਟਾ ਘਰ ਚੌਂਕ ਤਕ ਸੁਨਾਮੀ ਵਾਂਗ ਤੁਰਿਆ। ਬਸਪਾ ਦਾ ਵਿਸ਼ਾਲ ਹਜ਼ੂਮ ਬਸਪਾ ਦੇ ਪੁਰਾਣੇ ਯੁੱਗ ਦੀ ਵਾਪਸੀ ਦਾ ਸੰਕੇਤ ਲਗ ਰਿਹਾ ਸੀ। ਆਸਮਾਨ ਗੂੰਜਦੇ ਨਾਹਰੇ ਬਸਪਾ ਦੇ ਜੋਸ਼ ਦਾ ਵਿਲੱਖਣ ਮੁਜਾਹਰਾ ਕਰ ਰਹੇ ਸਨ ਜਿਸਦੀ ਅਗਵਾਈ ਬਸਪਾ ਦਾ ਨੌਜਵਾਨ ਸੂਬਾ ਪ੍ਰਧਾਨ ਕਰ ਰਿਹਾ ਸੀ। ਰੋਸ ਪ੍ਰਦਰਸ਼ਨ ਵਿੱਚ ਰਣਧੀਰ ਸਿੰਘ ਬੈਨੀਵਾਲ ਇੰਚਾਰਜ ਪੰਜਾਬ ਅਤੇ ਚੰਡੀਗੜ੍ਹ, ਸ੍ਰੀ ਵਿਪੁਲ ਕੁਮਾਰ ਇੰਚਾਰਜ ਪੰਜਾਬ ਅਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਉਚੇਚੇ ਰੂਪ ਵਿੱਚ ਪੁੱਜ ਕੇ ਹਜਾਰਾਂ ਦੇ ਠਾਠਾਂ ਮਾਰਦੇ ਇਕੱਠ ਨੁੰ ਸੰਬੋਧਿਤ ਕੀਤਾ। ਸ਼੍ਰੀ ਬੈਨੀਵਾਲ ਨੇ ਕਿਹਾ ਕਿ 2022 ਪੰਜਾਬ ਦੀਆ ਚੋਣਾਂ ਦੀ ਤਿਆਰੀ ਪੰਜਾਬ ਦੇ ਮੁੱਦਿਆ ਉਪਰ ਲੜੇਗੀ ਅਤੇ ਬਸਪਾ ਦਾ ਹਾਲੀ ਮੁੱਖ ਨਿਸ਼ਾਨਾ ਪੂਰੇ ਪੰਜਾਬ ਵਿਚ ਸੰਗਠਨ ਨੂੰ ਮਜ਼ਬੂਤ ਕਰਨਾ ਹੈ। ਸ਼੍ਰੀ ਵਿਪੁਲ ਨੇ ਕਿਹਾ ਪਛੜਾ ਵਰਗ ਨਾਲ 73 ਸਾਲਾਂ ਦੀ ਵਿਚ ਧੋਖਾ ਹੋਇਆ ਅਤੇ ਮੰਡਲ ਕਮਿਸਨ ਰਿਪੋਰਟ ਲਾਗੂ ਨਹੀਂ ਹੋਈ ਹੈ।
ਜੋਸ਼ ਨਾਲ ਲਬਾਲਬ ਹਜਾਰਾਂ ਦੀ ਤਾਦਾਦ ਦੇ ਇਕੱਠ ਨੁੰ ਸੰਬੋਧਿਤ ਕਰਦੇ ਹੋਏ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਦਲਿਤਾਂ ਅਤੇ ਸਿੱਖਾਂ ਨੂੰ ਬਰਗਲਾ ਕੇ ਕਾਗਰਸ ਨੇ ਸ਼ੂਰੁ ਤੋਂ ਹੀ ਧੋਖਾ ਕੀਤਾ ਹੈ ਜਦੋਂ ਵੀ ਦਲਿਤਾਂ ਦੇ ਸੰਵਿਧਾਨਕ ਹੱਕਾਂ ਦੀ ਗਲ ਆਈ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦਾ ਹਮੇਸ਼ਾ ਵਿਰੋਧ ਕੀਤਾ ਹੈ। ਪੰਜਾਬੀਆ ਪੰਜਾਬ ਨਾਲ ਵੀ ਕਾਂਗਰਸ ਨੇ ਹਮੇਸ਼ਾ ਧੋਖਾ ਕੀਤਾ ਸਿੱਖੀ ਦੇ ਸੰਵਿਧਾਨਿਕ ਹੱਕ, ਲੰਗੜਾ ਪੰਜਾਬੀ ਸੂਬਾ, ਰਾਜਧਾਨੀ ਚੰਡੀਗੜ੍ਹ, ਨਹਿਰੀ ਪਾਣੀ, ਪੰਜਾਬੀ ਭਾਸ਼ਾ, ਸਿਖਾਂ ਦੀ ਵਖਰੀ ਪਛਾਣ, ਆਰ ਐਸ ਐਸ ਦੇ ਹਿੰਦੂਤਵੀ ਹਮਲੇ ਆਦਿ ਹਰ ਮੁੱਦੇ ਤੇ ਪੰਜਾਬ ਨੂੰ ਧੋਖਾ ਦਿੱਤਾ ਗਿਆ ਹੈ। ਜਿਨਾ ਕਿਸਾਨਾਂ ਨੇ ਮੁਲਕ ਦੀ ਅਬਾਦੀ ਦਾ ਢਿੱਡ ਭਰਣ ਦਾ ਕੰਮ ਕੀਤਾ ਉਨ੍ਹਾਂ ਦੀ ਕਾਂਗਰਸ ਭਾਜਪਾ ਨੇ ਕਦੇ ਸਾਰ ਨਹੀ ਲਈ। ਕਾਂਗਰਸ ਸਰਕਾਰ ਨੇ ਧਰਮਸੋਤ ਨੁੰ ਕਲੀਨ ਚਿੱਟ ਦੇ ਕੇ ਲੱਖਾਂ ਦਲਿਤ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ । 2022 ਦੀਆਂ ਵਿਧਾਨ ਸਭਾ ਚੌਣਾ ਵਿੱਚ ਬਸਪਾ ਪੰਜਾਬੀਆਂ ਦੇ ਆਸ਼ੀਰਵਾਦ ਨਾਲ ਕਾਂਗਰਸ ਨੁੰ ਸਬਕ ਸਿਖਾਉਣ ਦਾ ਕੰਮ ਕਰੇਗੀ। ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ ਨੇ ਸਰਕਾਰ ਨਿਆ ਪਾਲਿਕਾ ਰਾਹੀਂ ਦਲਿਤ ਹੱਕਾਂ ਦੇ ਕਾਨੂੰਨਾਂ ਉਪਰ ਡਾਕਾ ਮਾਰ ਰਹੀ ਹੈ।
ਭਗਵਾਨ ਸਿੰਘ ਚੌਹਾਨ ਨੇ ਕਿਹਾ ਕਾਂਗਰਸ ਗੁਰੂ ਅਤੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾਕੇ ਗੁਰੂਆਂ ਦਾ ਨਹੀਂ ਹੋਇਆ ਉਹ ਨਵੀਂ ਵਜੀਫਾ ਸਕੀਮ ਲਾਗੂ ਕਰੇਗੀ ਇਸਦਾ ਭਰੋਸਾ ਨਹੀਂ। ਸੂਬਾ ਸਕੱਤਰ ਗੁਰਮੇਲ ਜੀਕੇ ਨੇ ਕਿਹਾ ਮਨੀਸ਼ਾ ਵਾਲਮੀਕਿ ਦਾ ਕਤਲ ਭਾਜਪਾ ਸਰਕਾਰ ਦੀ ਵਾਲਮੀਕਿ ਸਮਾਜ ਨੂੰ ਭਾਜੀ ਹੈ ਜਿਸਨੂੰ ਪੰਜਾਬ ਵਿਚ ਬਸਪਾ ਰਾਹੀਂ ਮੋੜਿਆ ਜਾਵੇਗਾ। ਇਸ ਮੌਕੇ ਸੂਬਾ ਡਾਕਟਰ ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਗੁਰਮੇਲ ਜੀਕੇ, ਹਰਜੀਤ ਸਿੰਘ ਲੌਂਗੀਆ, ਡਾਕਟਰ ਜਸਪ੍ਰੀਤ ਸਿੰਘ, ਜੀਤ ਰਾਮ ਬਸਰਾ, ਹਰਪ੍ਰੀਤ ਸਿੰਘ ਮੱਖੂ, ਨਿਰਮਲ ਸਿੰਘ ਛਾਇਆ, ਬੂਟਾ ਸਿੰਘ ਸੰਗੋਵਾਲ, ਨਰੇਸ਼ ਬਸਰਾ, ਜਸਪਾਲ ਭੋਰਾ, ਬਲਵਿੰਦਰ ਜੱਸੀ, ਸੁਰਿੰਦਰ ਹੀਰਾ, ਸੁਖਵਿੰਦਰ ਕੌਰ, ਐਡਵੋਕੇਟ ਹਰਪ੍ਰੀਤ ਜਮਾਲਪੁਰ, ਲਾਭ ਸਿੰਘ ਭਾਮੀਆਂ, ਸੁਰਜੀਤ ਪਾਲ, ਜਸਵੀਰ ਪਾਲ, ਰਾਜਿੰਦਰ ਨਿੱਕਾ, ਵਿਕੀ ਬਹਾਦਰਕੇ, ਕਮਲ ਬੋਧ, ਪਵਨ ਕੁਮਾਰ, ਮਨਦੀਪ ਮਨੀ, ਹਰਨਾਮ ਦਾਸ ਬਹਿਲਪੁਰੀ, ਚਮਕੌਰ ਸਿੰਘ ਵੀਰ , ਰਾਜਿੰਦਰ ਰੀਹਲ, ਬਲਦੇਵ ਮਹਿਰਾ, ਜੋਗਾ ਸਿੰਘ ਪਨੋਂਦਿਆਂ, ਰਾਜਾ ਰਾਜਿੰਦਰ ਸਿੰਘ, ਹਰਭਜਨ ਬਜ ਹੇਰੀ, ਬਲਵਿੰਦਰ ਕੁਮਾਰ, ਐਡਵੋਕੇਟ ਰਣਜੀਤ ਕੁਮਾਰ, ਅਜੀਤ ਭੈਣੀ, ਰਮੇਸ਼ ਕੋਲ, ਮਨਜੀਤ ਸਿੰਘ ਅਟਵਾਲ, ਸਵਰਨ ਸਿੰਘ ਕਲਿਆਣ, ਐਡਵੋਕੇਟ ਸ਼ਿਵ ਕਲਿਆਣ, ਹੰਸ ਰਾਜ ਸਿਓਰਾ, ਜੇ ਪੀ ਭਗਤ, ਹਰਬੰਸ ਲਾਲ ਚਣਕੋਆ, ਜਸਵੀਰ ਸਿੰਘ ਔਲੀਆਪੁਰ, ਮੱਖਣ ਸਿੰਘ ਗੜ੍ਰੀ ਆਦਿ ਹਜ਼ਾਰਾ ਦੀ ਗਿਣਤੀ ਵਿਚ ਬਸਪਾ ਵਰਕਰ ਤੇ ਸਮਰਥਕ ਸ਼ਾਮਿਲ ਸਨ।