baba-ka-dhaba owner s complaint delhi police: ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲ ਹੀ ‘ਚ ਬਹੁਤ ਮਸ਼ਹੂਰ ਹੋਏ ‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਦੀ ਸ਼ਿਕਾਇਤ ‘ਤੇ ਦਿੱਲੀ ਪੁਲਸ ਨੇ ਫੂਡ ਬਲਾਗਰ ਅਤੇ ਯੂ-ਟਿਊਬਰ ਗੌਰਵ ਵਾਸਨ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।ਦਿੱਲੀ ਦੇ ਮਾਲਵੀਯ ਨਗਰ ਪੁਲਸ ਸਟੇਸ਼ਨ ‘ਚ ਵਾਸਨ ਵਿਰੁੱਧ ਆਈਪੀਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਗੌਰਵ ਵਾਸਨ ਉਥੇ ਹੀ ਫੂਡ ਬਲਾਗਰ ਹੈ ਜਿਸਦਾ ਬਣਾਇਆ ਵੀਡੀਓ ਸੋਸ਼ਲ ਮੀਡੀਆ ‘ਤੇ ਜਬਰਦਸਤ ਵਾਇਰਲ ਹੋਇਆ ਸੀ।ਜਿਸ ‘ਚ ਉਨ੍ਹਾਂ ਨੇ ‘ਬਾਬਾ ਕਾ ਢਾਬਾ’ ਚਲਾਉਣ ਵਾਲੇ ਬਜ਼ੁਰਗ ਦੀ ਮੱਦ ਦੀ ਅਪੀਲ ਕੀਤੀ ਸੀ।ਡੀਸੀਪੀ ਅਤੁਲ ਠਾਕੁਰ ਨੇ ਦੱਸਿਆ ਕਿ ਕਾਂਤਾ ਪ੍ਰਸਾਦ ਨੇ 31 ਅਕਤੂੂਬਰ ਨੂੰ ਗੌਰਵ ਵਾਸਨ ਨਾਮ ਦੇ ਇੱਕ ਸ਼ਖਤ ਵਿਰੁੱਧ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਸੀ।
ਸ਼ੁਰੂਆਤੀ ਜਾਂਚ ਤੋਂ ਬਾਅਦ ਨਗਰ ਪੁਲਸ ਸਟੇਸ਼ਨ ‘ਚ ਸ਼ੁੱਕਰਵਾਰ ਨੂੰ ਆਈਪੀਸੀ ਦੀ ਧਾਰਾ 420 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ।ਕਾਂਤਾ ਪ੍ਰਸਾਦ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਅਕਤੂਬਰ ਦੇ ਮਹੀਨੇ ‘ਚ ਵਾਸਨ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਬਿਜ਼ਨਸ ‘ਚ ਮੱਦਦ ਲਈ ਉਨ੍ਹਾਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਸੀ।ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।ਬਾਬਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਗੌਰਵ ਵਾਸਨ ਨੇ ਡੋਨੇਸ਼ਨ ਲਈ ਜਾਨ ਬੁੱਝ ਕੇ ਆਪਣੇ ਅਤੇ ਆਪਣੇ ਪਰਿਵਾਰ ਵਾਲਿਆਂ ਦੀ ਬੈਂਕ ਡੀਟੇਲ ਅਤੇ ਮੋਬਾਇਲ ਨੰਬਰ ਪਾਏ ਸਨ ਅਤੇ ਉਨ੍ਹਾਂ ਨੇ ਮੱਦਦ ਦੇ ਨਾਮ ‘ਤੇ ਵੱਡੀ ਰਕਮ ਇਕੱਠੀ ਕੀਤੀ ਅਤੇ ਬਾਅਦ ‘ਚ ਉਨ੍ਹਾਂ ਨਾਲ ਧੋਖਾਧੜੀ ਕੀਤੀ।ਇਸ ਘਟਨਾ ਤੋਂ ਬਾਅਦ ਸਾਰੇ ਯੂਜ਼ਰਸ ਇਹ ਕਹਿ ਕੇ ਆਲੋਚਨਾ ਕਰ ਰਹੇ ਹਨ ਉਨ੍ਹਾਂ ਨੇ ਅਜਿਹਾ ਕੀਤਾ ਹੈ ਜਿਸਤੋਂ ਬਾਅਦ ਕੋਈ ਵੀ ਵਿਅਕਤੀ ਕਿਸੇ ਦੀ ਮੱਦਦ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ।ਇਨ੍ਹੀਂ ਆਲੋਚਨਾਵਾਂ ਦੇ ਚੱਲਦਿਆਂ ‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ, ਉਨ੍ਹਾਂ ਦੇ ਵਕੀਲ ਅਤੇ ਉਨ੍ਹਾਂ ਦੇ ਮੈਨੇਜਰ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ੍ਰੰਸ ਕੀਤੀ।ਕਾਂਤਾ ਪ੍ਰਸਾਦ ਦਾ ਕਹਿਣਾ ਹੈ ਕਿ 80 ਸਾਲ ਦੀ
ਉਮਰ ‘ਚ ਮੈਨੂੰ ਗਾਲਾਂ ਦਿੱਤੀਆਂ ਜਾ ਰਹੀ ਹਨ।ਉਨ੍ਹਾਂ ਨੇ ਕਿਹਾ ਕਿ, ਮੈਂ ਅੱਜ ਇਸ ਕਾਬਲ ਹੋਇਆ ਹਾਂ ਤਾਂ ਸਿਰਫ ਤੁਹਾਡੇ ਲੋਕਾਂ ਦੀ ਬਦੌਲਤ।ਮੈਂ ਬਹੁਤ ਗਰੀਬ ਆਦਮੀ ਹਾਂ।ਕੋਈ ਕਹਿ ਰਿਹਾ ਹੈ ਕਿ, ਬਾਬਾ ਲਾਲਚੀ ਹੈ, ਕੋਈ ਗਾਲਾਂ ਦੇ ਰਿਹਾ ਹੈ।ਕੋਈ ਕਹਿੰਦਾ ਹੈ ਕਿ ਮੈਨੇਜਰ ਰੱਖ ਲਿਆ।80 ਸਾਲ ਦੀ ਉਮਰ ‘ਚ ਗਾਲਾਂ ਸੁਣ ਰਿਹਾ ਹਾਂ।ਮੈਂ ਅੱਜ ਵੀ ਸਵੇਰੇ ਉੱਠ ਕੇ ਦੁਕਾਨ ‘ਤੇ ਕੰਮ ਕਰਦਾ ਹਾਂ, ਮੈਨੂੰ ਕੋਈ ਲਾਲਚ ਨਹੀਂ ਹੈ।ਯੂ-ਟਿਊਬਰ ਵਾਸਨ ਦਾ ਕਹਿਣਾ ਹੈ ਕਿ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਝੂਠੇ ਦਾਅਵੇ ਕਰਕੇ ਬਾਬਾ ਉਸ ਨੂੰ ਬਦਨਾਮ ਕਰਨ ‘ਚ ਲੱਗੇ ਹੋਏ ਹਨ। ਉਹ ਕਹਿ ਰਹੇ ਹਨ ਕਿ ਮੇਰੇ ਬੈਂਕ ਖਾਤੇ ‘ਚ ਮੱਦਦ ਲਈ 25 ਲੱਖ ਰੁਪਏ ਆਏ, ਜੋ ਕਿ ਸਹੀ ਨਹੀਂ ਹੈ।ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਕਿਹਾ ਕਿ ਉਸ ਨੂੰ ਸਿਰਫ 3.78 ਲੱਖ ਰੁਪਏ ਆਏ ਜਿਸ ‘ਚ ਪੇਟੀਐੱਮ ਰਾਹੀਂ ਮਿਲੀ ਰਕਮ ਵੀ ਸ਼ਾਮਲ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦੋ ਚੈੱਕ ਦਿੱਤੇ।ਇੱਕ ਚੈੱਕ ਇੱਕ ਲੱਖ ਰੁਪਏ ਜਦੋਂ ਕਿ ਦੂਜਾ ਚੇੱਕ 2.33 ਲੱਖ ਰੁਪਏ ਦਾ ਸੀ ਜਦੋਂ ਕਿ 45,000 ਰੁਪਏ ਪ੍ਰਸਾਦ ਨੂੰ ਪੇਟੀਐੱਮ ਕਰ ਦਿੱਤੇ ਗਏ ਸਨ।ਵਾਸਨ ਦਾ ਕਹਿਣਾ ਹੈ ਕਿ ਉਹ ਕੋਰਟ ‘ਚ ਮਾਨਹਾਨੀ ਦਾ ਮੁਕੱਦਮਾ ਦਰਜ ਕਰਨਗੇ