Afghanistan biggest operation: ਕਾਬੁਲ: ਤਾਲਿਬਾਨ ਖਿਲਾਫ ਅਫਗਾਨਿਸਤਾਨ ਦੀ ਫੌਜ ਨੇ ਵੱਡੀ ਕਾਰਵਾਈ ਕੀਤੀ ਹੈ। ਅਫ਼ਗ਼ਾਨਿਸਤਾਨ ਦੀ ਫੌਜ ਨੇ ਵੱਡੀ ਕਾਰਵਾਈ ਕਰਦਿਆਂ 3 ਵੱਖ-ਵੱਖ ਥਾਵਾਂ ‘ਤੇ ਏਅਰ ਸਟ੍ਰਾਈਕ ਵਿੱਚ 29 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਦੀ ਫੌਜ ਦੀ ਇਸ ਮੁਹਿੰਮ ਵਿੱਚ ਤਾਲਿਬਾਨ ਦਾ ਇੱਕ ਖੁਫੀਆ ਅਧਿਕਾਰੀ ਵੀ ਮਾਰਿਆ ਗਿਆ ਹੈ।
ਹੇਲਮੰਡ ਸੂਬੇ ‘ਚ ਮਾਰੇ ਗਏ 10 ਅੱਤਵਾਦੀ
ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਹੇਲਮੰਡ ਸੂਬੇ ਦੇ ਨਾਦ ਅਲੀ ਜ਼ਿਲ੍ਹੇ ਵਿੱਚ ਤਾਲਿਬਾਨ ਸਮੂਹ ‘ਤੇ ਹੋਏ ਹਵਾਈ ਹਮਲੇ ਵਿੱਚ ਤਾਲਿਬਾਨ ਦੇ 10 ਅੱਤਵਾਦੀ ਮਾਰੇ ਗਏ। ਮੰਤਰਾਲੇ ਨੇ ਦਾਅਵਾ ਕੀਤਾ ਕਿ ਨਾਦ ਅਲੀ ਜ਼ਿਲ੍ਹੇ ਵਿੱਚ ਤਾਲਿਬਾਨ ਦਾ ਖੁਫੀਆ ਅਧਿਕਾਰੀ ਮਾਰਿਆ ਗਿਆ ਹੈ ਅਤੇ ਹਮਲੇ ਵਿੱਚ ਤਾਲਿਬਾਨ ਦਾ ਰਾਜਪਾਲ ਵੀ ਜ਼ਖਮੀ ਹੋ ਗਿਆ ਹੈ।
ਕੁੰਦਜ ‘ਚ 12 ਤਾਲਿਬਾਨੀ ਢੇਰ
ਇਸ ਤੋਂ ਇਲਾਵਾ ਮੰਤਰਾਲੇ ਨੇ ਕਿਹਾ ਕਿ ਕੱਲ੍ਹ ਦੇ ਹਵਾਈ ਹਮਲੇ ਵਿੱਚ ਕੁੰਦਜ ਸੂਬੇ ਦੇ ਇਮਾਮ ਸਾਹਬ ਅਤੇ ਖਾਨ ਅਬਾਦ ਜ਼ਿਲ੍ਹਿਆਂ ਵਿੱਚ 12 ਤਾਲਿਬਾਨੀ ਮਾਰੇ ਗਏ ਸਨ ਅਤੇ 6 ਹੋਰ ਜ਼ਖਮੀ ਹੋ ਗਏ । ਇਸ ਤੋਂ ਇਲਾਵਾ 2 ਤਾਲਿਬਾਨ ਦੇ ਕਿਲ੍ਹੇ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਨਸ਼ਟ ਕਰ ਦਿੱਤੇ ਗਏ ਹਨ।
ਜਾਬੂਲ ‘ਚ ਮਾਰੇ ਗਏ 7 ਤਾਲਿਬਾਨੀ
ਇਸ ਤੋਂ ਇਲਾਵਾ ਜਾਬੂਲ ਸੂਬੇ ਦੇ ਸ਼ਿੰਕਈ ਜ਼ਿਲ੍ਹੇ ਵਿੱਚ ਹੋਏ ਹਵਾਈ ਹਮਲੇ ਵਿੱਚ 7 ਤਾਲਿਬਾਨੀ ਮਾਰੇ ਗਏ ਅਤੇ 3 ਹੋਰ ਜ਼ਖਮੀ ਹੋ ਗਏ । ਮੰਤਰਾਲੇ ਨੇ ਕਿਹਾ ਕਿ ਇਸ ਦੇ ਨਾਲ ਹੀ ਸ਼ਾਹਰੀ ਸਫਾ ਜ਼ਿਲ੍ਹੇ ਵਿੱਚ ਤਾਲਿਬਾਨ ਵੱਲੋਂ ਜਨਤਕ ਸੜਕਾਂ ‘ਤੇ ਲਗਾਏ ਗਏ 4 IEDs ਨੂੰ ਲੱਭ ਕੇ ਡਿਫਿਊਜ਼ ਕੀਤਾ ਗਿਆ।