Villagers on dharna : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ ) ਵੱਲੋਂ ਰਾਜ ਭਰ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ, ਦਿਨੋ-ਦਿਨ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਮਦੋਟ ਦੇ ਪਿੰਡ ਮੱਤੜ ਉਤਾੜ ਵਿਖੇ ਬਿਜਲੀ ਚੋਰੀ ਦੀ ਚੈਕਿੰਗ ਲਈ ਛਾਪੇਮਾਰੀ ਕਰਨ ਵਾਸਤੇ ਐੱਸ. ਡੀ. ਓ. ਅਤੇ ਜੇ. ਈ. ਪੁੱਜੇ। ਉਥੇ ਪਿੰਡ ਵਾਲਿਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਤੇ ਉਨ੍ਹਾਂ ਨੇ ਪਾਵਰਕਾਮ ਦੇ ਮੁਲਾਜ਼ਮਾਂ ਦਾ ਘਿਰਾਓ ਕਰ ਲਿਆ ਅਤੇ ਉਨ੍ਹਾਂ ਨੂੰ ਵੀ ਧਰਨੇ ‘ਤੇ ਬੈਠਣ ਲਈ ਮਜਬੂਰ ਕੀਤਾ।
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਰੋਸ ਵਜੋਂ ਥਾਂ-ਥਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕੇਂਦਰ ਵੱਲੋਂ ਮਾਲਗੱਡੀਆਂ ਨੂੰ ਨਹੀਂ ਚਲਾਇਆ ਜਾ ਰਿਹਾ। ਰੇਲ ਮੰਤਰੀ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਸੂਬੇ ‘ਚ ਮਾਲ ਤੇ ਯਾਤਰੀ ਗੱਡੀਆਂ ਇਕੱਠੇ ਹੀ ਚੱਲਣਗੀਆਂ। ਸਿਰਫ ਮਾਲਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਉਨ੍ਹਾਂ ਨੇ ਪੰਜਾਬ ‘ਚ ਜਲਦ ਹੀ ਰੇਲ ਆਵਾਜਾਈ ਬਹਾਲ ਕਰਨ ਦਾ ਭਰੋਸਾ ਦਿਵਾਇਆ ਹੈ। ਪੰਜਾਬ ‘ਚ ਮਾਲਗੱਡੀਆਂ ਨਾ ਚਲਾਈਆਂ ਜਾਣ ਕਾਰਨ ਸੂਬੇ ਨੂੰ ਆਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ।
ਕੇਂਦਰੀ ਖੇਤੀ ਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਨ। ਉਨ੍ਹਾਂ ਕਿਹਾ 3 ਖੇਤੀ ਬਾੜੀ ਬਿੱਲਾਂ ‘ਤੇ ਕਿਸਾਨ ਖੁੱਲ ਕੇ ਆਪਣੀ ਰਾਏ ਉਨ੍ਹਾਂ ਸਾਹਮਣੇ ਰੱਖ ਸਕਦੇ ਨੇ,ਸਿਰਫ਼ ਇੰਨਾਂ ਹੀ ਨਹੀਂ ਖੇਤੀ ਬਾੜੀ ਮੰਤਰੀ ਵੱਲੋਂ ਹੀ ਗੱਲਬਾਤ ਦੀ ਪੇਸ਼ਕਸ਼ ਨਹੀਂ ਰੱਖੀ ਗਈ ਹੈ, ਖ਼ਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਵੀ ਕਿਹਾ ਕੀ ਉਹ ਕਿਸਾਨਾਂ ਦੀ ਪਰੇਸ਼ਾਨੀਆਂ ਸੁਣਨ ਲਈ ਤਿਆਰ ਹਨ। ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਕਿਸਾਨਾਂ ਦਿੱਲੀ ਗੱਲ ਕਰਨ ਲਈ ਗਏ ਸਨ,ਪਰ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਦੀ ਮੌਜੂਦਗੀ ਨਾ ਹੋਣ ਦੀ ਵਜ੍ਹਾਂ ਕਰਕੇ ਕਿਸਾਨ ਬਿਨਾਂ ਗੱਲਬਾਤ ਕੀਤੇ ਹੀ ਵਾਪਸ ਆ ਗਏ ਸਨ।