income tax department raided 5 locations chennai: ਆਮਦਨ ਕਰ ਵਿਭਾਗ ਨੇ ਚੇਨੈ ਦੇ ਇੱਕ ਆਈਟੀ ਇੰਨਫ੍ਰਾਸਟ੍ਰਕਚਰ ਗਰੁੱਪ ਨਾਲ ਜੁੜੇ ਮਾਮਲੇ ‘ਚ ਮਦੁਰੇ, ਚੇਨੈ ਸਮੇਤ 5 ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਵੱਡੇ ਘੁਟਾਲੇ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ।ਵਿਭਾਗ ਦਾ ਕਹਿਣਾ ਹੈ ਕਿ ਜਾਂਚ ‘ਚ ਕਰੀਬ 1,000 ਕਰੋੜ ਰੁਪਏ ਬਰਾਮਦ ਹੋਏ, ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ।ਇਹ ਛਾਪੇਮਾਰੀ 4 ਨਵੰਬਰ ਨੂੰ ਕੀਤੀ ਗਈ ਸੀ।ਇਨਕਮ ਟੈਕਸ ਵਿਭਾਗ ਦਾ ਦਾਅਵਾ ਹੈ ਕਿ ਉਸ ਨੂੰ ਸਿੰਗਾਪੁਰ ‘ਚ ਰਜਿਸਟਰ ਹੋਈ ਕੰਪਨੀ ਦੇ ਨਿਵੇਸ਼ ਨਾਲ ਜੁੜੇ ਅਹਿਮ ਸਬੂਤ ਹੱਥ ਲੱਗੇ ਹਨ।ਦੋ ਹੋਰ ਕੰਪਨੀਆਂ ਇਸ ਗਰੁੱਪ ‘ਚ ਸ਼ੇਅਰ ਹੋਲਡਰ ਦੇ ਤੌਰ ‘ਤੇ ਹਨ।ਇਨ੍ਹਾਂ ‘ਚ ਇੱਕ ਗਰੁੱਪ ਦੀ
ਪੜਤਾਲ ਪਹਿਲਾਂ ਹੀ ਆਈਟੀ ਵਿਭਾਗ ਕਰ ਰਿਹਾ ਹੈ।ਦੂਜੀ ਸ਼ੇਅਰ ਹੋਲਡਰ ਕੰਪਨੀ ਇੱਕ ਮੰਨੇ ਪ੍ਰਮੰਨੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਅਤੇ ਫਾਈਨੈਂਸ਼ਲ ਗਰੁੱਪ ਦੀ ਸਾਥੀ ਹੈ।ਆਈਟੀ ਵਿਭਾਗ ਦਾ ਕਹਿਣਾ ਹੈ ਕਿ ਜਿਹੜੀ ਕੰਪਨੀ ‘ਤੇ ਛਾਪਾ ਮਾਰਿਆ ਗਿਆ ਉਸ ਕੋਲ 72 ਫੀਸਦੀ ਸ਼ੇਅਰ ਹੈ।ਜਦੋਂ ਕਿ ਉਸਨੇ ਮਾਮੂਲੀ ਨਿਵੇਸ਼ ਕੀਤਾ ਹੈ।ਉਥੇ ਬਾਕੀ ਦੇ ਸ਼ੇਅਰ ਦੂਜੀ ਕੰਪਨੀ ਦੇ ਕੋਲ ਹਨ, ਜਦੋਂ ਕਿ ਉਸਦਾ ਨਿਵੇਸ਼ ਜਿਆਦਾ ਹੈ।ਵਿਭਾਗ ਵਲੋਂ ਦੱਸਿਆ ਗਿਆ ਇਸ ਤਰ੍ਹਾਂ ਕਰੀਬ 7 ਕਰੋੜ ਸਿੰਗਾਪੁਰ ਡਾਲਰ ਦਾ ਲਾਭ ਕਰਾਇਆ ਗਿਆ ਹੈ।ਇਹ ਕਰੀਬ 200 ਕਰੋੜ ਭਾਰਤੀ ਰੁਪਇਆਂ ਦੇ ਬਰਾਬਰ ਹੈ।ਪਰ ਕੰਪਨੀ ਨੇ ਇਸਦੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਸੀ।ਆਮਦਨ ਕਰ ਵਿਭਾਗ ਨੇ 4 ਨਵੰਬਰ ਨੂੰ ਚੇਨੈ ਅਤੇ ਮਦੁਰੇ ‘ਚ 5 ਥਾਵਾਂ ‘ਤੇ ਛਾਪੇਮਾਰੀ ਕੀਤੀ।ਹੁਣ ਬਲੈਕ ਮਨੀ ਐਕਟ, 2015 ਦੇ ਤਹਿਤ ਕਾਰਵਾਈ ਕੀਤੀ ਜਾਏਗੀ।ਨਿਵੇਸ਼ ਦਾ ਮੌਜੂਦਾ ਮੁੱਲ 354 ਕਰੋੜ ਰੁਪਏ ਜਿਆਦਾ ਦਾ ਹੈ।