Peanut health benefits: ਕਹਿੰਦੇ ਹਨ ਕਿ ਮੂੰਗਫਲੀ ਵਿਚ ਸਿਹਤ ਦਾ ਖ਼ਜ਼ਾਨਾ ਲੁਕਿਆ ਹੋਇਆ ਹੁੰਦਾ ਹੈ। ਇਸ ਵਿਚ ਪ੍ਰੋਟੀਨ ਤੋਂ ਲੈ ਕੇ ਤੇਲ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਮੂੰਗਫਲੀ ਵਿਚ ਪੋਲੀਫੇਨੌਲ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਖਣਿਜ ਵੀ ਪਾਏ ਜਾਂਦੇ ਹਨ। ਇਨ੍ਹਾਂ ਸਾਰੇ ਪੌਸ਼ਟਿਕ ਤੱਤਾਂ ਦੇ ਕਾਰਨ ਹੀ ਇਸ ਨੂੰ ‘ਸਸਤਾ ਬਦਾਮ’ ਵੀ ਕਿਹਾ ਜਾਂਦਾ ਹੈ। ਇਸ ਦਾ ਸੁਆਦ ਨਾ ਸਿਰਫ ਲੋਕਾਂ ਬਹੁਤ ਪਸੰਦ ਆਉਂਦਾ ਹੈ, ਬਲਕਿ ਇਸ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਲੋਕ ਇਸਨੂੰ ਸਰਦੀਆਂ ਵਿਚ ਬਹੁਤ ਖਾਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਦੇ ਸੇਵਨ ਦੇ ਫਾਇਦਿਆਂ ਬਾਰੇ…
ਭਾਰ ਘਟਾਉਣ ਵਿਚ ਮਦਦਗਾਰ: ਮੂੰਗਫਲੀ ਦਾ ਸੇਵਨ ਭਾਰ ਘਟਾਉਣ ਵਿਚ ਵੀ ਮਦਦ ਕਰ ਸਕਦਾ ਹੈ। ਦਰਅਸਲ ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲਗਦੀ ਜਿਸ ਕਾਰਨ ਤੁਸੀਂ ਖਾਣਾ ਘੱਟ ਖਾਦੇ ਹੋ। ਇਹ ਭਾਰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਮੂੰਗਫਲੀ ਦਾ ਸੇਵਨ ਕਰੋ।
ਮੂੰਗਫਲੀ ਜ਼ੁਕਾਮ ਵਿਚ ਫਾਇਦੇਮੰਦ: ਸਰਦੀ-ਜ਼ੁਕਾਮ ਵਿਚ ਮੂੰਗਫਲੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿਚ ਇਸ ਦਾ ਸੇਵਨ ਕਰੋਗੇ ਤਾਂ ਇਹ ਤੁਹਾਡੇ ਸਰੀਰ ਨੂੰ ਗਰਮ ਰੱਖੇਗੀ ਅਤੇ ਤੁਹਾਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਮੂੰਗਫਲੀ ਦਾ ਸੇਵਨ ਸ਼ੂਗਰ ਵਿਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਖਣਿਜ ਬਲੱਡ ਸ਼ੂਗਰ ਨੂੰ ਸੰਤੁਲਿਤ ਕਰਨ ਵਿਚ ਮਦਦ ਕਰਦੇ ਹਨ। ਇਕ ਅਧਿਐਨ ਦੇ ਅਨੁਸਾਰ ਮੂੰਗਫਲੀ ਦਾ ਸੇਵਨ ਡਾਇਬਟੀਜ਼ ਦੇ ਖ਼ਤਰੇ ਨੂੰ 21 ਪ੍ਰਤੀਸ਼ਤ ਤੱਕ ਘਟਾ ਸਕਦਾ ਹੈ।
ਦਿਲ ਦੀਆਂ ਬਿਮਾਰੀਆਂ ਨੂੰ ਕਰੇ ਘੱਟ: ਮੂੰਗਫਲੀ ਵਿਚ ਮੋਨੋਸੈਚੁਰੇਟਿਡ ਫੈਟੀ ਐਸਿਡ ਹੁੰਦੇ ਹਨ ਜੋ ਖ਼ਰਾਬ ਕੋਲੇਸਟ੍ਰੋਲ ਨੂੰ ਘਟਾ ਕੇ ਗੁਡ ਕੋਲੇਸਟ੍ਰੋਲ ਨੂੰ ਵਧਾਉਂਦੇ ਹਨ। ਦਰਅਸਲ ਚੰਗੇ ਕੋਲੈਸਟ੍ਰੋਲ ਦਾ ਹਾਈ ਲੈਵਲ ਤੁਹਾਡੇ ਦਿਲ ਲਈ ਫਾਇਦੇਮੰਦ ਹੁੰਦਾ ਹੈ। ਬਹੁਤ ਸਾਰੇ ਅਧਿਐਨਾਂ ਦੇ ਅਨੁਸਾਰ ਜੇ ਸਰੀਰ ਵਿੱਚ ਚੰਗਾ ਕੋਲੈਸਟ੍ਰੋਲ ਹੁੰਦਾ ਹੈ ਤਾਂ ਦਿਲ ਦੀਆਂ ਬਿਮਾਰੀਆਂ ਦਾ ਘੱਟ ਖਤਰਾ ਹੁੰਦਾ ਹੈ।