Property dealer commits suicide: ਮੋਗਾ ਦੇ ਜਵਾਹਰ ਨਗਰ ਦੀ ਗਲੀ ਨੰਬਰ 8 ਦੇ ਵਸਨੀਕ ਦੇ ਇੱਕ ਪ੍ਰਾਪਰਟੀ ਡੀਲਰ ਨੇ ਆਪਣੇ ਘਰ ਵਿੱਚ ਕੀਟਨਾਸ਼ਕ ਦਵਾਈ ਪੀ ਕੇ ਆਪਣੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਨੇ ਚਾਰ ਲੋਕਾਂ ‘ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਚਾਰੋਂ ਦੋਸ਼ੀ ਅਜੇ ਫਰਾਰ ਹਨ। ਮੋਗਾ ਦੇ ਜਵਾਹਰ ਨਗਰ ਦਾ ਵਸਨੀਕ ਸੁਨੀਲ ਗੋਇਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਉਹ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਕਾਰੋਬਾਰ ਦੇ ਸਹਿਯੋਗੀ ਲੋਕਾਂ ਤੋਂ ਨਾਰਾਜ਼ ਸੀ, ਜਿਸ ਕਾਰਨ ਸੁਨੀਲ ਗੋਇਲ 3 ਨਵੰਬਰ ਨੂੰ ਆਪਣੇ ਘਰ ‘ਚ ਕੀਟਨਾਸ਼ਕ ਦਵਾਈ ਪੀ ਲਈ ਸੀ। ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਸੀ ਅਤੇ ਉਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ ਹੈ।
ਮੌਤ ਤੋਂ ਪਹਿਲਾਂ ਸੁਨੀਲ ਗੋਇਲ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿੱਚ ਉਸ ਨੇ ਆਪਣੇ ਮਾਮੇ ਉੱਤੇ ਹੀ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸੀ। ਸਿਟੀ ਸਾਊਥ ਥਾਣੇ ਦੇ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਸੁਨੀਲ ਗੋਇਲ ਦੀ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ ਕੇਸ ਦਰਜ ਕਰ ਲਿਆ ਹੈ। ਧਾਰਾ 306 ਤਹਿਤ ਉਸ ਦੇ ਮਾਮੇ ਪਵਨ ਕੁਮਾਰ ਮਿੱਤਲ, ਉਸ ਦੇ ਕਾਰੋਬਾਰੀ ਸਾਥੀ ਦੀਪਕ ਬੇਦੀ, ਅਮਨ ਤਾਇਲ ਅਤੇ ਮੋਗਾ ਨਿਵਾਸੀ ਮਨੋਜ ਗੁਲਾਟੀ ਖ਼ਿਲਾਫ਼ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਕਾਰਨ ਕੇਸ ਦਰਜ ਕੀਤਾ ਗਿਆ ਹੈ। ਸਿਟੀ ਸਾਊਥ ਪੁਲਿਸ ਦੇ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾਂ ਰਹੀ ਹੈ।