Sunlight health benefits: ਸਰਦੀਆਂ ਵਿੱਚ ਸਰੀਰ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਲੋਕ ਇਸ ਮੌਸਮ ਵਿੱਚ ਸਭ ਤੋਂ ਵੱਧ ਬਿਮਾਰ ਹੁੰਦੇ ਹਨ। ਖੰਘ-ਜ਼ੁਕਾਮ ਹੋ ਜਾਣਾ ਅਤੇ ਫਿਰ ਜ਼ਿਆਦਾ ਠੰਡ ਕਾਰਨ ਹੱਡੀਆਂ ‘ਚ ਦਰਦ ਹੋਣਾ ਇਸ ਮੌਸਮ ਵਿਚ ਇਕ ਆਮ ਸਮੱਸਿਆ ਹੈ। ਸਰਦੀਆਂ ਵਿਚ ਸਰੀਰ ਨੂੰ ਗਰਮ ਅਤੇ ਤੰਦਰੁਸਤ ਰੱਖਣ ਲਈ ਲੋਕ ਧੁੱਪ ਵਿਚ ਬੈਠਦੇ ਹਨ ਪਰ ਬਹੁਤ ਸਾਰੇ ਲੋਕ ਇਸ ਮੌਸਮ ਵਿਚ ਆਪਣੇ ਸਰੀਰ ਦੀ ਬਿਲਕੁਲ ਵੀ ਦੇਖਭਾਲ ਨਹੀਂ ਕਰਦੇ। ਉਹ ਨਾ ਤਾਂ ਧੁੱਪ ਵਿਚ ਬੈਠਦੇ ਹਨ ਅਤੇ ਨਾ ਹੀ ਸਹੀ ਖੁਰਾਕ ਲੈਂਦੇ ਹਨ ਜਿਸ ਕਾਰਨ ਉਹ ਇਸ ਮੌਸਮ ਵਿਚ ਅਕਸਰ ਬਿਮਾਰ ਰਹਿੰਦੇ ਹਨ। ਪਰ ਧੁੱਪ ਸਾਡੇ ਸਰੀਰ ਲਈ ਵੀ ਬਹੁਤ ਜ਼ਰੂਰੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕਿੰਨਾ ਚਿਰ ਧੁੱਪ ਵਿੱਚ ਬੈਠਣਾ ਚਾਹੀਦਾ ਹੈ ਅਤੇ ਤੁਹਾਡੇ ਸਰੀਰ ਨੂੰ ਧੁੱਪ ਤੋਂ ਕੀ ਫ਼ਾਇਦੇ ਮਿਲਦੇ ਹਨ।
ਪਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਕਿ ਧੁੱਪ ਲੈਣਾ ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਧੁੱਪ ਨਹੀਂ ਲੈਂਦੇ ਤਾਂ ਤੁਹਾਡੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਜਿਸ ਕਾਰਨ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਟਾਮਿਨ ਡੀ ਦੀ ਕਮੀ ਦੇ ਲੱਛਣ
- ਕਮਜ਼ੋਰੀ ਅਤੇ ਥਕਾਵਟ
- ਸਕਿਨ ‘ਚ ਖੁਸ਼ਕੀ
- ਸਰੀਰ ਵਿੱਚ ਸੋਜ
- ਹੱਡੀਆਂ ਅਤੇ ਮਾਸਪੇਸ਼ੀਆਂ ‘ਚ ਕਮਜ਼ੋਰੀ
- ਵਾਲਾਂ ਦਾ ਝੜਨਾ
ਕਿੰਨੇ ਸਮੇਂ ਲਈ ਲੈਣੀ ਚਾਹੀਦੀ ਹੈ ਧੁੱਪ: ਇਸ ‘ਤੇ ਜੇ ਮਾਹਰਾਂ ਦੀ ਮੰਨੀਏ ਤਾਂ ਪੂਰੇ ਦਿਨ ‘ਚ ਰੋਜ਼ਾਨਾ 15 ਮਿੰਟ ਧੁੱਪ ਲੈਣ ਨਾਲ ਸਰੀਰ ਨੂੰ ਚੰਗੀ ਮਾਤਰਾ ‘ਚ ਵਿਟਾਮਿਨ ਡੀ ਮਿਲ ਸਕਦੀ ਹੈ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਧੁੱਪ ਲੈਣ ਦਾ ਉਚਿਤ ਸਮਾਂ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਧੁੱਪ ਲੈਂਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਸਮੇਂ ਦੌਰਾਨ ਸਰੀਰ ‘ਤੇ ਲੋਸ਼ਨ ਜਾਂ ਕਰੀਮ ਨਹੀਂ ਲਗਾਉਣੀ ਚਾਹੀਦੀ।
ਧੁੱਪ ਲੈਣ ਨਾਲ ਸਰੀਰ ਨੂੰ ਮਿਲਦੇ ਹਨ ਇਹ ਫ਼ਾਇਦੇ…
- ਧੁੱਪ ਵਿਚ ਬੈਠਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੇ ਤੁਹਾਡੇ ਜੋੜਾਂ ਵਿੱਚ ਦਰਦ ਹੈ ਤਾਂ ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਤੁਸੀਂ ਧੁੱਪ ਵਿੱਚ ਘੱਟ ਬੈਠਦੇ ਜਾਂ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ। ਇਸ ਲਈ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਧੁੱਪ ਵਿਚ ਬੈਠੋ।
- ਤੁਹਾਨੂੰ ਧੁੱਪ ਵਿਚ ਬੈਠ ਕੇ ਚੰਗੀ ਨੀਂਦ ਆਉਂਦੀ ਹੈ। ਜੇ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਜਾਂ ਮਾਨਸਿਕ ਤਣਾਅ ਹੈ ਤਾਂ ਤੁਹਾਨੂੰ ਧੁੱਪ ਵਿਚ ਬੈਠਣਾ ਚਾਹੀਦਾ ਹੈ। ਇਹ ਤੁਹਾਡੇ ਮਾਨਸਿਕ ਤਣਾਅ ਨੂੰ ਘਟਾਉਣ ਦੇ ਨਾਲ ਨੀਂਦ ਨੂੰ ਸੁਧਾਰਦਾ ਹੈ।
- ਸਰਦੀਆਂ ਵਿਚ ਸਕਿਨ ਦੀਆਂ ਸਮੱਸਿਆਵਾਂ ਅਕਸਰ ਹੁੰਦੀਆਂ ਹਨ। ਸਕਿਨ ਖੁਸ਼ਕ ਹੋ ਜਾਂਦੀ ਹੈ ਜਿਸ ਕਾਰਨ ਸਕਿਨ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ-ਇੱਕ ਹੱਲ ਹੈ ਅਤੇ ਉਹ ਹੈ ਧੁੱਪ ਵਿੱਚ ਬੈਠਣਾ।
- ਸਰਦੀਆਂ ਵਿਚ ਜਦੋਂ ਤੁਸੀਂ ਬਿਲਕੁਲ ਧੁੱਪ ਨਹੀਂ ਲੈਂਦੇ ਤਾਂ ਤੁਹਾਡੇ ਸਰੀਰ ਵਿਚ ਖੂਨ ਜੰਮਣ ਲੱਗ ਜਾਂਦਾ ਹੈ। ਉੱਥੇ ਹੀ ਜੇ ਤੁਸੀਂ ਧੁੱਪ ਵਿਚ ਬੈਠਦੇ ਹੋ ਤਾਂ ਤੁਹਾਡੇ ਸਰੀਰ ਵਿਚ ਖੂਨ ਨਹੀਂ ਜੰਮਦਾ। ਇਸ ਤੋਂ ਇਲਾਵਾ ਦਿਲ ਨਾਲ ਜੁੜੀਆਂ ਬਿਮਾਰੀਆਂ ਵਿਚ ਧੁੱਪ ਲੈਣ ਨਾਲ ਤੁਹਾਨੂੰ ਬਹੁਤ ਫਾਇਦਾ ਹੁੰਦਾ ਹੈ।
- ਧੁੱਪ ‘ਚ ਬੈਠਣ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਵਧਦਾ ਹੈ। ਇਸ ਨਾਲ ਸਰੀਰ ਵਿੱਚ ਗਰਮੀ ਅਤੇ ਐਨਰਜ਼ੀ ਬਣੀ ਰਹਿੰਦੀ ਹੈ ਜਿਸ ਨਾਲ ਨਾੜੀਆਂ ਸੁੰਗੜਦੀਆ ਨਹੀਂ।
- ਧੁੱਪ ਵਿਚ ਬੈਠਣ ਨਾਲ ਸਰੀਰ ਦੀ ਪਾਚਣ ਸ਼ਕਤੀ ਵਧਦੀ ਹੈ। ਇਸ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ।