barnala firing: ਬਰਨਾਲਾ ਨੇੜੇ ਪੈਂਦੇ ਪਿੰਡ ਕਾਲੇਕੇ ਵਿਖੇ ਜਮੀਨ ਦੀ ਵੱਟ ਦੇ ਝਗੜੇ ਪਿੱਛੇ ਦੋ ਗਰੁੱਪਾ ਵਿੱਚ ਹੋਈ ਲੜਾਈ। ਇਕ ਗਰੁੱਪ ਨੇ ਕੀਤੀ ਫਾਇਰਿੰਗ, ਜਿਸ ਵਿੱਚ ਮੋਕੇ ਤੇ ਗੋਲੀ ਵੱਜਣ ਕਾਰਨ ਇਕ ਦੀ ਹੋਈ ਮੌਤ ਦੋ ਜਖਮੀ। ਕਿਸਾਨ ਯੂਨੀਅਨ ਜ਼ਿਲਾ ਪ੍ਰਧਾਨ ਸੀਰਾ ਨੇ ਦੱਸਿਆ ਕਿ ਪਿਛਲੇ ਲਗਭਗ 15 ਸਾਲਾਂ ਤੋ ਇਹਨਾਂ ਦੀ ਜਮੀਨ ਦਾ ਤਬਾਦਲਾ ਹੋਇਆ ਹੋਇਆ ਸੀ , ਜਿਹੜੀ ਧਿਰ ਦੇ ਗੋਲੀ ਵੱਜੀ ਹੈ ਇੰਨਾਂ ਨੇ ਦੂਜੀ ਧਿਰ ਤੋ ਡੇਢ ਕਨਾਲ ਦੇ ਕਰੀਬ ਜਿਹੜੀ ਰਜਿਸਟਰੀ ਵੱਧ ਕਰਾ ਕੇ ਜਮੀਨ ਲਈ ਸੀ। ਪਰ ਉਨ੍ਹਾਂ ਨੇ ਅਚਾਨਕ ਪਤਾ ਨਹੀਂ ਕਿਹੜੇ ਲਾਲਚ ‘ਚ ਆ ਕੇ ਕੱਲ ਜਬਰੀ ਉੱਥੇ ਵੱਟ ਪਾ ਦਿੱਤੀ। ਜਦੋਂ ਅੱਜ ਇਹ ਦੇਖਣ ਗਏ ਤਾਂ ਉਨ੍ਹਾਂ ਨੇ ਜਾਂਦਿਆ ਦੇ ਗਿਣੀ ਮਿਥੀ ਸਾਜਿਸ਼ ਨਾਲ ਅੰਨੇਵਾਹ ਜਿਹੜੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਹਦੇ ‘ਚ ਮੌਕੇ ‘ਤੇ ਕੁਲਵੀਰ ਸਿੰਘ ਦੇ ਪੇਟ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਸਮੇਲ ਸਿੰਘ ਤੇ ਗੁਰਕੀਰਤ ਸਿੰਘ ਦੋਨੋ ਜਖਮੀ ਹਨ। ਉਨ੍ਹਾਂ ਮੰਗ ਕੀਤੀ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
ਜਿਹੜੇ ਮੌਕੇ ਤੋਂ ਫਾਇਰਿੰਗ ਕਰਕੇ ਫਰਾਰ ਹੋਏ ਹਨ ਉਹ ਪੰਜ ਦੋਸ਼ੀ ਹਨ। ਉਨ੍ਹਾਂ ਦੇ ਖਿਲਾਫ ਸਾਡੀ ਮੰਗ ਹੈ ਕਿ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਸਮੇਲ ਸਿੰਘ ਦੇ ਬੇਟੇ ਦਾ ਉਸਨੂੰ ਫੋਨ ਆਇਆ ਕਿ ਉਨ੍ਹਾਂ ਦੀ ਲੜਾਈ ਹੋ ਗਈ ਤੇ ਉਸਦੇ ਭਰਾ ਦੇ ਗੋਲੀ ਲੱਗੀ ਅਤੇ ਜਸਮੇਲ ਸਿੰਘ ਨੇ ਉਸ ਨੂੰ ਗੱਡੀ ਲੈ ਕੇ ਆਉਣ ਲਈ ਕਿਹਾ ਅਤੇ ਉਹ ਤੁਰੰਤ ਹੀ ਗੱਡੀ ਲੈ ਕੇ ਗਿਆ। ਉਸਨੇ ਦਸਿਆ ਜਦੋ ਅਸੀਂ ਇੱਥੇ ਬਰਨਾਲਾ ਸਿਵਲ ਹਸਪਤਾਲ ਲਿਆਂਦਾ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐਸ ਪੀ ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਇਹ ਜਮੀਨ ਦਾ ਝਗੜਾ ਸੀ। ਜਮੀਨ ਦਾ ਤਬਾਦਲਾ ਕੀਤਾ ਹੋਇਆ ਸੀ ਤੇ ਉਹ ਜਿਹੜੀ ਜਮੀਨ ਦਾ ਹੁਣ ਜਿਵੇਂ ਰੇਟ ਵੱਧਦੇ ਜਾ ਕੋਈ ਹੋਰ ਹੈ ਬੰਦੇ ਦੀ ਬਦਲਣ ਦੀ ਇੱਛਾ ਨਾਲ ਉਨ੍ਹਾਂ ਨੇ ਵੱਟ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਦੇ ਤੋ ਝਗੜਾ ਹੋਇਆ। ਜਿਸ ਵਿੱਚ ਕੁਲਵੀਰ ਸਿੰਘ ਦੀ ਮੌਤ ਹੋ ਗਈ ਤੇ ਜਸਮੇਲ ਤੇ ਗੁਰਕੀਰਤ ਸਿੰਘ ਜਖਮੀ ਹਨ।