By Election Results 2020: ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਣੇ 11 ਰਾਜਾਂ ਦੀਆਂ 58 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ । ਇਸ ਵਿੱਚ ਮੱਧ ਪ੍ਰਦੇਸ਼ ਦੀਆਂ 28 ਸੀਟਾਂ ਵਿੱਚ 21 ਸੀਟਾਂ ਦਾ ਪਹਿਲਾ ਰੁਝਾਨ ਸਾਹਮਣੇ ਆਇਆ । ਇਸ ਵਿੱਚ ਭਾਜਪਾ 18 ਸੀਟਾਂ ‘ਤੇ ਅੱਗੇ ਹੈ ਅਤੇ ਕਾਂਗਰਸ 6 ਸੀਟਾਂ ‘ਤੇ ਅੱਗੇ ਹੈ। ਯੂਪੀ ਦੀਆਂ 4 ਸੀਟਾਂ ਦੇ ਰੁਝਾਨ ਵਿੱਚ ਭਾਜਪਾ ਅਤੇ ਸਪਾ ਨੇ ਦੋ ਵਿੱਚ ਲੀਡ ਹਾਸਿਲ ਕੀਤੀ ਹੈ। ਗੁਜਰਾਤ ਦੀਆਂ 3 ਸੀਟਾਂ ‘ਤੇ ਭਾਜਪਾ ਅੱਗੇ ਹੈ । ਉਪ ਚੋਣਾਂ ਵਿੱਚ ਗੁਜਰਾਤ ਦੀਆਂ ਅੱਠ ਵਿਧਾਨ ਸਭਾ ਸੀਟਾਂ, ਮਣੀਪੁਰ ਵਿੱਚ ਚਾਰ ਸੀਟਾਂ ਅਤੇ ਹਰਿਆਣਾ ਵਿੱਚ ਇੱਕ ਸੀਟ, ਛੱਤੀਸਗੜ੍ਹ ਵਿੱਚ ਇੱਕ, ਝਾਰਖੰਡ ਵਿੱਚ ਦੋ ਅਤੇ ਕਰਨਾਟਕ ਵਿੱਚ ਦੋ ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਈ । ਇਸ ਤੋਂ ਇਲਾਵਾ ਨਾਗਾਲੈਂਡ ਵਿੱਚ ਦੋ, ਤੇਲੰਗਾਨਾ ਵਿੱਚ ਇੱਕ ਸੀਟ ਅਤੇ ਓਡੀਸ਼ਾ ਵਿੱਚ ਦੋ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਈ । ਮਨੀਪੁਰ ਨੂੰ ਛੱਡ ਕੇ ਸਾਰੀਆਂ ਸੀਟਾਂ ‘ਤੇ 3 ਨਵੰਬਰ ਨੂੰ ਵੋਟ ਪਈਆਂ ਸਨ ।
ਦਰਅਸਲ, ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਉਪ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਸ਼ੁਰੂਆਤੀ ਰੁਝਾਨਾਂ ਵਿੱਚੋਂ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) 17 ਅਤੇ ਮੁੱਖ ਵਿਰੋਧੀ ਕਾਂਗਰਸ 7 ਸੀਟਾਂ ‘ਤੇ ਅੱਗੇ ਹੈ। ਸ਼ੁਰੂਆਤੀ ਲਗਭਗ ਇੱਕ ਘੰਟੇ ਦੀ ਗਿਣਤੀ ਤੋਂ ਬਾਅਦ 24 ਸੀਟਾਂ ਦੇ ਰੁਝਾਨ ਮਿਲੇ ਹਨ। ਚਾਰ ਹੋਰ ਸੀਟਾਂ ਦੇ ਰੁਝਾਨ ਵੀ ਆਉਣ ਵਾਲੇ ਹਨ।
ਯੂਪੀ ਵਿੱਚ ਫਰਵਰੀ-ਮਾਰਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਪ ਚੋਣਾਂ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੀਆਂ ਸੱਤ ਸੀਟਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ। ਉਪ ਚੋਣਾਂ ਵਿੱਚ ਤਕਰੀਬਨ 53 ਪ੍ਰਤੀਸ਼ਤ ਵੋਟਰਾਂ ਨੇ ਵੋਟਿੰਗ ਕੀਤੀ ਅਤੇ 88 ਉਮੀਦਵਾਰਾਂ ਨੇ ਵੋਟ ਪਾਈ । ਉਪ ਚੋਣਾਂ ਰਾਜ ਦੇ ਨੌਗਾਵਾਂ ਸਾਦਾਤ, ਟੁੰਡਲਾ, ਬੰਗਰਮਾਉ, ਬੁਲੰਦਸ਼ਹਿਰ, ਦਿਓਰੀਆ, ਘਾਟਮਪੁਰ ਅਤੇ ਮੱਲ੍ਹਣੀ ਸੀਟਾਂ ‘ਤੇ ਹੋਈਆਂ । ਗੁਜਰਾਤ ਦੀਆਂ 8 ਸੀਟਾਂ, ਮਣੀਪੁਰ ਦੀਆਂ 4 ਸੀਟਾਂ ਅਤੇ ਹਰਿਆਣਾ-ਛੱਤੀਸਗੜ ਵਿੱਚ ਇੱਕ-ਇੱਕ ਸੀਟ, ਝਾਰਖੰਡ, ਓਡੀਸ਼ਾ, ਨਾਗਾਲੈਂਡ ਅਤੇ ਕਰਨਾਟਕ ਵਿੱਚ 2-2 ਸੀਟਾਂ ਲਈ ਵੀ ਵੋਟਿੰਗ ਹੋਣੀ ਹੈ । ਤੇਲੰਗਾਨਾ ਵਿੱਚ ਵੀ ਇੱਕ ਸੀਟ ‘ਤੇ ਵੋਟਾਂ ਪਈਆਂ ਹਨ।