serviced she got burnt aliv business car itself : ਗਨੌਰ ਦੇ ਬਦੀ ਪਿੰਡ ਨੇੜੇ ਜੀਟੀ ਰੋਡ ‘ਤੇ ਇਕ ਸਵਿਫਟ ਡਿਜ਼ਾਇਰ ਕਾਰ ਨੂੰ ਅੱਗ ਲੱਗ ਜਾਣ ਕਾਰਨ ਇਕ ਵਪਾਰੀ ਜ਼ਿੰਦਾ ਸੜ ਗਿਆ। ਕਾਰ 20 ਮਿੰਟ ਤੱਕ ਸੜਦੀ ਰਹੀ। ਪੁਲਿਸ ਨੇ ਕਾਰ ਦੇ ਅਧਾਰ ਕਾਰਡ ਤੋਂ ਕਾਰੋਬਾਰੀ ਨੂੰ ਪਛਾਣ ਲਿਆ ਹੈ। ਲਾਸ਼ ਸੋਨੀਪਤ ਦੇ ਸਿਵਲ ਹਸਪਤਾਲ ਵਿਖੇ ਰੱਖੀ ਗਈ ਹੈ। ਮੰਗਲਵਾਰ ਨੂੰ ਪੋਸਟ ਮਾਰਟਮ ਹੋਵੇਗਾ। ਪਰਿਵਾਰ ਨੂੰ ਸ਼ਾਰਟ ਸਰਕਟ ਕਾਰਨ ਕਾਰ ਵਿਚ ਅੱਗ ਲੱਗਣ ਦਾ ਸ਼ੱਕ ਹੈ। ਸਮਾਲਖਾ ਦਾ 27 ਸਾਲਾ ਵਾਸੂ ਜੈਨ ਸੁਨੀਲ ਜੈਨ ਅੰਸਲ ‘ਚ ਰਹਿੰਦਾ ਸੀ। ਉਸ ਦਾ ਬਰਸਤ ਰੋਡ ‘ਤੇ ਪੱਛਮ ਦਾ ਕਾਰੋਬਾਰ ਸੀ, ਉਹ ਸਵੇਰੇ ਕਰੀਬ 11 ਵਜੇ ਘਰ ਤੋਂ ਦੁਕਾਨ ‘ਤੇ ਆਇਆ ਸੀ।ਦੁਪਹਿਰ ਡੇਢ ਵਜੇ ਪਤਨੀ ਨੇ ਖਾਣਾ-ਖਾਣ ਲਈ ਫੋਨ ਲਾਇਆ ਤਾਂ ਉਸ ਨੇ ਕਿਹਾ ਕਿ ਕਾਰ ਸਰਵਿਸ ਕਰਾਉਣ ਜਾਣਾ ਹੈ।4 ਵੱਜ ਜਾਣਗੇ, ਤੁਸੀਂ ਖਾਣਾ ਖਾ ਲਉ ਅਤੇ ਦਵਾਈ ਲੈ ਲੈਣਾ।ਸ਼ਾਮ 5 ਵਜੇ ਪਰਿਵਾਰਕ ਮੈਂਬਰਾਂ ਨੂੰ ਖਬਰ ਮਿਲੀ ਕਿ ਪਿੰਡ ਦੇ ਨਜ਼ਦੀਕ ਦਿੱਲੀ ਤੋਂ ਪਾਨੀਪਤ ਲਾਈਨ ਦੀ ਸਰਵਿਸ ਰੋਡ ‘ਤੇ ਕਾਰ ‘ਚ ਅੱਗ
ਲੱਗਣ ਕਾਰਨ ਵਾਸੂ ਦੀ ਮੌਤ ਹੋ ਗਈ।ਮੌਕੇ ‘ਤੇ ਪਹੁੰਚ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ।ਦੱਸਿਆ ਕਿ ਉਨ੍ਹਾਂ ਨੂੰ ਗੱਡੀ ‘ਚ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ।ਲਾਸ਼ ਨੂੰ ਪੂਰੀ ਤਰ੍ਹਾਂ ਸੜ ਜਾਣ ਕਾਰਨ ਪਛਾਣਿਆ ਮੁਸ਼ਕਲ ਸੀ।ਇਸ ਲਈ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ।ਮ੍ਰਿਤਕ ਸਮਾਲਖਾ ‘ਚ ਗੁੜਮੰਡੀ ‘ਚ ਰਹਿੰਦਾ ਸੀ।ਉਸਦਾ 2 ਮਾਰਚ ਨੂੰ ਪੂਜਾ ਨਾਮਕ ਲੜਕੀ ਨਾ ਵਿਆਹ ਹੋਇਆ ਸੀ।ਮੌਤ ਦੀ ਖਬਰ ਸੁਣਦਿਆਂ ਹੀਪਰਿਵਾਰ ‘ਚ ਮਾਤਮ ਦਾ ਮਾਹੌਲ ਪਸਰ ਗਿਆ।ਦੇਰ ਤੱਕ ਪਤਨੀ ਅਤੇ ਮਾਂ ਨੂੰ ਵਾਸੂ ਦੀ ਮੌਤ ਦੀ ਜਾਣਕਾਰੀ ਨਹੀਂ ਦਿੱਤੀ ਗਈ।ਦੋ ਭੈਣਾਂ ਦਾ ਵਾਸੂ ਇਕਲੌਤਾ ਭਰਾ ਸੀ।ਉਸਦੀ ਇਕ ਭੈਣ ਦਿੱਲੀ ਅਤੇ ਦੂਜੀ ਪਾਨੀਪਤ ਰਹਿੰਦੀ ਹੈ।ਜਦੋਂ ਪਰਿਵਾਰਕ ਮੈਂਬਰਾਂ ਨੂੰ ਮੌਤ ਦੀ ਖਬਰ ਮਿਲੀ ਤਾਂ ਦੁਕਾਨ ‘ਤੇ ਪਹੁੰਚੇ ਦੇਖਿਆ ਕਿ ਸ਼ਟਰ ਖੁੱਲਾ ਸੀ।ਕੱਚ ਦਾ ਦਰਵਾਜ਼ਾ ਬੰਦ ਸੀ।ਮੋਬਾਇਲ ਵੀ ਬੰਦ ਆ ਰਿਹਾ ਸੀ।ਕਾਰ ‘ਚ ਅੱਗ ਲੱਗਣ ਕਾਰਨ ਰਾਹਗੀਰਾਂ ਨੇ ਵੀ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਲਪਟਾਂ ਤੇਜ਼ ਸਨ।ਬਾਅਦ ‘ਚ ਪੁਲਸ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਤਾਂ ਅੱਗ ‘ਤੇ ਕਾਬੂ ਪਾਇਆ ਗਿਆ।
ਇਹ ਵੀ ਦੇਖੋ:ਡੇਟਸ਼ੀਟ ਜਾਰੀ ਕਰਨ ਨੂੰ ਲੈਕੇ ਭੜਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿਦਿਆਰਥੀ, ਦੇਖੋ ਕਿੰਝ ਕੀਤਾ ਹੰਗਾਮਾ…