Dates Palm health benefits: ਸਰਦੀਆਂ ਦੇ ਮੌਸਮ ਵਿਚ ਲੋਕ ਸ਼ਕਰਕੰਦੀ, ਸਿੰਘਾੜਾ ਅਤੇ ਖਜੂਰ ਖਾਣ ਦਾ ਅਨੰਦ ਲੈਂਦੇ ਹਨ। ਜੇਕਰ ਅਸੀਂ ਖਜੂਰਾਂ ਦੀ ਗੱਲ ਕਰੀਏ ਤਾਂ ਇਹ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਖ਼ਾਸ ਤੌਰ ‘ਤੇ ਸ਼ੂਗਰ ਦੇ ਮਰੀਜ਼ ਮਿੱਠੇ ਦੀ ਕਰਵਿੰਗ ਹੋਣ ‘ਤੇ ਇਸ ਦਾ ਸੇਵਨ ਕਰ ਸਕਦੇ ਹਨ। ਇਸ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੋਣ ਕਾਰਨ ਇਹ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੀ ਹੈ। ਇਸ ਨੂੰ ਨਾਸ਼ਤੇ ਤੋਂ ਲੈ ਕੇ ਰਾਤ ਨੂੰ ਭੁੱਖ ਲੱਗਣ ‘ਤੇ ਹੈਲਥੀ ਸਨੈਕ ਵਜੋਂ ਖਾਧਾ ਜਾ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਖਜੂਰ ਦੇ ਫ਼ਾਇਦਿਆਂ ਦੇ ਨਾਲ ਇਸ ਨੂੰ ਖਾਣ ਦਾ ਸਹੀ ਸਮਾਂ ਦੱਸਦੇ ਹਾਂ।
ਇਸ ਤਰ੍ਹਾਂ ਕਰੋ ਖਜੂਰ ਦਾ ਸੇਵਨ
- ਖਜੂਰ ‘ਚ ਸਾਰੇ ਜ਼ਰੂਰੀ ਤੱਤ ਸਹੀ ਮਾਤਰਾ ਵਿਚ ਹੋਣ ਨਾਲ ਇਨ੍ਹਾਂ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਨਾਸ਼ਤੇ ਵਿਚ ਇਸ ਨੂੰ ਖਾਣ ਨਾਲ ਦਿਨਭਰ ਸਰੀਰ ‘ਚ ਐਨਰਜ਼ੀ ਭਰੀ ਰਹਿੰਦੀ ਹੈ। ਅਜਿਹੇ ‘ਚ ਕੰਮ ਕਰਨ ਦੀ ਯੋਗਤਾ ਵਿੱਚ ਵੀ ਵਾਧਾ ਹੁੰਦਾ ਹੈ।
- ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਭੁੱਖ ਲੱਗਣ ‘ਤੇ ਕਿਸੀ ਅਨਹੈਲਥੀ ਚੀਜ਼ਾਂ ਦੀ ਬਜਾਏ ਖਜੂਰ ਖਾਣਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਵਿਚ ਫਾਈਬਰ ਅਤੇ ਸ਼ੂਗਰ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿਣ ਦੇ ਨਾਲ ਪੇਟ ਵੀ ਭਰਿਆ ਰਹਿੰਦਾ ਹੈ।
- ਤੁਸੀਂ ਇਸਨੂੰ ਸ਼ਾਮ ਦੇ ਸਨੈਕ ਦੇ ਰੂਪ ਵਿੱਚ ਵੀ ਖਾ ਸਕਦੇ ਹੋ। ਇਸ ਵਿਚ ਫਾਈਬਰ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਹੈ। ਨਾਲ ਹੀ ਸ਼ੂਗਰ ਕਰੇਵਿੰਗ ਤੋਂ ਵੀ ਛੁਟਕਾਰਾ ਮਿਲਦਾ ਹੈ। ਦੇਰ ਰਾਤ ਭੁੱਖ ਲੱਗਣ ‘ਤੇ ਵੀ ਤੁਸੀਂ ਇਸ ਦਾ ਸੇਵਨ ਵੀ ਕਰ ਸਕਦੇ ਹੋ।
ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…
- ਖਜੂਰ ‘ਚ ਸਹੀ ਮਾਤਰਾ ‘ਚ ਸ਼ੂਗਰ ਹੋਣ ਨਾਲ ਡਾਇਬੀਟੀਜ਼ ਦੇ ਮਰੀਜ਼ ਇਸ ਨੂੰ ਮਿਠਾਈ ਬਣਾਉਣ ‘ਚ ਇਸਤੇਮਾਲ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਸਿਹਤ ਸਹੀ ਰਹਿਣ ਦੇ ਨਾਲ ਸ਼ੂਗਰ ਕਰੇਵਿੰਗ ਨੂੰ ਘਟਾਉਣ ਵਿਚ ਸਹਾਇਤਾ ਮਿਲੇਗੀ।
- ਇਸ ਵਿਚ ਫਾਈਬਰ, ਮੈਗਨੀਸ਼ੀਅਮ, ਪੋਟਾਸ਼ੀਅਮ ਆਦਿ ਤੱਤ ਹੋਣ ਨਾਲ ਦਿਲ ਨੂੰ ਮਜ਼ਬੂਤੀ ਮਿਲਦੀ ਹੈ। ਅਜਿਹੇ ‘ਚ ਹਾਰਟ ਅਟੈਕ ਆਉਣ ਅਤੇ ਦਿਲ ਨਾਲ ਜੁੜੀਆਂ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।
- ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਬਲੱਡ ਪ੍ਰੈਸ਼ਰ ਕੰਟਰੋਲ ਦੇ ਹਾਈ ਜਾਂ ਘੱਟ ਦੀ ਪਰੇਸ਼ਾਨੀ ਤੋਂ ਬਚਣ ਵਿਚ ਸਹਾਇਤਾ ਕਰਦਾ ਹੈ।
- ਕਬਜ਼ ਦੀ ਸਮੱਸਿਆ ਹੋਣ ‘ਤੇ ਖਜੂਰਾਂ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਇਸਦੇ ਲਈ 4 ਖਜੂਰਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ। ਫਿਰ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰੋ।
- ਇਸ ਨਾਲ ਪਾਚਣ ਕਿਰਿਆ ਤੰਦਰੁਸਤ ਹੋ ਕੇ ਬਦਹਜ਼ਮੀ ਅਤੇ ਕਬਜ਼ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦੀ ਹੈ। ਨਾਲ ਹੀ ਤੁਹਾਨੂੰ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।
- ਖਜੂਰ ਵਿਚ ਵਿਟਾਮਿਨ, ਖਣਿਜ, ਗਲੂਕੋਜ਼ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਰੋਜ਼ਾਨਾ 2-4 ਖਜੂਰ ਖਾਣ ਨਾਲ ਸਰੀਰ ਵਿਚ ਐਨਰਜ਼ੀ ਨੂੰ ਵਧਾਉਣ ਵਿਚ ਸਹਾਇਤਾ ਮਿਲਦੀ ਹੈ। ਨਾਲ ਹੀ ਇਸ ਵਿਚ ਆਇਰਨ ਹੋਣ ਕਾਰਨ ਖ਼ੂਨ ਦੀ ਕਮੀ ਦੂਰ ਹੁੰਦੀ ਹੈ।
- ਪਤਲੇਪਨ ਤੋਂ ਪੀੜਤ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਖਜੂਰਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇਸ ਵਿਚ ਸਾਰੇ ਜ਼ਰੂਰੀ ਤੱਤਾਂ ਦੇ ਨਾਲ ਬਹੁਤ ਜ਼ਿਆਦਾ ਮਾਤਰਾ ‘ਚ ਸ਼ੁਗਰ ਪਾਈ ਜਾਂਦੀ ਹੈ। ਅਜਿਹੇ ‘ਚ ਸਰੀਰ ਸਹੀ ਵਜ਼ਨ ਲੈਣ ਤੋਂ ਬਾਅਦ ਰੂਪ ਵਿਚ ਆ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਰੋਜ਼ਾਨਾ 4-5 ਖਜੂਰ ਜਾਂ ਦੁੱਧ ਵਿਚ ਉਬਾਲ ਕੇ ਖਾਣਾ ਲਾਭਕਾਰੀ ਹੋਵੇਗਾ।
- ਇਸ ਵਿਚ ਆਇਰਨ, ਕੈਲਸੀਅਮ ਹੋਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਹੁੰਦੀਆਂ ਹਨ। ਇਸਦੇ ਨਾਲ ਹੀ ਜੋੜਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਦਰਦ ਤੋਂ ਰਾਹਤ ਮਿਲਦੀ ਹੈ।