Pappu yadav madhepura seat third position: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। 243 ਸੀਟਾਂ ਦੇ ਰੁਝਾਨ ਦੇ ਅਨੁਸਾਰ, ਐਨਡੀਏ ਇੱਕ ਵਾਰ ਫਿਰ ਸੰਪੂਰਨ ਬਹੁਮਤ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ, ਜਦਕਿ ਮਹਾਂਗਠਜੋੜ 100 ਦੇ ਆਸ ਪਾਸ ਸੀਟਾਂ ਪ੍ਰਾਪਤ ਕਰਦਾ ਦਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜਨ ਅਧਿਕਾਰ ਪਾਰਟੀ (JAP) ਦੇ ਪ੍ਰਧਾਨ ਰਾਜੇਸ਼ ਰੰਜਨ ਯਾਦਵ ਨੇ 20 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਮਧੇਪੁਰਾ ਸੀਟ ਤੋਂ ਚੋਣ ਲੜੀ ਸੀ ਅਤੇ ਪ੍ਰਗਤੀਸ਼ੀਲ ਲੋਕਤੰਤਰੀ ਗਠਜੋੜ (ਪੀਡੀਏ) ਤੋਂ ਮੁੱਖ ਮੰਤਰੀ ਦਾ ਚਿਹਰਾ ਵੀ ਹਨ। ਪਰ ਗਿਣਤੀ ਦੇ ਦੌਰਾਨ ਮਧੇਪੁਰਾ ਸੀਟ ‘ਤੇ ਪੱਪੂ ਯਾਦਵ ਤੀਜੇ ਨੰਬਰ ‘ਤੇ ਚੱਲ ਰਹੇ ਹਨ ਅਤੇ ਜਿਸ ਤਰ੍ਹਾਂ ਗਿਣਤੀ ਦੇ ਰੁਝਾਨ ਹਨ, ਉਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਖਤਮ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਹੁਣ ਪੱਪੂ ਯਾਦਵ ਨੇ ਈਵੀਐਮ ਉੱਤੇ ਸਵਾਲ ਚੁੱਕੇ ਹਨ।
ਮਧੇਪੁਰਾ ਸੀਟ ‘ਤੇ ਹੁਣ ਤੱਕ ਅੱਠ ਗੇੜਾਂ ਦੀ ਗਿਣਤੀ ਹੋ ਚੁੱਕੀ ਹੈ। ਇੱਥੇ ਮੁੱਖ ਲੜਾਈ ਆਰਜੇਡੀ ਅਤੇ ਜੇਡੀਯੂ ਦੇ ਵਿਚਕਾਰ ਚੱਲ ਰਹੀ ਹੈ। ਜੇਡੀਯੂ ਦੇ ਉਮੀਦਵਾਰ ਨਿਖਿਲ ਮੰਡਲ ਸਭ ਤੋਂ ਅੱਗੇ ਹਨ ਅਤੇ ਦੂਜੇ ਨੰਬਰ ‘ਤੇ ਰਾਜਦ ਦੇ ਚੰਦਰਸ਼ੇਖਰ, ਜਦਕਿ ਤੀਜੇ ਨੰਬਰ ‘ਤੇ ਚੱਲ ਰਹੇ ਪੱਪੂ ਯਾਦਵ ਇੱਕ ਵੀ ਗੇੜ ‘ਚ ਲੀਡ ਨਹੀਂ ਬਣਾ ਸਕੇ। ਹੁਣ ਤੱਕ ਵੋਟਾਂ ਦੀ ਗਿਣਤੀ ਵਿੱਚ ਉਸ ਨੂੰ ਤਕਰੀਬਨ ਸਾਢੇ ਅੱਠ ਹਜ਼ਾਰ ਵੋਟਾਂ ਹੀ ਮਿਲੀਆਂ ਹਨ, ਜਦਕਿ ਉਹ ਪੀਡੀਏ ਦਾ ਸੀਐਮ ਦੇ ਅਹੁਦੇ ਲਈ ਉਮੀਦਵਾਰ ਸੀ।
ਬਿਹਾਰ ਚੋਣਾਂ ਦੇ ਨਤੀਜਿਆਂ ‘ਤੇ ਪੱਪੂ ਯਾਦਵ ਨੇ ਕਿਹਾ ਕਿ ਐਨਡੀਏ ਨੂੰ ਇਸ ਸਮੇਂ ਲੀਡ ਹਾਸਿਲ ਹੈ ਅਤੇ ਉਹ 122-23 ਸੀਟਾਂ ਜਿੱਤਣ ਦੀ ਸਥਿਤੀ ਵਿੱਚ ਹੈ। ਈਵੀਐਮ ਦੇ ਮੁੱਦੇ ‘ਤੇ ਪੱਪੂ ਯਾਦਵ ਨੇ ਕਿਹਾ ਕਿ ਈਵੀਐਮ ਨੂੰ ਬੈਲਟ ਪੇਪਰ ਨਾਲ ਬਦਲਿਆ ਜਾਣਾ ਚਾਹੀਦਾ ਹੈ। ਕਿਉਂਕਿ ਸ਼ੁਰੂਆਤ ਵਿੱਚ ਅਜਿਹੇ ਰੁਝਾਨ ਸਨ ਕਿ ਮਹਾਂ ਗੱਠਜੋੜ ਚੋਣ ਜਿੱਤ ਸਕਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਈ.ਵੀ.ਐੱਮ ‘ਤੇ ਸਵਾਲ ਚੁੱਕੇ ਹਨ।
ਜਦਕਿ ਰੁਝਾਨਾਂ ਵਿੱਚ ਫਿਸਲਣ ਤੋਂ ਬਾਅਦ ਕਾਂਗਰਸ ਨੇ ਈਵੀਐਮ ਹੈਕ ਦਾ ਮੁੱਦਾ ਚੁੱਕਿਆ ਹੈ। ਕਾਂਗਰਸ ਨੇਤਾ ਉਦਿਤ ਰਾਜ ਨੇ ਮੰਗਲ ਗ੍ਰਹਿ ਨਾਲ ਤੁਲਨਾ ਕਰਦਿਆਂ ਈਵੀਐਮ ਹੈਕ ਹੋਣ ਦੀ ਗੱਲ ਕਹੀ ਹੈ। ਉਦਿਤ ਰਾਜ ਨੇ ਆਪਣੇ ਟਵੀਟ ਵਿੱਚ ਲਿਖਿਆ, “ਜਦੋਂ ਮੰਗਲ ਗ੍ਰਹਿ ਅਤੇ ਚੰਦਰਮਾ ਨੂੰ ਜਾਣ ਵਾਲੇ ਉਪਕਰਣ ਦੀ ਦਿਸ਼ਾ ਨੂੰ ਧਰਤੀ ਤੋਂ ਨਿਯੰਤਰਿਤ ਕੀਤਾ ਜਾ ਸਕਦਾ ਹੈ, ਤਾਂ ਈ.ਵੀ.ਐਮ ਨੂੰ ਹੈਕ ਕਿਉਂ ਨਹੀਂ ਕੀਤਾ ਜਾ ਸਕਦਾ?” ਉਦਿਤ ਰਾਜ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, “ਜੇ ਅਮਰੀਕਾ ਵਿੱਚ ਇਵੀਐਮ ਦੁਆਰਾ ਚੋਣਾਂ ਕਰਵਾਈਆਂ ਜਾਂਦੀਆਂ ਤਾਂ ਕੀ ਟਰੰਪ ਹਾਰ ਸਕਦਾ ਸੀ।”
ਇਹ ਵੀ ਦੇਖੋ : ਬੱਲੇ ਪੰਜਾਬੀਓ, ਹੁਣ ਹਿੱਲੇਗੀ ਕੇਂਦਰ ਸਰਕਾਰ, ਦੇਖੋ Live ਤਸਵੀਰਾਂ