no chhath puja public places temples ghats: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਸਾਲ ਦਿੱਲੀ ‘ਚ ਪਬਲਿਕ ਪਲੇਸ ‘ਤੇ ਛੱਠ ਪੂਜਾ ਨਹੀਂ ਹੋਵੇਗੀ।ਡੀਡੀਐੱਮਏ ਨੇ ਇਹ ਫੈਸਲਾ ਲਿਆ ਹੈ।ਇਸ ਕਦਮ ਦੇ ਚਲਦਿਆਂ ਹਰ ਸਾਲ ਮਨਾਏ ਜਾਣ ਵਾਲੇ ਇਸ ਤਿਉਹਾਰ ਦੀ ਰੌਣਕ ਇਸ ਸਾਲ ਫਿੱਕੀ ਰਹੇਗੀ।ਛੱਠ ਦਾ ਤਿਉਹਾਰ ਬਿਹਾਰ, ਝਾਰਖੰਡ ਅਤੇ ਪੂਰਵੀ ਉੱਤਰ ਪ੍ਰਦੇਸ਼ ‘ਚ ਲੱਖਾਂ ਲੋਕਾਂ ਵਲੋਂ ਮਨਾਇਆ ਜਾਂਦਾ ਹੈ।ਦਿੱਲੀ ‘ਚ ਵੱਡੀ ਗਿਣਤੀ ‘ਚ ਇਨ੍ਹਾਂ ਸੂਬਿਆਂ ਦੇ ਲੋਕ ਰਹਿੰਦੇ ਹਨ।
ਹਾਲਾਂਕਿ ਆਪਣੇ-ਆਪਣੇ ਘਰਾਂ ‘ਚ ਹਾਂ ਕਿਸੇ ਨਿੱਜੀ ਸਥਾਨ ‘ਤੇ ਛੱਠ ਤਿਉਹਾਰ ਮਨਾਉਣ ਦੀ ਪੂਰੀ ਆਗਿਆ ਦਿੱਤੀ ਗਈ ਹੈ।ਪਰ ਕਿਸੇ ਵੀ ਸਮਾਜਿਕ ਮੈਦਾਨ, ਘਾਟ ਅਤੇ ਮੰਦਰ ‘ਤੇ ਛੱਠ ਮਨਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।ਇਸ ਸਾਲ ਛੱਠ 18 ਨਵੰਬਰ ਤੋਂ 21 ਨਵੰਬਰ ਤੱਕ ਮਨਾਇਆ ਜਾਵੇਗਾ। 18 ਨਵੰਬਰ ਨੂੰ ਇਸਦੀ ਸ਼ੁਰੂਆਤ ਹੋਵੇਗੀ।ਇਸ ਦਿਨ ਨਹਾਏ-ਖਾਧੇ,19 ਨਵੰਬਰ ਨੂੰ ਖਰਨਾ, 20 ਨਵੰਬਰ ਨੂੰ ਸੰਧਿਆ ਅਤੇ 21 ਨਵੰਬਰ ਦੀ ਸਵੇਰ ਸੂਰਜ ਪੂਜਾ ਦੇ ਨਾਲ ਇਸਦੀ ਸਮਾਪਤੀ ਹੋਵੇਗੀ।ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਛੱਠ ਤੋਂ ਪਹਿਲਾਂ ਆਪਣੇ ਇਲਾਕਿਆਂ ਦੇ ਧਾਰਮਿਕ ਅਤੇ ਸਮਾਜਿਕ ਲੀਡਰਸ ਛੱਠ ਪੂਜਾ ਕਮੇਟੀਆ ਦੇ ਨਾਲ ਮੀਟਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।