p chidambaram attacks modi government gdp: ਕੋਰੋਨਾ ਕਾਲ ਅਤੇ ਲਾਕਡਾਊਨ ਕਾਰਨ ਦੇਸ਼ ਦੀ ਜੀਡੀਪੀ ਮਾਈਨਸ ‘ਚ ਚਲੀ ਗਈ ਹੈ।ਲਗਾਤਾਰ ਦੋ ਤਿਮਾਹੀਆਂ ‘ਚ ਜੀਡੀਪੀ ਦੇ ਅੰਕੜੇ ਡਰਾਉਣ ਵਾਲੇ ਹਨ ਅਤੇ ਮੰਦੀ ਦੀ ਆਹਟ ਸੁਣਾਈ ਦੇਣ ਲੱਗੀ ਹੈ।ਇਸ ਦੌਰਾਨ ਕਾਂਗਰਸ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿਦਾਂਬਰਮ ਵਲੋਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਪਿਛਲੀ ਤਿਮਾਹੀ ‘ਚ ਜੀਡੀਪੀ ਦੀ ਗਤੀ 8.6 ਫੀਸਦੀ ਰਹਿਣ ਦੀ ਰਿਪੋਰਟ ਨੂੰ ਆਧਾਰ ਬਣਾਉਂਦੇ ਹੋਏ ਪੀ.ਚਿਦਾਬਰਮ ਨੇ ਕਿਹਾ ਕਿ ਹਾਲਾਤ ਕਾਫੀ ਚਿੰਤਾਜਨਕ ਹਨ।ਅਜਿਹੇ ‘ਚ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਇਹੀ ਸਮਾਂ ਕਿਸੇ ਤਰ੍ਹਾਂ ਦੇ ਜਸ਼ਨ ਦਾ ਨਹੀਂ ਹੈ।ਕਾਂਗਰਸ ਨੇਤਾ ਪੀ.ਚਿਦਾਂਬਰਮ ਨੇ ਕਿਹਾ ਕਿ
ਨੋਟਬੰਦੀ ਵਰਗੇ ਫੈਸਲਿਆਂ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਸਦਾ ਕਿਸੇ ਨੂੰ ਕੋਈ ਵੀ ਲਾਭ ਨਹੀਂ ਹੋਇਆ।ਅੱਜ ਦੇਸ਼ ‘ਚ ਸਿਰਫ ਇੱਕ ਫੀਸਦੀ ਆਬਾਦੀ ਦੇ ਕੋਲ ਕੁੱਲ ਆਬਾਦੀ ਦੀ 20 ਫੀਸਦੀ ਕਮਾਈ ਹੈ।ਅਜਿਹੇ ‘ਚ ਕਿਸ ਤਰ੍ਹਾਂ ਲੋਕਾਂ ਦਾ ਭਲਾ ਹੋ ਸਕਦਾ ਹੈ।ਅੱਜ ਜੀਡੀਪੀ ਫਿਰ ਇੱਕ ਵਾਰ ਮਾਈਨਸ ‘ਚ ਪਹੁੰਚੀ ਹੈ।ਅਜਿਹੇ ‘ਚ ਜਦੋਂ ਮੰਦੀ ਸਿਰ ‘ਤੇ ਖੜੀ ਹੈ ਤਾਂ ਫਿਰ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ।ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਨਿਆਂ ਯੋਜਨਾ ਦੀ ਲੋੜ ਹੈ, ਤਾਂ ਕਿ ਲੋਕਾਂ ਦੇ ਹੱਥ ‘ਚ ਪੈਸਾ ਆ ਸਕੇ।ਕਿਸਾਨਾਂ ਨੂੰ ਮੱਦਦ ਦਿੱਤੀ ਜਾਣੀ ਚਾਹੀਦੀ ਹੈ।ਪਰ ਸਰਕਾਰ ਦੇ ਨਵੇਂ ਕਿਸਾਨ ਬਿੱਲ ਲਿਆ ਕੇ ਕਿਸਾਨਾਂ ‘ਤੇ ਸੰਕਰ ਵਧਾ ਦਿੱਤਾ ਹੈ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।ਜਦੋਂ ਤੱਕ ਆਮ ਆਦਮੀ ਕੋਲ ਪੈਸਾ ਨਹੀਂ ਹੋਵੇਗਾ ਤਾਂ ਫਿਰ ਅਰਥਵਿਵਸਥਾ
ਕਿਵੇਂ ਅੱਗੇ ਵਧੇਗੀ।ਦੱਸਣਯੋਗ ਹੈ ਕਿ ਹਾਲ ਹੀ ‘ਚ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਜੁਲਾਈ ਤੋਂ ਸਤੰਬਰ ਦੀ ਤਿਮਾਹੀ ‘ਚ ਭਾਰਤ ਦੀ ਜੀਡੀਪੀ ਗ੍ਰੋਥ ਮਾਈਨਸ 8.6 ਫੀਸਦੀ ਰਹੀ ਹੈ।ਹਾਲਾਂਕਿ ਇਹ ਅਧਿਕਾਰਿਕ ਅੰਕੜਾ ਨਹੀਂ ਹੈ ਅਤੇ ਸਰਕਾਰ ਵਲੋਂ ਅੰਕੜਾ ਅਜੇ ਜਾਰੀ ਹੋਣੇ ਹਨ।ਇਸ ਤੋਂ ਪਹਿਲਾਂ ਜੀਡੀਪੀ-24 ਫੀਸਦੀ ਤੱਕ ਡਿੱਗੀ ਸੀ।ਕੇਂਦਰ ਦਾ ਦਾਅਵਾ ਹੈ ਕਿ ਅਰਥਵਿਵਸਥਾ ਤੇਜੀ ਨੇ ਰਿਕਵਰ ਕਰ ਰਹੀ ਹੈ।ਪੀ.ਚਿਦਾਂਬਰਮ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਰਿਪੋਰਟ ਦਾ ਹਵਾਲਾ ਦਿੰਦਿਆਂ ਹੋਏ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।ਰਾਹੁਲ ਨੇ ਟਵੀਟ ਕੀਤਾ ਸੀ ਕਿ ਇਤਿਹਾਸ ‘ਚ ਪਹਿਲੀ ਵਾਰ ਭਾਰਤ ਨੇ ਆਰਥਿਕ ਮੰਦੀ ‘ਚ ਪ੍ਰਵੇਸ਼ ਕੀਤਾ ਹੈ।ਉਨ੍ਹਾਂ ਨੇ ਇਸ ਨੂੰ ਲੈ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਕੰਮਾਂ ਨੇ ਭਾਰਤ ਦੀ ਮਜ਼ਬੂਤੀ ਨੂੰ ਕਮਜ਼ੋਰੀ ‘ਚ ਤਬਦੀਲ ਕਰ ਦਿੱਤਾ ਹੈ।
ਇਹ ਵੀ ਦੇਖੋ:ਪੱਤਰਕਾਰ ਪਹੁੰਚ ਗਿਆ Drug Lord Rano ਦੇ ਪਿੰਡ, ਕਿੱਥੋਂ ਆਈਆਂ Luxury ਗੱਡੀਆਂ ?ਸੁਣੋ ਅਣਸੁਣੇ ਰਾਜ਼