Face mask benefits: ਕੋਰੋਨਾ ਮਹਾਮਾਰੀ ਤੋਂ ਬਚਣ ਲਈ ਮਾਸਕ ਪਹਿਨਣਾ ਅਜੇ ਵੀ ਇਕ ਬਿਹਤਰ ਇਲਾਜ਼ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਇਸ ਮਹਾਮਾਰੀ ਲਈ ਮਾਸਕ ਇਕ ਅਜਿਹਾ ਹਥਿਆਰ ਹੈ ਜੋ ਲੋਕਾਂ ਨੂੰ ਵਾਇਰਸ ਦੇ ਸੰਕਰਮਣ ਤੋਂ ਬਚਾ ਸਕਦਾ ਹੈ। ਡਾਕਟਰ ਅਤੇ ਮਾਹਰ ਵੀ ਇਸ ਵਾਇਰਸ ਤੋਂ ਬਚਣ ਲਈ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਨ। ਪਰ ਮਾਸਕ ਪਹਿਨਦੇ ਸਮੇਂ, ਇਹ ਨਾ ਸੋਚੋ ਕਿ ਇਹ ਤੁਹਾਨੂੰ ਕੋਰੋਨਾ ਤੋਂ ਨਹੀਂ ਬਚਾਉਂਦਾ ਬਲਕਿ ਮਾਸਕ ਕੋਰੋਨਾ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਇਨ੍ਹਾਂ ਬਿਮਾਰੀਆਂ ਤੋਂ ਵੀ ਰਹਿੰਦਾ ਹੈ ਬਚਾਅ: ਇਸ ਬਾਰੇ ਡਾਕਟਰਾਂ ਦੀ ਰਾਇ ਮੰਨੀਏ ਤਾਂ ਮਾਸਕ ਪਹਿਨਣ ਨਾਲ ਕੋਰੋਨਾ ਤਾਂ ਦੂਰ ਹੁੰਦਾ ਹੀ ਹੈ ਉੱਥੇ ਹੀ ਇਸ ਦੇ ਨਾਲ ਨਿਮੋਨੀਆ ਅਤੇ ਬਹੁਤ ਐਲਰਜ਼ੀਆਂ ਤੋਂ ਬਚਾਅ ਰਹਿੰਦਾ ਹੈ। ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿਚ ਮਾਸਕ ਪਹਿਨਣ ਨਾਲ ਸਾਡੇ ਸਰੀਰ ਨੂੰ ਫ਼ਾਇਦੇ ਹੋਣਗੇ ਉਸ ਦਾ ਇੱਕ ਕਾਰਨ ਹੈ ਵੱਧਦਾ ਪ੍ਰਦੂਸ਼ਣ। ਪ੍ਰਦੂਸ਼ਣ ਕਾਰਨ ਸਾਹ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ ਪਰ ਮਾਸਕ ਪਹਿਨਣ ਨਾਲ ਇਨ੍ਹਾਂ ਸਭ ਤੋਂ ਬਚਾਅ ਰਹਿੰਦਾ ਹੈ। ਬੈਕਟਰੀਆ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਕੋਰੋਨਾ, ਟੀਬੀ ਅਤੇ ਨਿਮੋਨੀਆ, ਐਲਰਜੀ, ਅਸਥਮਾ ਅਤੇ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਜੇ ਮਾਸਕ ਨਹੀਂ ਪਾਉਣਾ ਤਾਂ: ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਮਾਸਕ ਬਹੁਤ ਅਸਰਦਾਰ ਹੈ। ਇਸ ‘ਤੇ ਰਾਜ ਸਰਕਾਰ ਵੱਲੋਂ ਗਠਿਤ ਕੀਤੀ ਗਈ ਟਾਸਕ ਫੋਰਸ ਦੇ ਮੈਂਬਰ ਦੇ ਅਨੁਸਾਰ ਇਸ ਸਮੇਂ ਲੋਕਾਂ ਲਈ ਮੁਸ਼ਕਲ ਹੈ ਕਿਉਂਕਿ ਇਕ ਪਾਸੇ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਦੂਜੇ ਪਾਸੇ ਸਰਦੀਆਂ ਵੀ ਆ ਰਹੀਆਂ ਹਨ ਜਿਸ ਕਾਰਨ ਲੋਕ ਜੇ ਕੋਈ ਲਾਪਰਵਾਹੀ ਦਿਖਾਉਂਦੇ ਹਨ ਤਾਂ ਸਿਹਤ ਨੂੰ ਬੁਰੇ ਰਿਜ਼ਲਟ ਦੇਖਣੇ ਪੈ ਸਕਦੇ ਹਨ।
ਹਵਾ ਪ੍ਰਦੂਸ਼ਣ ਦਾ ਅਸਰ ਖਤਰਨਾਕ: ਡਾਕਟਰਾਂ ਅਨੁਸਾਰ ਸਿਹਤ ਉੱਤੇ ਹਵਾ ਪ੍ਰਦੂਸ਼ਣ ਦਾ ਅਸਰ ਬਹੁਤ ਬੁਰਾ ਹੈ। ਇਸ ਦੇ ਕਾਰਨ ਸਿਰਫ ਫੇਫੜਿਆਂ ‘ਤੇ ਹੀ ਨਹੀਂ ਬਲਕਿ ਪੂਰੇ ਸਰੀਰ ‘ਤੇ ਅਸਰ ਦੇਖਣ ਨੂੰ ਮਿਲਦਾ ਹੈ। ਜੇ ਕੋਈ ਵਿਅਕਤੀ ਅਜਿਹੀਆਂ ਸਥਿਤੀਆਂ ਵਿਚ ਮਾਸਕ ਨਹੀਂ ਲਗਾਉਂਦਾ ਤਾਂ ਬੈਕਟਰੀਆ ਸਾਹ ਰਾਹੀਂ ਵੀ ਸਰੀਰ ਵਿਚ ਦਾਖਲ ਹੋ ਸਕਦੇ ਹਨ। ਇਹ ਗਲੇ ਵਿਚ ਖਰਾਸ਼ ਅਤੇ ਬਲਗਮ ਵਰਗੇ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ। ਇਸ ਲਈ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਮੂੰਹ ਨੂੰ ਚੰਗੀ ਤਰ੍ਹਾਂ ਢੱਕੋ ਤਾਂ ਜੋ ਵਾਇਰਸ ਤੁਹਾਡੇ ਸਰੀਰ ‘ਤੇ ਅਸਰ ਨਾ ਕਰ ਸਕੇ।