Cryotherapy benefits: Cryotherapy ਇਕ ਅਜਿਹੀ ਥੈਰੇਪੀ ਹੈ ਜਿਸ ਨਾਲ ਨਾ ਸਿਰਫ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਬਲਕਿ ਇਹ ਥੈਰੇਪੀ ਬਿਊਟੀ ਨਾਲ ਜੁੜੀਆਂ ਮੁਸ਼ਕਲਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਹਾਲੀਵੁੱਡ ਅਭਿਨੇਤਰੀ ਵੀ ਜਵਾਨ ਦਿਖਣ ਲਈ ਇਸ ਥੈਰੇਪੀ ਦਾ ਸਹਾਰਾ ਲੈਂਦੀਆਂ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਥੈਰੇਪੀ ਕੀ ਹੈ ਅਤੇ ਇਸਦੇ ਫਾਇਦੇ।
ਕੀ ਹੈ Cryotherapy: Cryotherapy ਇਕ ਕਿਸਮ ਦੀ ਆਈਸ ਪੈਕ ਥੈਰੇਪੀ ਹੈ। ਇਸ ਪ੍ਰਕਿਰਿਆ ਵਿਚ ਇਨਸਾਨ ਨੂੰ ਬਹੁਤ ਘੱਟ ਤਾਪਮਾਨ ਵਿਚ ਰੱਖਿਆ ਜਾਂਦਾ ਹੈ। ਇਸ ਨੂੰ Cryo ਸਰਜਰੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸ ਥੈਰੇਪੀ ਦੁਆਰਾ ਮਾਸਪੇਸ਼ੀਆਂ ਦੀਆਂ ਨਸਾਂ ‘ਚ ਹੋਣ ਵਾਲੇ ਦਰਦ ਅਤੇ ਏਂਠਨ ਦਾ ਇਲਾਜ ਕੀਤਾ ਜਾਂਦਾ ਹੈ। ਇਸ ਨਾਲ ਸਰੀਰ ਵਿੱਚ ਵਧਣ ਵਾਲੇ ਸੈੱਲਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੱਸੇ, ਤਿਲਾਂ, ਸਨਬਰਨ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਕਿਵੇਂ ਕੀਤੀ ਜਾਂਦੀ ਹੈ Cryotherapy: Cryotherapy ਇਕ ਕਿਸਮ ਦਾ ਕਮਰਾ ਹੁੰਦਾ ਹੈ। ਜਿਸ ਵਿਚ -100 ਡਿਗਰੀ ਤੱਕ ਠੰਡਕ ਹੁੰਦੀ ਹੈ। ਇਸ ਠੰਡਕ ਵਿਚ ਇਨਸਾਨ ਨੂੰ ਬਿਨਾਂ ਕੱਪੜਿਆਂ ਦੇ ਰੱਖਿਆ ਜਾਂਦਾ ਹੈ। ਕਈ ਵਾਰ ਤਾਂ ਇਸ ‘ਚ ਠੰਡੀ ਹਵਾ ਦੇ ਜਰੀਏ ਤਰਲ ਨਾਈਟ੍ਰੋਜਨ ਦੀ ਵਰਤੋਂ ਵੀ ਕੀਤੀ ਜਾਂਦੀ ਹੈ। Cryotherapy ਵਿਚ ਜਦੋਂ ਠੰਡੀ ਹਵਾ ਸਰੀਰ ‘ਤੇ ਪੈਂਦੀ ਹੈ ਤਾਂ ਬਲੱਡ ਸਕਿਨ ਦੀ surface ਤੱਕ ਪਹੁੰਚ ਜਾਂਦਾ ਹੈ। ਇਹ ਸਰੀਰ ਦੀਆਂ ਨਕਾਰਾਤਮਕ ਚੀਜ਼ਾਂ ਨੂੰ ਸਾਫ ਕਰਦਾ ਹੈ। ਇਹ ਥੈਰੇਪੀ ਸਕਿਨ ‘ਤੇ ਵੀ ਬਹੁਤ ਚੰਗਾ ਅਸਰ ਪਾਉਂਦੀ ਹੈ। ਜੋ ਸਕਿਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
Cryotherapy ਦੇ ਫ਼ਾਇਦੇ
- ਇਸ ਥੈਰੇਪੀ ਵਿਚ ਤੁਹਾਨੂੰ -140 ਡਿਗਰੀ ਜਾਂ ਇਸ ਤੋਂ ਘੱਟ ਦੇ ਤਾਪਮਾਨ ਵਿਚ ਰੱਖਿਆ ਜਾਂਦਾ ਹੈ। ਇਸ ਨਾਲ ਬਲੱਡ ਸਕਿਨ ਦੀ ਸਤਹ ਤੱਕ ਪਹੁੰਚ ਜਾਂਦਾ ਹੈ ਜਿਸ ਨਾਲ ਸਕਿਨ ਦੀਆਂ ਅਸ਼ੁੱਧ ਚੀਜ਼ਾਂ ਦੇ ਬਲੱਡ ਨੂੰ ਸ਼ੁੱਧ ਕਰਦਾ ਹੈ। ਇਸ ਨਾਲ ਸਕਿਨ ‘ਚ ਨਿਖ਼ਾਰ ਆ ਜਾਂਦਾ ਹੈ।
- ਇਸ ਥੈਰੇਪੀ ਨਾਲ ਸਰੀਰ ਅਤੇ ਸਕਿਨ ਡੀਟੌਕਸ ਹੁੰਦੀ ਹੈ। ਇਸ ਤੋਂ ਇਲਾਵਾ ਇਹ ਬਲੱਡ ਸਰਕੂਲੇਸ਼ਨ ਨੂੰ ਵੀ ਵਧਾਉਂਦਾ ਹੈ ਜਿਸ ਨਾਲ ਪਿੰਪਲਸ, ਮੁਹਾਸੇ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਤੇ ਤੁਹਾਨੂੰ ਬੇਦਾਗ ਸਕਿਨ ਮਿਲਦੀ ਹੈ।
- ਇਸ ਥੈਰੇਪੀ ਨੂੰ ਮਹੀਨੇ ‘ਚ ਇਕ ਵਾਰ ਲੈਣ ਨਾਲ ਸਨਬਰਨ ਅਤੇ ਸੱਟ ਦੇ ਨਿਸ਼ਾਨ ਵੀ ਗਾਇਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਅਣਚਾਹੇ ਮੱਸੇ ਅਤੇ ਤਿਲ ਤੋਂ ਵੀ ਛੁਟਕਾਰਾ ਮਿਲਦਾ ਹੈ।
- ਇਸ ਨਾਲ ਸਕਿਨ ਵਿਚ ਕੋਲੇਜੇਨ ਦਾ ਲੈਵਲ ਵਧਦਾ ਹੈ ਜੋ ਤੁਹਾਨੂੰ ਐਂਟੀ-ਏਜਿੰਗ ਸਮੱਸਿਆਵਾਂ ਜਿਵੇਂ ਝੁਰੜੀਆਂ, ਫ੍ਰੀਕਲਜ਼ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ।
- Cryotherapy ਦੀ ਵਰਤੋਂ ਮਸਲਜ਼ ਦੇ ਦਰਦ ਨੂੰ ਘਟਾਉਣ ਅਤੇ ਨਾੜੀਆਂ ਨੂੰ ਅਰਾਮ ਦੇਣ ਲਈ ਕੀਤੀ ਜਾਂਦੀ ਹੈ। ਅਜਿਹੇ ‘ਚ ਤੁਸੀਂ ਮਾਸਪੇਸ਼ੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਥੈਰੇਪੀ ਕਰਵਾ ਸਕਦੇ ਹੋ।
- Cryotherapy ਦੇ ਕਾਰਨ ਐਂਡੋਰਫਿਨ ਹਾਰਮੋਨ ਦੇ ਲੈਵਲ ‘ਚ ਵਾਧਾ ਹੁੰਦਾ ਹੈ ਜੋ ਮਾਈਗ੍ਰੇਨ ‘ਚ ਹੋਣ ਵਾਲੇ ਸਿਰ ਦਰਦ ਨੂੰ ਵੀ ਘਟਾਉਂਦੀ ਹੈ। ਨਾਲ ਹੀ ਇਸ ਨਾਲ ਤੁਹਾਡਾ ਮੂਡ ਵੀ ਸੁਧਰਦਾ ਹੈ।
- ਇਸ ਥੈਰੇਪੀ ‘ਚ ਸੋਜ ਘੱਟ ਹੁੰਦੀ ਹੈ ਅਤੇ ਆਕਸੀਡੇਂਟਿਵ ਤਣਾਅ ਨੂੰ ਵੀ ਘੱਟ ਕਰਨ ‘ਚ ਮਦਦ ਮਿਲਦੀ ਹੈ ਜਿਸ ਨਾਲ ਡੀਮੇਸ਼ੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
- ਸੈਲੂਲਾਈਟ ਸਕਿਨ ਦੇ ਉਹ ਸੈੱਲ ਹੁੰਦੇ ਹਨ ਜੋ ਔਰਤਾਂ ਦੇ ਪੱਟਾਂ, ਕੁੱਲਿਆਂ ਅਤੇ ਪੈਰਾਂ ‘ਤੇ ਜਮਾ ਹੋ ਜਾਂਦੀ ਹੈ। ਉਸ ਤੋਂ ਵੀ ਇਸ ਥੈਰੇਪੀ ਦੁਆਰਾ ਰਾਹਤ ਮਿਲ ਸਕਦੀ ਹੈ। Cryotherapy ਫੈਟ ਟਿਸ਼ੂਆਂ ਨੂੰ ਹਾਈਡ੍ਰੇਟ ਕਰਦੀ ਹੈ ਜਿਸ ਨਾਲ ਸੈਲੂਲਾਈਟ ਘੱਟ ਹੋ ਜਾਂਦਾ ਹੈ।
- ਇਸ ਟਰੀਟਮੈਂਟ ਦੇ ਜ਼ਰੀਏ ਸਾਰੇ ਲੋਕਾਂ ਦਾ ਇਲਾਜ਼ ਹੋ ਸਕਦਾ ਹੈ ਪਰ ਬਿਮਾਰੀਆਂ ਨਾਲ ਹੋਣ ਵਾਲੇ ਜ਼ਖ਼ਮ ਲਈ ਇਹ ਲਾਭਦਾਇਕ ਨਹੀਂ ਹੈ। ਜੇ ਤੁਸੀਂ Cryotherapy ਕਰਵਾਉਣ ਬਾਰੇ ਵੀ ਸੋਚ ਰਹੇ ਹੋ ਤਾਂ ਇਸ ਲਈ ਨਿਸ਼ਚਤ ਤੌਰ ‘ਤੇ ਤਜਰਬੇਕਾਰ ਸਕਿਨ ਦੇ ਮਾਹਰ ਨਾਲ ਸਲਾਹ ਕਰੋ।