suicide taken care elderly called police helpline: ਸੂਰਤ ਜਿਲੇ ਦੇ ਪੁਲਸ ਸੁਸਾਈਡ ਪ੍ਰਿਵੇਂਸ਼ਨ ਹੈਲਪਲਾਈਨ ਦੇ ਨੰਬਰ ‘ਤੇ 8 ਅਕਤੂਬਰ ਨੂੰ ਇਕ ਬਜ਼ੁਰਗ ਨੇ ਫੋਨ ਕੀਤਾ ਅਤੇ ਕਿਹਾ,”ਮੈਂ ਜਿੰਦਗੀ ਤੋਂ ਤੰਗ ਆ ਗਿਆ ਹਾਂ, ਦੋ ਟਾਈਮ ਦਾ ਖਾਣਾ ਤਕ ਨਹੀਂ ਮਿਲ ਰਿਹਾ।ਡਾਇਬਟੀਜ਼ ਅਤੇ ਬੀਪੀ ਦੀ ਸਮੱਸਿਆ ਤੋਂ ਵੀ ਪੀੜਤ ਹਾਂ, ਦਵਾਈ ਲੈਣ ਲਈ ਪੈਸੇ ਨਹੀਂ ਹਨ।ਪੈਰਾਂ ‘ਚ ਸੋਜ ਆ ਗਈ ਹੈ।ਖੁਦ ਬਾਥਰੂਮ ਨਹੀਂ ਜਾ ਸਕਦਾ, ਮੇਰਾ ਕੋਈ ਨਹੀਂ ਅਤੇ ਹੁਣ ਦਰਦ ਸਹਿਣ ਨਹੀਂ ਹੁੰਦਾ।ਮੈਨੂੰ ਆਤਮਹੱਤਿਆ ਦਾ ਵਿਚਾਰ ਆ ਰਿਹਾ ਹੈ।ਬਜ਼ੁਰਗ ਦੀ ਇਹ ਫੋਨ ਕਾਲ ਹੈਲਪਲਾਈਨ ਦੇ ਐਸਪੀ ਚੰਦਰਰਾਜ ਸਿੰਝ ਜਾਡੇਜਾ ਨੇ ਰਿਸੀਵ ਕੀਤਾ ਸੀ।ਚੰਦਰਰਾਜ ਸਿੰਘ ਜਾਡੇਜਾ ਫੋਨ ‘ਤੇ ਬਜ਼ੁਰਗ ਨਾਲ ਗੱਲਬਾਤ ਕਰਦੇ
ਰਹੇ ਅਤੇ ਗੱਲਾਂ-ਗੱਲਾਂ ‘ਚ ਘਰ ਦਾ ਪਤਾ ਪੁੱਛ ਲਿਆ।ਇਸ ਦੌਰਾਨ ਉਨ੍ਹਾਂ ਨੇ ਡਿੰਡੋਲੀ ਪੁਲਸ ਥਾਣੇ ਦੇ ਪੀਆਈ ਨਾਲ ਸੰਪਰਕ ਕੀਤਾ ਅਤੇ ਇੱਕ ਮੁਲਾਜਮ ਨਵੀਨ ਨੂੰ ਬਜ਼ੁਰਗ ਦੇ ਘਰ ਭੇਜ ਕੇ ਉਨ੍ਹਾਂ ਨੂੰ ਸੁਸਾਈਡ ਕਰਨ ਤੋਂ ਰੋਕਿਆ।ਏਐੱਸਆਈ ਨਵੀਨ ਨੇ ਖੁਸ ਹੀ ਇਸ ਬਜ਼ੁਰਗ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ।ਲਗਾਤਾਰ 14 ਦਿਨਾਂ ਤੱਕ ਨਵੀਨ ਨੇ ਪਿਤਾ ਦੀ ਤਰ੍ਹਾਂ ਬਜ਼ੁਰਗ ਦੀ ਦੇਖਭਾਲ ਕੀਤੀ।ਖਾਣੇ ਅਤੇ ਦਵਾ ਦਾ ਖਰਚ ਚੁੱਕਿਆ ਅਤੇ ਬਜ਼ੁਰਗ ਦੀ ਜਾਨ ਬਚਾ ਲਈ।ਦੱਸਣਯੋਗ ਹੈ ਕਿ ਏਐੱਸਆਈ ਨਵੀਨ ਚੌਧਰੀ ਨੇ ਦੱਸਿਆ ਕਿ ਐੱਸਪੀ ਜਾਡੇਜਾ ਨੇ ਬਜ਼ੁਰਗ ਨੂੰ ਆਪਣੀਆਂ ਗੱਲਾਂ ‘ਚ ਲਗਾਈ ਰੱਖਦੇ ਹੋਏ ਮੇਰੇ ਨਾਲ ਸੰਪਰਕ ਕੀਤਾ।ਮੈਂ ਟੀਮ ਦੇ ਨਾਲ ਤੁਰੰਤ ਹੀ ਉਨ੍ਹਾਂ ਦੇ ਘਰ ਲਈ ਰਵਾਨਾ ਹੋ ਗਿਆ।ਘਰ ਜਾ ਕੇ ਦੇਖਿਆ ਤਾਂ ਫੋਨ ਕਰਨ ਵਾਲੇ ਬਜ਼ੁਰਗ ਬਹੁਤ ਕਮਜ਼ੋਰ ਨਜ਼ਰ ਆ ਰਹੇ ਸਨ।ਉਨਾਂ੍ਹ ਨੇ ਆਪਣਾ ਨਾਮ ਜੈਵਦਨ ਪੁਰੋਹਿਤ ਦੱਸਿਆ।ਉਨ੍ਹਾਂ ਦੱਸਿਆ ਕਿ 2019 ‘ਚ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਇਕੱਲੇ ਹੀ ਰਹਿ ਰਹੇ ਸਨ।ਦੋ ਬੇਟੇ ਹਨ, ਪਰ ਉਹ ਵੱਲਭ ਵਿੱਦਿਆ ਨਗਰ ‘ਚ
ਰਹਿ ਕੇ ਪੜਾਈ ਕਰ ਰਹੇ ਹਨ।ਇੱਕ ਬੇਟਾ ਟੀ-ਵਾਈ ਅਤੇ ਦੂਜਾ 11ਵੀਂ ‘ਚ ਪੜਦਾ ਹੈ। ਦੋਵੇਂ ਆਸ਼ਰਮ ‘ਚ ਰਹਿ ਕੇ ਕੰਮਕਾਜ ਕਰਦੇ ਹੋਏ ਆਪਣਾ ਖਰਚਾ ਕੱਢ ਰਹੇ ਹਨ।ਨਵੀਨ ਸਿੰਘ ਨੇ ਦੱਸਿਆ ਕਿ ਮੈਂ ਤੈਅ ਕਰ ਲਿਆ ਸੀ ਕਿ ਹੁਣ ਉਨ੍ਹਾਂ ਦੀ ਦੇਖਭਾਲ ਕਰਾਂਗਾ।ਇਸ ਤੋਂ ਬਾਅਦ 14 ਦਿਨਾਂ ਤੱਕ ਇਕ ਐੱਨਜੀਓ ਦੀ ਔਰਤ ਦੀ ਮੱਦਦ ਨਾਲ ਬਜ਼ੁਰਗ ਨੂੰ ਦੋਵੇਂ ਸਮੇਂ ਭੋਜਨ ਪਹੁੰਚਾਉਂਦਾ ਅਤੇ ਰੋਜਾਨਾ ਉਨ੍ਹਾਂ ਨੂੰ ਮਿਲਣ ਜਾਂਦਾ ਸੀ।ਖੁਸ਼ੀ ਦੀ ਗੱਲ ਤਾਂ ਇਹ ਸੀ ਕਿ ਇਨ੍ਹਾਂ 14 ਦਿਨਾਂ ‘ਚ ਉਨ੍ਹਾਂ ਦੇ ਮਨ ‘ਚ ਦੁਬਾਰਾ ਕਦੇ ਵੀ ਆਤਮਹੱਤਿਆ ਦਾ ਵਿਚਾਰ ਨਹੀਂ ਆਇਆ।ਇਸ ਤੋਂ ਬਾਅਦ ਮੈਂ ਉਨ੍ਹਾਂ ਦੇ ਬੇਟੇ ਨੂੰ ਫੋਨ ਕਰ ਕੇ ਸੰਪਰਕ ਕੀਤਾ।ਇੱਕ ਬੇਟਾ ਉਨ੍ਹਾਂ ਦਾ ਉਨ੍ਹਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਸੀ।ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਬੇਟਾ ਤੁਰੰਤ ਸੂਰਤ ਚਲਾ ਗਿਆ ਅਤੇ ਜਦੋਂ ਪਿਤਾ ਨਾਲ ਉਸਦੀ ਮੁਲਾਕਾਤ ਹੋਈ ਤਾਂ ਬਜ਼ੁਰਗ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਕਿਉਂਕਿ ਉਨ੍ਹਾਂ ਦੇ ਲਈ ਇਹ ਪਲ ਕਿਸੇ ਉਤਸਵ ਤੋਂ ਘੱਟ ਨਹੀਂ ਸੀ।ਮੈਂ ਖੁਦ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ।
ਇਹ ਵੀ ਦੇਖੋ:ਥੋੜਾ ਬਹੁਤ ਤਾਂ ਸਭ ਨੇ ਸੁਣਿਆ ਪਰ ਕੀ ਹੈ ਪੂਰਾ ਇਤਿਹਾਸ ਬੰਦੀ ਛੋੜ ਦਿਵਸ ਦਾ ਜਾਣੋ ਇਸ ਸਿੱਖ ਦੀ ਜ਼ੁਬਾਨੀ…